ਕੁੱਟਮਾਰ ਤੇ ਧਮਕਾਉਣ ਦੇ ਦੋਸ਼ 4 ''ਤੇ ਮਾਮਲਾ ਦਰਜ
Friday, Sep 29, 2017 - 03:42 AM (IST)
ਅੰਮ੍ਰਿਤਸਰ, (ਜ. ਬ.)- ਰੰਜਿਸ਼ ਕਾਰਨ ਘਰ 'ਚ ਦਾਖਲ ਹੋ ਕੇ ਆਪਣੇ ਰਿਸ਼ਤੇਦਾਰ ਨਾਲ ਕੁੱਟਮਾਰ ਕਰਦਿਆਂ ਧਮਕੀਆਂ ਦੇਣ ਵਾਲੇ 4 ਮੁਲਜ਼ਮਾਂ ਖਿਲਾਫ ਥਾਣਾ ਸਿਵਲ ਲਾਈਨ ਦੀ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਸੰਜੀਵ ਜੈਰਥ ਦੀ ਸ਼ਿਕਾਇਤ 'ਤੇ ਉਸ ਨਾਲ ਕੁੱਟਮਾਰ ਕਰਦਿਆਂ ਧਮਕੀਆਂ ਦੇ ਕੇ ਦੌੜੇ ਕਰਨ ਜੈਰਥ, ਵਿਜੇ ਜੈਰਥ, ਸੋਨੀਆ ਜੈਰਥ ਤੇ ਕੇਸ਼ਵ ਦੀ ਗ੍ਰਿਫਤਾਰੀ ਲਈ ਪੁਲਸ ਛਾਪਾਮੇਰੀ ਕਰ ਰਹੀ ਹੈ।
ਝਪਟਮਾਰ ਨੇ ਖੋਹੀ ਨਕਦੀ ਤੇ ਮੋਬਾਇਲ- ਰਸਤਾ ਰੋਕ ਕੇ ਇਕ ਵਿਅਕਤੀ ਕੋਲੋਂ ਜੇਬ 'ਚ ਪਈ ਨਕਦੀ ਤੇ ਮੋਬਾਇਲ ਖੋਹ ਕੇ ਦੌੜੇ ਅਣਪਛਾਤੇ ਝਪਟਮਾਰ ਖਿਲਾਫ ਥਾਣਾ ਮਕਬੂਲਪੁਰਾ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਅਨਿਲ ਕੁਮਾਰ ਦੀ ਸ਼ਿਕਾਇਤ 'ਤੇ ਉਸ ਕੋਲੋਂ 3500 ਰੁਪਏ ਨਕਦ ਅਤੇ ਮੋਬਾਇਲ ਖੋਹ ਕੇ ਦੌੜੇ ਅਣਪਛਾਤੇ ਲੁਟੇਰੇ ਦੀ ਪੁਲਸ ਭਾਲ ਕਰ ਰਹੀ ਹੈ।
