ਪਹਿਲਾਂ ਫੋਨ ਕਰਕੇ ਭੱਠੇ ''ਤੇ ਸਦਿਆ, ਫਿਰ ਅਸ਼ਲੀਲ ਵੀਡੀਓ ਬਣਾ ਕੇ ਕਰ ''ਤਾ ਵੱਡਾ ਕਾਂਡ

Wednesday, Oct 09, 2024 - 02:05 PM (IST)

ਸੁਲਤਾਨਪੁਰ ਲੋਧੀ (ਧੀਰ)-ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਬੀਤੇ ਦਿਨੀਂ ਕੁਝ ਨੌਜਵਾਨਾਂ ਅਤੇ ਇਕ ਔਰਤ ਵੱਲੋਂ ਸ਼ਹਿਰ ਦੇ ਨਾਮੀਂ ਵਿਅਕਤੀ ਨੂੰ ਧੋਖੇ ਨਾਲ ਇਕ ਪਿੰਡ ’ਚ ਸੱਦ ਕੇ ਕੁੱਟਮਾਰ ਕਰਨ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਦੋਸ਼ ਤਹਿਤ 4 ਨੌਜਵਾਨਾਂ ਅਤੇ ਔਰਤ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪਿੰਡ ਜੈਨਪੁਰ ਦੇ ਨਰਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਦਰਖ਼ਾਸਤ ’ਚ ਦੋਸ਼ ਲਾਇਆ ਕਿ ਮਿਤੀ 1 ਸਤੰਬਰ ਨੂੰ ਦਿਨ ਦੇ 12 ਵਜੇ ਦੇ ਕਰੀਬ ਉਸ ਨੂੰ ਇਕ ਕਾਲ ਆਈ। ਕਾਲ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਹ 5 ਸਾਲ ਪਹਿਲਾਂ ਤੁਹਾਡੀ ਆੜ੍ਹਤ ’ਤੇ ਕੰਮ ਕਰਦਾ ਸੀ ਅਤੇ ਹੁਣ ਫਿਰ ਲੇਬਰ ਕਰਨੀ ਚਾਹੁੰਦਾ ਹਾਂ। ਜੇਕਰ ਲੇਬਰ ਚਾਹੀਦੀ ਹੈ ਤਾਂ ਪਿੰਡ ਸੈਦਪੁਰ ਝਿੜੀ (ਸ਼ਾਹਕੋਟ) ਤੋਂ ਆ ਕੇ ਲੈ ਜਾਓ।

ਇਹ ਵੀ ਪੜ੍ਹੋ-  ਪੰਜਾਬ 'ਚ 15 ਅਕਤੂਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ

ਨਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਹ ਉਕਤ ਪਿੰਡ ਪਹੁੰਚ ਕੇ ਉਸੇ ਫੋਨ ਨੰਬਰ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਅੱਗਿਓਂ ਕਿਹਾ ਕਿ ਭੱਠੇ ਵਾਲੇ ਰੋਡ ’ਤੇ ਆ ਜਾਉ, ਉੱਥੇ ਸਾਡੀ ਰਿਹਾਇਸ਼ ਹੈ। ਜਦੋਂ ਉਹ ਉਸ ਘਰ ਪੁੱਜਾ ਤਾਂ ਉਸ ਨੂੰ ਇਕ ਵਿਅਕਤੀ ਅੰਦਰ ਲੈ ਗਿਆ, ਜਿੱਥੇ ਇਕ ਲੜਕੀ ਅਰਧ ਨਗਨ ਹਾਲਤ ਵਿਚ ਬੈਠੀ ਸੀ। ਇਸੇ ਦੌਰਾਨ ਉਸ ਦੇ ਪਿੱਛੇ ਆਏ 3 ਹੋਰ ਵਿਅਕਤੀਆਂ ਨੇ ਉਸ ਨੂੰ ਬੈੱਡ ਤੇ ਧੱਕਾ ਮਾਰ ਕੇ ਸੁੱਟ ਲਿਆ। ਉਸ ਨੇ ਕਿਹਾ ਕਿ ਉਕਤ ਵਿਅਕਤੀਆਂ ਉਸ ਕੋਲੋਂ 5 ਲੱਖ ਰੁਪਏ ਦੀ ਮੰਗ ਕਰਨ ਲੱਗੇ ਅਤੇ ਧਮਕੀ ਦੇਣ ਲੱਗੇ ਕਿ ਤੇਰੇ ’ਤੇ ਅਸੀਂ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰਵਾ ਦੇਵਾਂਗੇ। ਉਸ ਵੱਲੋਂ ਨਾਂਹ ਕਰਨ ’ਤੇ ਇਨ੍ਹਾਂ ਵਿਅਕਤੀਆਂ ਨੇ ਮੇਰੀ ਕਾਫ਼ੀ ਕੁੱਟਮਾਰ ਕੀਤੀ ਅਤੇ ਵੀਡੀਓ ਬਣਾਈ।

