ਨੌਜਵਾਨਾਂ ਦੀ ਗੁੰਡਾਗਰਦੀ : ਢਾਬੇ ’ਚ ਖਾਣਾ ਖਾ ਰਹੇ NRI ’ਤੇ ਕੀਤਾ ਜਾਨਲੇਵਾ ਹਮਲਾ
Tuesday, Jan 17, 2023 - 12:06 AM (IST)
ਲੁਧਿਆਣਾ (ਰਾਜ) : ਢਾਬੇ ’ਚ ਖਾਣਾ ਖਾਂਦੇ ਹੁੱਲੜਬਾਜ਼ੀ ਕਰ ਰਹੇ ਨੌਜਵਾਨਾਂ ਨੂੰ ਸਮਝਾਉਣਾ ਇਕ ਐੱਨ. ਆਰ. ਆਈ. ਨੂੰ ਮਹਿੰਗਾ ਪੈ ਗਿਆ। ਨੌਜਵਾਨਾਂ ਨੇ ਇੰਨੀ ਗੱਲ ’ਤੇ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ। ਉਨ੍ਹਾਂ ਨੇ ਆਪਣੇ ਹੋਰ ਸਾਥੀ ਬੁਲਾ ਕੇ ਐੱਨ. ਆਰ. ਆਈ. ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਸਿਰ ਪਾੜ ਕੇ ਲਹੂ-ਲੁਹਾਨ ਕਰ ਦਿੱਤਾ। ਉਸ ਦਾ ਬਚਾਅ ਕਰਨ ਆਏ ਲੋਕਾਂ ਨਾਲ ਵੀ ਮੁਲਜ਼ਮਾਂ ਨੇ ਕੁੱਟਮਾਰ ਕੀਤੀ। ਸੂਚਨਾ ਤੋਂ ਬਾਅਦ ਜਦ ਪੁਲਸ ਪੁੱਜੀ ਤਾਂ ਮੁਲਜ਼ਮ ਧਮਕਾਉਂਦੇ ਹੋਏ ਫਰਾਰ ਹੋ ਗਏ।
ਇਹ ਵੀ ਪੜ੍ਹੋ : ਹੈਦਰਾਬਾਦ 'ਚ ਇੱਕੋ ਘਰ 'ਚੋਂ ਮਿਲੀਆਂ 4 ਮੈਂਬਰਾਂ ਦੀਆਂ ਲਾਸ਼ਾਂ, ਪੁਲਸ ਨੇ ਦੱਸਿਆ ਖੁਦਕੁਸ਼ੀ
ਜ਼ਖ਼ਮੀ ਨੌਜਵਾਨ ਦੀਪਕ ਛਾਬੜਾ ਹੈ, ਜਿਸ ਨੂੰ ਗੰਭੀਰ ਹਾਲਤ ਵਿੱਚ ਡੀ. ਐੱਮ. ਸੀ. ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਹ ਸਾਰੀ ਘਟਨਾ ਢਾਬੇ ਦੇ ਅੰਦਰ ਤੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਇਸ ਮਾਮਲੇ ’ਚ ਪੁਲਸ ਨੇ ਜ਼ਖ਼ਮੀ ਨੌਜਵਾਨ ਦੇ ਚਚੇਰੇ ਭਰਾ ਕੁਲਦੀਪ ਛਾਬੜਾ ਦੀ ਸ਼ਿਕਾਇਤ ’ਤੇ ਗੁਲਚਮਨ ਗਲੀ ਦੇ ਰਹਿਣ ਵਾਲੇ ਰੋਹਿਤ, ਅਨੀਸ਼ ਭੋਲੂ, ਗਗਨ, ਅਮਨ ਗੋਇਲ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਦੇ ਇਕ ਦਰਜਨ ਦੇ ਲਗਭਗ ਸਾਥੀਆਂ ਖਿਲਾਫ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸੈਰ ਕਰਨ ਗਏ ਭਾਜਪਾ ਨੇਤਾ ਦੀ ਸ਼ੱਕੀ ਹਾਲਤ 'ਚ ਮਿਲੀ ਲਾਸ਼
