ਸ਼ਿਵਾਲਿਕ ਸਿਟੀ ਫਾਇਰਿੰਗ ਮਾਮਲੇ ''ਚ ਇਕ ਕਾਬੂ

Thursday, Oct 05, 2017 - 05:52 AM (IST)

ਸ਼ਿਵਾਲਿਕ ਸਿਟੀ ਫਾਇਰਿੰਗ ਮਾਮਲੇ ''ਚ ਇਕ ਕਾਬੂ

ਖਰੜ,  (ਅਮਰਦੀਪ, ਰਣਬੀਰ)–  ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਪੈਂਦੀ ਸ਼ਿਵਾਲਿਕ ਸਿਟੀ ਵਿਖੇ ਦੋ ਬਦਮਾਸ਼ ਗਰੁੱਪਾਂ ਵਿਚ ਹੋਣ ਵਾਲੀ ਲੜਾਈ ਮਾਮਲੇ ਵਿਚ ਸਿਟੀ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।  ਇਸ ਸਬੰਧੀ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਰਾਜੇਸ਼ ਹਸਤੀਰ ਨੇ ਦੱਸਿਆ ਕਿ ਸ਼ਿਵਾਲਿਕ ਸਿਟੀ ਵਿਖੇ ਦੋ ਗਰੁੱਪਾਂ ਵਿਚ ਜਦੋਂ ਲੜਾਈ ਹੋਣ ਵਾਲੀ ਸੀ ਤਾਂ ਮੌਕੇ 'ਤੇ ਪੁਲਸ ਪੁੱਜੀ ਤਾਂ ਪੁਲਸ ਨੂੰ ਦੇਖ ਕੇ ਕੁਝ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ ਤੇ ਮੌਕੇ ਤੋਂ ਭੱਜ ਗਏ ਸਨ ਤਾਂ ਪੁਲਸ ਨੇ ਕਾਰ ਨੰਬਰ ਐੱਚ. ਆਰ.-20 ਏ. ਸੀ. 8479 ਵਿਚੋਂ ਮਾਰੂ ਹਥਿਆਰ ਬਰਾਮਦ ਕਰਕੇ ਤਿੰਨ ਵਿਅਕਤੀਆਂ ਪਵਨਪ੍ਰੀਤ ਸਿੰਘ, ਧੀਰਾ ਛੱਜੂਮਾਜਰਾ, ਹੈਪੀ ਛੱਜੂਮਾਜਰਾ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ। ਅੱਜ ਇਸ ਮਾਮਲੇ ਵਿਚ ਲੋੜੀਂਦੇ ਕਥਿਤ ਦੋਸ਼ੀ ਅਜੇ ਭਾਰਦਵਾਜ ਵਾਸੀ ਰੋਹਤਕ ਹਰਿਆਣਾ ਨੂੰ ਗ੍ਰਿਫਤਾਰ ਕਰਕੇ ਖਰੜ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਸਨੂੰ ਪੁਲਸ ਰਿਮਾਂਡ 'ਤੇ ਭੇਜਿਆ ਗਿਆ ਹੈ।


Related News