ਜਲੰਧਰ: ਕਮਿਊਨਿਟੀ ਹਾਲ ਬਣਾਉਣ ਲਈ 60 ਲੱਖ ਦੀ ਗਰਾਂਟ ’ਚ ਵੱਡਾ ਘਪਲਾ ਆਇਆ ਸਾਹਮਣੇ

Friday, Jul 29, 2022 - 07:06 PM (IST)

ਜਲੰਧਰ— ਜਲੰਧਰ ਨਾਰਥ ’ਚ ਪੰਜਾਬ ਨਿਰਮਾਣ ਪ੍ਰੋਗਰਾਮ ਦੇ ਅਧੀਨ ਕਮਿਊਨਿਟੀ ਹਾਲ ਬਣਾਉਣ ਲਈ 60 ਲੱਖ ਰੁਪਏ ਦੀ ਜੋ ਗਰਾਂਟ ਜਾਰੀ ਹੋਈ ਸੀ, ਉਸ ’ਚ ਕਈ ਕਮੀਆਂ ਪਾਈਆਂ ਗਈਆਂ ਹਨ। ਇਹ ਖ਼ੁਲਾਸਾ ਏ. ਡੀ. ਸੀ. (ਡੀ) ਵਰਿੰਦਰ ਪਾਲ ਸਿੰਘ ਬਾਜਵਾ ਦੀ ਰਿਪੋਰਟ ’ਚ ਹੋਇਆ ਹੈ। ਏ. ਡੀ. ਸੀ. ਨੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੂੰ ਆਪਣੀ ਰਿਪੋਰਟ ਸਬਨਿਟ ਕਰ ਦਿੱਤੀ ਹੈ। ਰਿਪੋਰਟ ਮੁਤਾਬਕ ਫੰਡ ਦਾ ਸਹੀ ਇਸਤੇਮਾਲ ਨਹੀਂ ਹੋਇਆ ਹੈ। ਜਿਹੜੀਆਂ ਸੁਸਾਇਟੀਆਂ ਨੂੰ ਪੈਸੇ ਜਾਰੀ ਕੀਤੇ ਗਏ, ਉਨ੍ਹਾਂ ’ਚ ਕਮੀਆਂ ਮਿਲੀਆਂ ਹਨ।  ਇਸ ਦੇ ਬਾਅਦ ਡੀ. ਸੀ. ਨੇ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੂੰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਸਿਫ਼ਾਰਿਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਕਮਿਊਨਿਟੀ ਹਾਲ ਲਈ ਜਾਰੀ ਗਰਾਂਟ ਦਾ ਪੈਸਾ ਕੁੱਝ ਲੋਕਾਂ ਦੀ ਜੇਬ ’ਚ ਗਿਆ ਹੈ, ਇਸ ਨੂੰ ਲੈਕੇ ਪਿਛਲੇ ਮਹੀਨੇ ਭਾਜਪਾ ਦੇ ਸਾਬਕਾ ਸੀ. ਪੀ. ਐੱਸ. ਕੇ. ਡੀ. ਭੰਡਾਰੀ ਨੇ ਡੀ. ਸੀ. ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੇ ਬਾਅਦ ਜਾਂਚ ਦੇ ਨਿਰਦੇਸ਼ ਹੋਏ ਸਨ। 

ਜਾਂਚ ਦੌਰਾਨ ਸੁਸਾਇਟੀਆਂ ਨੇ ਬਿਆਜ ਸਮੇਤ ਵਾਪਸ ਕਰਨੇ ਸ਼ੁਰੂ ਕੀਤੇ 10 ਲੱਖ 
ਨਾਰਥ ਹਲਕੇ ਦੀਆਂ 6 ਸੁਸਾਇਟੀਆਂ ਦੇ ਹਿਸਾਬ ਨਾਲ 10-10 ਲੱਖ ਰੁਪਏ ਜਾਰੀ ਹੋਏ ਸਨ। ਇਨ੍ਹਾਂ ’ਚੋਂ ਦੋ ਸੁਸਾਇਟੀਆਂ ਨੇ ਕਮਿਊਨਿਟੀ ਹਾਲ ਲਈ 20 ਲੱਖ ਰੁਪਏ ਗਰਾਂਟ ਲਈ ਸੀ, ਜੋਕਿ ਅਧਿਕਾਰੀਆਂ ਨੇ ਅੱਗੇ ਟਰਾਂਸਫ਼ਰ ਕਰ ਦਿੱਤੀ ਪਰ ਪੈਸਿਆਂ ਦੀ ਯੂਟੀਲਾਈਜ਼ੇਸ਼ਨ ਯਾਨੀ ਇਸਤੇਮਾਲ ਨਾ ਹੋਣ ਦੇ ਚਲਦਿਆਂ ਉਨ੍ਹਾਂ ਪੈਸਿਆਂ ਨੂੰ ਏ. ਡੀ. ਸੀ. ਦਫ਼ਤਰ ’ਚ 16 ਹਜ਼ਾਰ ਬਿਆਜ ਸਮੇਤ ਵਾਪਸ ਭੇਜ ਦਿੱਤਾ ਗਿਆ। ਅਜਿਹੇ ’ਚ ਦੂਜੀਆਂ ਸੁਸਾਇਟੀਆਂ ਨੇ ਵੀ ਗਰਾਂਟ ਦਾ ਪੈਸਾ ਬਿਨਾਂ ਖ਼ਰਚ ਕੀਤੇ ਏ. ਡੀ. ਸੀ. (ਯੂਡੀ) ਦਫ਼ਤਰ ਦੀ ਸਬੰਧਤ ਬਰਾਂਚ ’ਚ ਜਮ੍ਹਾ ਕਰਵਾ ਦਿੱਤਾ ਹੈ। 

