ਪਾਤੜਾਂ ਦੇ ਨਾਲ ਲਗਦੇ ਪਿੰਡ 'ਚ ਕਣਕ ਨੂੰ ਲੱਗੀ ਅੱਗ, ਵੱਡੇ ਨੁਕਸਾਨ ਦਾ ਖ਼ਦਸ਼ਾ
Tuesday, Apr 06, 2021 - 09:03 PM (IST)

ਪਾਤੜਾਂ,( ਮਾਨ)- ਪਾਤੜਾਂ ਦੇ ਨਾਲ ਲਗਦੇ ਪਿੰਡ ਨਿਆਲ਼ ਵਿਖੇ ਕਣਕ ਦੇ ਖੇਤ ਨੂੰ ਕਿਸੇ ਕਾਰਣ ਅੱਗ ਲੱਗ ਗਈ ਹੈ, ਉਪਰੋ ਤੇਜ਼ ਹਨ੍ਹੇਰੀ ਕਾਰਨ ਵੱਡੇ ਨੁਕਸਾਨ ਦਾ ਖ਼ਦਸਾ ਜਤਾਇਆ ਜਾ ਰਿਹਾ ਹੈ।
ਅੱਗ ਨੂੰ ਕਾਬੂ ਕਰਨ ਲਈ ਪਿੰਡਾਂ ਦੇ ਲੋਕ ਟਰੈਕਟਰ ਲੈ ਕੇ ਪੁੱਜ ਗਏ ਹਨ ਕਿਉਂਕਿ ਗੁਰੂ ਘਰਾਂ ਤੋਂ ਅਨੌਸਮੇਂਟ ਕੀਤੇ ਜਾਣ ਕਰਕੇ ਹਾਲਾਤ ਨੂੰ ਕਾਬੂ ਕਰਨ ਲਈ ਆਪਣੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ, ਸੂਤਰਾਂ ਅਨੁਸਾਰ ਅੱਗ 'ਤੇ ਕਾਬੂ ਕਰ ਲਿਆ ਗਿਆ ਹੈ।