ਜੰਗਲਾਤ ਕਰਮਚਾਰੀਆਂ ''ਤੇ ਹਮਲੇ ਦਾ ਮਾਮਲਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨੇ ਦਿੱਤਾ ਧਰਨਾ

Tuesday, Jun 26, 2018 - 12:04 PM (IST)

ਜੰਗਲਾਤ ਕਰਮਚਾਰੀਆਂ ''ਤੇ ਹਮਲੇ ਦਾ ਮਾਮਲਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨੇ ਦਿੱਤਾ ਧਰਨਾ

ਪਟਿਆਲਾ (ਰਾਜੇਸ਼, ਜੋਸਨ, ਰਾਣਾ) — ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦਿ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਜ਼ਿਲਾ ਕਮੇਟੀਆਂ ਵਲੋਂ ਇਕ ਵਿਸ਼ਾਲ ਧਰਨਾ ਵਣਪਾਲ ਸਾਊਥ ਸਰਕਲ ਦੇ ਦਫਤਰ ਅੱਗੇ ਦਿੱਤਾ ਗਿਆ। ਧਰਨੇ ਦੀ ਅਗਵਾਈ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜ਼ਿਲਾ ਪ੍ਰਧਾਨ ਜਗਮੋਹਨ ਨੋਲੱਖਾ ਨੇ ਕੀਤੀ। ਧਰਨੇ ਦੌਰਾਨ ਜਿਥੇ ਜੰਗਲਾਤ, ਜੰਗਲਾਤ ਨਿਗਮ ਤੇ ਜੰਗਲੀ ਜੀਵ ਕਰਮਚਾਰੀਆਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ 'ਤੇ 'ਪਿੰਡ ਸਿਓਂਕ' ਵਿਖੇ ਜੰਗਲਾਤ ਕਰਮਚਾਰੀਆਂ ਤੇ ਦਿਹਾੜੀਦਾਰ ਕਰਮਚਾਰੀਆਂ 'ਤੇ ਲੱਕੜ ਮਾਫੀਆ ਵਲੋਂ ਕੀਤੇ ਕਾਤਲਾਨਾ ਹਮਲੇ 'ਚ ਸ਼ਾਮਲ ਮੁਲਜ਼ਮਾਂ ਨੂੰ ਸਖਤ ਸਜ਼ਾਵਾਂ ਦੇਣ ਕੀਤੀ। ਜੰਗਲਾਤ, ਜੰਗਲਾਤ ਨਿਗਮ ਤੇ ਜੰਗਲੀ ਜੀਵ ਸੁਰੱਖਿਆ ਨਾਲ ਸਬੰਧਤ ਮੰਗਾਂ ਦਾ ਜ਼ਿਕਰ ਕਰਦੇ ਹੋਏ ਮੁਲਾਜ਼ਮ ਆਗੂ ਕੁਲਵਿੰਦਰ ਸਿੰਘ ਸਮੇਤ ਸੂਬਾ ਤੇ ਜ਼ਿਲਾ ਪ੍ਰਧਾਨਾਂ ਨੇ ਦੱਸਿਆ ਕਿ ਸਾਰੇ ਹੀ ਦਿਹਾੜੀਦਾਰ ਕਰਮਚਾਰੀਆਂ ਦੀ ਡਾਕਟਰੀ ਤੇ ਚਾਲ ਚਲਣ 2017 'ਚ ਕਰਵਾ ਕੇ ਮੁਕੰਮਲ ਹੋਣ ਉਪਰੰਤ ਵੀ ਇਕ ਵੀ ਕਾਮੇ ਦੀ ਨਿਯਮਤ ਨਿਯੁਕਤੀ ਨਹੀਂ ਕੀਤੀ ਗਈ। ਇਹ ਮਾਮਲੇ ਵਣ ਮੰਤਰੀ ਦੇ ਵੀ ਧਿਆਨ 'ਚ ਹੀ ਹਨ, ਇਸ ਤਰ੍ਹਾਂ ਦਿਹਾੜੀਦਾਰ ਕਾਮਿਆਂ ਦੀਆਂ ਸੀਨੀਅਰਤਾ ਸੂਚੀਆਂ ਮੁਕੰਮਲ ਨਹੀਂ ਕੀਤੀਆਂ ਹਨ ਤੇ ਅਫਸਰਸ਼ਾਹੀ ਆਪਣੇ ਚਹੇਤਿਆਂ ਸੂਚੀ 'ਚ ਮੁਹਰੇ ਰੱਖਣ ਚਾਹੁੰਦੀ ਹੈ ਆਦਿ ਮੰਗਾਂ 'ਤੇ ਵਿਚਾਰ ਕੀਤੇ।
ਕਰਮਚਾਰੀ ਆਗੂਆਂ ਨੇ ਮੰਗ ਕੀਤੀ ਕਿ ਹਮਲਾ ਕਰਨ ਵਾਲਿਆਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਰਾਮ ਲਾਲ ਰਾਮਾ, ਕੁਲਵਿੰਦਰ ਸਿੰਘ ਤਰਲੋਚਨ ਮਾੜੂ, ਤਰਲੋਚਨ ਮੰਡੋਲੀ ਆਦਿ ਸ਼ਾਮਲ ਸਨ।


Related News