ਦੁਕਾਨਦਾਰ ''ਤੇ ਹਮਲਾ ਕਰਨ ਵਾਲੇ ਕਥਿਤ ਦੋਸ਼ੀ ਨਿਹੰਗਾਂ ਵਿਰੁੱਧ ਮਾਮਲਾ ਦਰਜ
Friday, Apr 16, 2021 - 08:15 PM (IST)
ਤਲਵੰਡੀ ਸਾਬੋ (ਮੁਨੀਸ਼)- ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਡਿਊਢੀ ਨੇੜੇ ਇੱਕ ਦੁਕਾਨਦਾਰ 'ਤੇ ਹਮਲਾ ਕਰਨ ਵਾਲੇ ਕਥਿਤ ਦੋਸ਼ੀ ਨਿਹੰਗਾਂ ਵਿਰੁੱਧ ਥਾਣਾ ਤਲਵੰਡੀ ਸਾਬੋ ਵਿਖੇ ਮਾਮਲਾ ਦਰਜ ਕਰ ਲਿਆ ਗਿਆ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਥਿਤ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਥੇ ਦੱਸਣਾ ਬਣਦਾ ਹੈ ਕਿ ਬੀਤੇ ਕਲ ਸਵੇਰੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਮੁੱਖ ਡਿਊਢੀ ਦੇ ਨਾਲ ਹੀ ਧਨੌਲੇ ਵਾਲਿਆਂ ਦੀ ਕ੍ਰਿਪਾਲ ਗਾਤਰਾ ਆਦਿ ਦੀ ਦੁਕਾਨ 'ਤੇ ਦੁਕਾਨ ਮਾਲਕ ਅਤਿੰਦਰ ਸਿੰਘ ਨਾਲ ਕੁਝ ਨਿਹੰਗਾਂ ਦੇ ਨਾਲ ਬਹਿਸਬਾਜ਼ੀ ਹੋ ਗਈ ਜੋ ਬਾਅਦ ਵਿਚ ਝਗੜੇ ਵਿਚ ਤਬਦੀਲ ਹੋ ਗਈ। ਨਹਿੰਗਾਂ ਨੇ ਦੁਕਾਨਦਾਰ ਦੀ ਬਾਂਹ ਤੇ ਤੇਜ਼ਧਾਰ ਹਥਿਆਰ ਨਾਲ ਸੱਟ ਮਾਰ ਦਿੱਤੀ ਅਤੇ ਭੱਜ ਗਏ।
ਇਹ ਵੀ ਪੜ੍ਹੋ-ਅਮਰੀਕਾ ਰੂਸ ਨਾਲ ਸੰਘਰਸ਼ ਨਹੀਂ ਚਾਹੁੰਦਾ : ਬਾਈਡੇਨ
ਜ਼ਖਮੀ ਦੁਕਾਨਦਾਰ ਅਤਿੰਦਰ ਸਿੰਘ ਨੂੰ ਬਠਿੰਡਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ।ਤਲਵੰਡੀ ਸਾਬੋ ਪੁਲਸ ਨੇ ਜ਼ਖਮੀ ਦੁਕਾਨਦਾਰ ਅਤਿੰਦਰ ਸਿੰਘ ਦੇ ਬਿਆਨ 'ਤੇ ਵਿਸ਼ਾਲ ਸਿੰਘ ਅਤੇ ਜਸਵਿੰਦਰ ਸਿੰਘ ਸਮੇਤ 10 ਨਾਮਲੂਮ ਨਿਹੰਗਾਂ ਵਿਰੁੱਧ ਮਾਮਲਾ ਦਰਜ ਕਰ ਲਿਆ। ਥਾਣਾ ਤਲਵੰਡੀ ਸਾਬੋ ਮੁਖੀ ਬਲਵਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਮਾਮਲੇ ਦੇ ਮੁੱਖ ਕਥਿਤ ਦੋਸ਼ੀ ਵਿਸ਼ਾਲ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ ਤੇ ਪੁਛਗਿੱਛ ਕੀਤੀ ਜਾ ਰਹੀ ਹੈ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਇਸ ਬਾਰੇ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।