ਨਰਿੰਦਰ ਸਿੰਘ ਨੇ ਕਿਹਾ ਕਿ ਉਕਤ ਨੇ ਉਸ ਦੇ ਪਰਸ ਵਿਚੋਂ 15000 ਰੁਪਏ, 4 ਏ. ਟੀ. ਐੱਮ. ਅਤੇ ਐਪਲ ਦੀ ਘੜੀ ਖੋਹ ਲਈ। ਇਹ ਵਿਅਕਤੀ ਮੈਨੂੰ ਘਰ ਦੇ ਬਾਹਰ ਗੱਡੀ ਕੋਲ ਲੈ ਆਏ ਅਤੇ ਉਸ ਵਿਚ ਜ਼ਬਰਦਸਤੀ ਵੜ ਕੇ ਤਿੰਨ ਚੈੱਕ ਲੈ ਲਏ ਅਤੇ ਉਸ ਉਪਰ ਉਸ ਦੇ ਦਸਤਖ਼ਤ ਕਰਵਾ ਲਏ। ਇਸੇ ਦੌਰਾਨ ਉਨ੍ਹਾਂ ਨੇ ਡਰਾ ਧਮਕਾ ਕੇ ਏ. ਟੀ. ਐੱਮ. ਕਾਰਡ ਦਾ ਪਿੰਨ ਕੋਡ ਲੈ ਲਿਆ। ਇਸੇ ਦੌਰਾਨ ਉਨ੍ਹਾਂ ਨੇ ਉਸ ਨੂੰ ਧਮਕੀ ਦਿੱਤੀ ਕਿ ਜੇ ਤੂੰ ਰੌਲ਼ਾ ਪਾਇਆ ਤਾ ਤੇਰੇ ਵਿਰੁੱਧ ਜਬਰ-ਜ਼ਿਨਾਹ ਦਾ ਪਰਚਾ ਦਰਜ ਕਰਵਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ-  'ਗਿੱਦੜ' ਕਹੇ ਜਾਣ ਮਗਰੋਂ ਰਾਜਾ ਵੜਿੰਗ ਦਾ ਮਨਪ੍ਰੀਤ ਬਾਦਲ ਨੂੰ ਮੋੜਵਾਂ ਜਵਾਬ

ਉਸ ਨੇ ਕਿਹਾ ਕਿ ਉਕਤ ਨੇ ਮਿਤੀ 2 ਸਤੰਬਰ ਨੂੰ ਏ. ਟੀ. ਐੱਮ. ਕਾਰਡ ਰਾਹੀਂ 20000 ਰੁਪਏ ਕਢਵਾ ਲਏ। ਮਿਤੀ 1 ਅਕਤੂਬਰ ਨੂੰ ਫਿਰ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਪੈਸੇ ਦੀ ਮੰਗ ਕੀਤੀ ਗਈ। ਇਸੇ ਤਰ੍ਹਾਂ ਉਨ੍ਹਾਂ ਕਈ ਵਾਰ ਫੋਨ ਕੀਤੇ। ਇਸੇ ਦੌਰਾਨ ਉਸ ਨੇ ਇਕ ਵਿਅਕਤੀ ਜੋਬਨਪ੍ਰੀਤ ਸਿੰਘ ਪੁੱਤਰ ਮੇਜ਼ਰ ਸਿੰਘ ਵਾਸੀ ਚੰਨਣਵਿੰਡੀ ਥਾਣਾ ਸੁਲਤਾਨਪੁਰ ਲੋਧੀ ਨੂੰ ਪਛਾਣ ਲਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਐੱਸ. ਐੱਚ. ਓ. ਹਰਗੁਰਦੇਵ ਸਿੰਘ ਨੇ ਦੱਸਿਆ ਕਿ ਨਰਿੰਦਰ ਸਿੰਘ ਦੀ ਇਤਲਾਹ ’ਤੇ ਪੁਲਸ ਵੱਲੋਂ ਜਾਂਚ ਕੀਤੀ ਗਈ, ਜਿਸ ਤੋਂ ਬਾਅਦ 5 ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਬਰਤਾਨੀਆ ਦੇ ਹਾਈ ਕਮਿਸ਼ਨਰ ਲਿੰਡੇ ਕੈਮਰੂਨ 
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News