ਪੁਲਸ ਸ਼ਿਕਾਇਤ ’ਚ ਛੋਟੀ ਹੈਬੋਵਾਲ ਦੇ ਰਹਿਣ ਵਾਲੇ ਕੁਲਦੀਪ ਸਿੰਘ ਛਾਬੜਾ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਦੀਪਕ ਛਾਬੜਾ ਉਰਫ ਸੰਨੀ, ਜੋ ਕਿ ਇਗਲੈਂਡ ਰਹਿੰਦਾ ਹੈ ਅਤੇ ਉਹ ਲੁਧਿਆਣਾ ਆਇਆ ਹੋਇਆ ਸੀ। ਐਤਵਾਰ ਦੀ ਰਾਤ ਨੂੰ ਉਹ ਰੇਖੀ ਸਿਨੇਮਾ ਕੋਲ ਬਣੇ ਲਾਰਕ ਢਾਬੇ ’ਚ ਖਾਣਾ ਖਾਣ ਲਈ ਗਏ ਸੀ। ਇਸ ਦੌਰਾਨ ਉਨ੍ਹਾਂ ਕੋਲ ਟੇਬਲ ’ਤੇ ਕੁਝ ਨੌਜਵਾਨ ਖਾਣਾ ਖਾ ਰਹੇ ਸਨ ਅਤੇ ਹੁੱਲੜਬਾਜ਼ੀ ਕਰ ਰਹੇ ਸਨ। ਇਸ ’ਤੇ ਉਸ ਦੇ ਭਰਾ ਦੀਪਕ ਨੇ ਉਨ੍ਹਾਂ ਨੂੰ ਹੁੱਲੜਬਾਜ਼ੀ ਕਰਨ ਤੋਂ ਰੋਕਿਆ ਸੀ। ਇੰਨੀ ਗੱਲ ’ਤੇ ਨੌਜਵਾਨ ਤੈਸ਼ ਵਿਚ ਆ ਗਏ ਅਤੇ ਦੀਪਕ ਨੂੰ ਫੜਿਆ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਪਹਿਲਾਂ ਢਾਬੇ ਦੇ ਅੰਦਰ ਉਸ ਨਾਲ ਕੁੱਟਮਾਰ ਕੀਤੀ, ਫਿਰ ਉਸ ਨੂੰ ਕੁੱਟਦੇ ਹੋਏ ਢਾਬੇ ਤੋਂ ਬਾਹਰ ਲੈ ਗਏ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੇ ਬਿਆਨ 'ਤੇ CM ਮਾਨ ਦੇ ਤਿੱਖੇ ਬੋਲ, ਕਾਂਗਰਸ ਨੂੰ ਚੇਤੇ ਕਰਵਾਇਆ ਇਤਿਹਾਸ
ਮੁਲਜ਼ਮਾਂ ਨੇ ਆਪਣੇ ਹੋਰ ਸਾਥੀਆਂ ਨੂੰ ਵੀ ਉੱਥੇ ਬੁਲਾ ਲਿਆ। ਡੇਢ ਦਰਜਨ ਤੋਂ ਜ਼ਿਆਦਾ ਨੌਜਵਾਨਾਂ ਨੇ ਦੀਪਕ ’ਤੇ ਤੇਜ਼ਧਾਰ ਹਥਿਆਰ, ਰਾਡਾਂ ਤੇ ਸਰੀਏ ਨਾਲ ਹਮਲਾ ਕੀਤਾ। ਇਸ ਦੌਰਾਨ ਹੋਰ ਲੋਕਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਤਾਂ ਮੁਲਜ਼ਮ ਨੇ ਉਨ੍ਹਾਂ ਨੂੰ ਵੀ ਨਹੀਂ ਬਖ਼ਸ਼ਿਆ, ਉਨ੍ਹਾਂ ਨਾਲ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਡਵੀਜ਼ਨ ਨੰ. 1 ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਆਉਂਦੇ ਹੀ ਮੁਲਜ਼ਮ ਫਰਾਰ ਹੋ ਗਏ। ਉੱਧਰ ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।