ਸਰਹੱਦ ਪਾਰ: ਲਾਹੌਰ ਦੇ ਡੀ. ਆਈ. ਜੀ. ਦੀ ਘਰ ''ਚੋਂ ਮਿਲੀ ਲਾਸ਼, ਜਾਂਚ ਜਾਰੀ
Sunday, Jul 23, 2023 - 05:24 PM (IST)

ਲਾਹੌਰ/ਗੁਰਦਾਸਪੁਰ (ਵਿਨੋਦ)-ਪਾਕਿਸਤਾਨ ਦੇ ਪ੍ਰਸਿੱਧ ਸ਼ਹਿਰ ਲਾਹੌਰ ਦਾ ਡੀ. ਆਈ. ਜੀ. ਸ਼ਰੀਕ ਜਮਾਲ ਖਾਨ ਆਪਣੇ ਘਰ ’ਚ ਮ੍ਰਿਤਕ ਪਿਆ ਮਿਲਿਆ। ਸ਼ਨੀਵਾਰ ਨੂੰ ਜਦ ਸਵੇਰੇ ਡੀ.ਆਈ. ਜੀ. ਪੁਲਸ ਲਾਹੌਰ ਸਰੀਕ ਜਮਾਲ ਆਪਣੇ ਕਮਰੇ ਤੋਂ ਬਾਹਰ ਨਾ ਆਇਆ ਤਾਂ ਸੁਰੱਖਿਆਂ ਕਰਮਚਾਰੀਆਂ ਨੇ ਦਰਵਾਜ਼ਾ ਖੋਲ੍ਹ ਕੇ ਵੇਖਿਆ ਤਾਂ ਉਹ ਬੈੱਡ ਤੇ ਬੇਹੋਸ਼ ਪਾਇਆ ਗਿਆ।
ਉਸ ਨੂੰ ਤੁਰੰਤ ਨੈਸ਼ਨਲ ਹਸਪਤਾਲ ਲਾਹੌਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਲਾਹੌਰ ’ਚ ਆਪਣੀ ਡਿਊਟੀ ਸਬੰਧੀ ਇਕੱਲੇ ਰਹਿੰਦਾ ਸੀ। ਉਨ੍ਹਾਂ ਦੇ ਪਰਿਵਾਰ ਨੂੰ ਸੂਚਿਤ ਕਰਨ ’ਤੇ ਉਨ੍ਹਾਂ ਦੀ ਪਤਨੀ ਅਤੇ ਲੜਕੀ ਇਸਲਾਮਾਬਾਦ ਤੋਂ ਲਾਹੌਰ ਪਹੁੰਚੀਆਂ ਪਰ ਪੋਸਟਮਾਰਟਮ ਹੋਣ ਦੇ ਕਾਰਨ ਲਾਸ਼ ਸ਼ਾਮ ਨੂੰ ਉਨ੍ਹਾਂ ਨੂੰ ਸੌਂਪੀ ਗਈ। ਪੁਲਸ ਦੇ ਅਨੁਸਾਰ ਡੀ. ਆਈ. ਜੀ. ਪੂਰੀ ਤਰ੍ਹਾਂ ਠੀਕ ਸੀ, ਇਸ ਲਈ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰ ਸਕੀ ਮਾਂ, 10 ਦਿਨਾਂ ਦੇ ਅੰਦਰ ਤੋੜਿਆ ਦਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