ਕੁੜੀ ਦੇ ਹੱਥਾਂ 'ਤੇ ਲੱਗੀ ਰਹਿ ਗਈ ਮਹਿੰਦੀ, ਅੱਜ ਸੀ ਵਿਆਹ, ਮੇਲ ਵਾਲੇ ਦਿਨ ਲਾੜੇ ਦੀ ਕਰਤੂਤ ਨੇ ਉਡਾ ਦਿੱਤੇ ਹੋਸ਼

Friday, Nov 17, 2023 - 12:05 PM (IST)

ਖਰੜ (ਅਮਰਦੀਪ) : ਮੁੰਡੀ ਖਰੜ ਵਿਖੇ ਇਕ ਕੁੜੀ ਦੇ ਹੱਥਾਂ ’ਤੇ ਮਹਿੰਦੀ ਲੱਗੀ ਹੀ ਰਹਿ ਗਈ, ਜਦੋਂ ਇਕ ਦਿਨ ਪਹਿਲਾਂ ਹੀ ਲਾੜੇ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਕੁੜੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਰਿਸ਼ਤਾ ਅਮਨ ਪੁੱਤਰ ਬਿੱਲਾ ਵਾਸੀ ਸ੍ਰੀ ਚਮਕੌਰ ਸਾਹਿਬ ਨਾਲ ਹੋਇਆ ਸੀ। ਦੋਹਾਂ ਪਰਿਵਾਰਾਂ ਨੇ ਸਹਿਮਤੀ ਨਾਲ ਵਿਆਹ ਲਈ 16 ਨਵੰਬਰ ਨੂੰ ਮੇਲ ਅਤੇ 17 ਨਵੰਬਰ ਨੂੰ ਬਰਾਤ ਨਿਸ਼ਚਿਤ ਕੀਤੀ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਸਾਲ ਦੇ ਅਖ਼ੀਰ ਤੱਕ ਫਿਰ ਮਿਲੇਗਾ ਵੱਡਾ ਲਾਭ

ਵਿਆਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਸਨ। ਉਨ੍ਹਾਂ ਲੋੜੀਂਦਾ ਸਾਮਾਨ ਵੀ ਖ਼ਰੀਦ ਲਿਆ ਅਤੇ ਹਲਵਾਈ ਵਗੈਰਾ ਵੀ ਬੁੱਕ ਕੀਤੇ ਹੋਏ ਸਨ। ਬੀਤੇ ਦਿਨ ਐਨ ਮੌਕੇ ਮੁੰਡੇ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਮੁਤਾਬਕ ਦਾਜ ਨਹੀਂ ਦਿਓਗੇ, ਉਦੋਂ ਤਕ ਵਿਆਹ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਮੇਲ ਆਇਆ ਹੋਇਆ ਸੀ ਅਤੇ ਵਿਆਹ ਨਾ ਹੋਣ ਦਾ ਜਦੋਂ ਸੁਨੇਹਾ ਮਿਲਿਆ ਤਾਂ ਘਰ ਵਿਚ ਸੁੰਨਸਾਨ ਛਾ ਗਈ। ਉਸ ਦੀ ਧੀ ਨੂੰ ਜਦੋਂ ਇਸ ਸਬੰਧੀ ਪਤਾ ਲੱਗਾ ਤਾਂ ਉਹ ਮਾਨਸਿਕ ਤਣਾਅ ਵਿਚ ਆ ਗਈ। ਇਸ ਸਬੰਧੀ ਉਨ੍ਹਾਂ ਖਰੜ ਦੇ ਡੀ. ਐੱਸ. ਪੀ. ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁੜੀ ਦੇ ਪਰਿਵਾਰ ਵਾਲਿਆਂ ਨੇ ਰੋ-ਰੋ ਕੇ ਇਨਸਾਫ਼ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਵਿਜੀਲੈਂਸ ਨੇ ਰਿਸ਼ਵਤ ਲੈਂਦੇ ਮਾਲ ਪਟਵਾਰੀ ਨੂੰ ਕੀਤਾ ਗ੍ਰਿਫ਼ਤਾਰ, ਪੜ੍ਹੋ ਪੂਰੀ ਖ਼ਬਰ
‘ਕੋਈ ਦਾਜ ਦੀ ਮੰਗ ਨਹੀਂ ਕੀਤੀ’
ਜਦੋਂ ਦੂਸਰੇ ਪਾਸੇ ਮੁੰਡੇ ਦੇ ਪਿਤਾ ਬਿੱਲਾ ਰਾਮ ਵਾਸੀ ਸ੍ਰੀ ਚਮਕੌਰ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਈ ਦਾਜ ਦੀ ਮੰਗ ਨਹੀਂ ਕੀਤੀ, ਸਗੋਂ ਕੁੜੀ ਦੇ ਪਿਤਾ ਨੇ ਵਿਆਹ ਤੋਂ ਪਹਿਲਾਂ ਇਹ ਕਿਹਾ ਕਿ ਉਸ ਦੀ ਧੀ ਲਈ ਸ੍ਰੀ ਚਮਕੌਰ ਸਾਹਿਬ ਵਿਚ ਪਲਾਟ ਦਿੱਤਾ ਜਾਵੇ। ਇਸ ਕਾਰਨ ਦੋਹਾਂ ਧਿਰਾਂ ਵਿਚ ਅਣਬਣ ਹੋ ਗਈ। ਉਨ੍ਹਾਂ ਇਸ ਸਬੰਧੀ ਐੱਸ. ਐੱਸ. ਪੀ. ਰੋਪੜ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News