ਇਹ ਵੀ ਪੜ੍ਹੋ:ਦਸੂਹਾ ਵਿਖੇ ਸਕੂਲ ਬੱਸ ਹਾਦਸੇ 'ਚ ਜ਼ਖ਼ਮੀ ਹੋਏ ਬੱਚਿਆਂ ਦਾ ਪੰਜਾਬ ਸਰਕਾਰ ਕਰਵਾਏਗੀ ਮੁਫ਼ਤ ਇਲਾਜ

ਕੇਡੀ ਭੰਡਾਰੀ ਬੋਲੇ, ਗ਼ਲਤ ਤਰੀਕੇ ਨਾਲ ਵੰਡਿਆ ਗਿਆ ਪੈਸਾ 
ਨਾਰਥ ਹਲਕੇ ਦੇ ਖੇਤਰ ’ਚ ਕਮਿਊਨਿਟੀ ਹਾਲ ਲਈ ਜੋ ਪੈਸੇ ਕਾਂਗਰਸ ਸਰਕਾਰ ਨੇ ਜਾਰੀ ਕੀਤਾ ਗਿਆ ਸੀ। ਉਸ ਦਾ ਗ਼ਲਤ ਇਸਤੇਮਾਲ ਹੋਇਆ ਹੈ। ਜਿਹੜੀਆਂ ਸੁਸਾਇਟੀਆਂ ਨੂੰ ਪੈਸਾ ਦਿੱਤਾ ਗਿਆ ਹੈ, ਉਨ੍ਹਾਂ ਦੇ ਗ਼ਲਤ ਤਰੀਕੇ ਨਾਲ ਰਜਿਸਟਰੇਸ਼ਨ ਨੰਬਰ ਇਸਤੇਮਾਲ ਕੀਤੇ ਗਏ। ਜਿੱਥੇ-ਜਿੱਥੇ ਕੰਮਿਊਨਿਟੀ ਹਾਲ ਬਣਾਉਣ ਦਾ ਦਾਅਵਾ ਕੀਤਾ ਗਿਆ, ਉਥੇ ਕੁਝ ਨਹੀਂ ਹੈ। ਗਰਾਂਟ ਦਾ ਪੈਸਾ ਕਾਂਗਰਸ ਨੇ ਸਿਰਫ਼ ਆਪਣੇ ਕਰੀਬੀਆਂ ਨੂੰ ਫਾਇਦਾ ਪਹੁੰਚਾਉਣ ਲਈ ਦਿੱਤਾ ਹੈ।

PunjabKesari

ਪੁਰਾਣੇ ਰਜਿਸਟਰੇਸ਼ਨ ਨੰਬਰ ’ਤੇ ਦਿਖਾ ਦਿੱਤੀਆਂ ਨਵੀਆਂ ਸੁਸਾਇਟੀਆਂ

ਰਿਪੋਰਟ ’ਚ ਇਸ ਪਹਿਲੂ ਦੀ ਵੀ ਜਾਂਚ ਕੀਤੀ ਗਈ ਹੈ ਕਿ ਪੁਰਾਣੇ ਰਜਿਸਟ੍ਰੇਸ਼ਨ ਨੰਬਰ ’ਤੇ ਨਵੀਆਂ ਸੁਸਾਇਟੀਆਂ ਬਣਾਈਆਂ ਗਈਆਂ ਸਨ। ਇਸ ਸਬੰਧੀ ਮੈਂਬਰਾਂ ਤੋਂ ਵੀ ਜਵਾਬਤਲਬੀ ਹੋਈ ਅਤੇ ਸਵਾਲ ਕੀਤੇ ਗਏ ਕਿ ਸੁਸਾਇਟੀ ਨੂੰ ਜੋ ਫੰਡ ਮਿਲਿਆ ਹੈ, ਉਹ ਕਿਸ ਦੀ ਮਨਜ਼ੂਰੀ ਨਾਲ ਵਰਤਿਆ ਗਿਆ। ਸੁਸਾਇਟੀ ਦੇ ਮੈਂਬਰਾਂ ਨੇ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਨੂੰ ਵੀ ਬਾਅਦ ’ਚ ਪਤਾ ਲੱਗਾ ਕਿ ਗ੍ਰਾਂਟ ਦੀ ਰਕਮ ਕਿੱਥੇ ਵਰਤੀ ਜਾਣੀ ਸੀ। ਦੱਸ ਦੇਈਏ ਕਿ ਕਮਿਊਨਿਟੀ ਦੀ ਗ੍ਰਾਂਟ ਨੂੰ ਲੈ ਕੇ ਜੋ ਸ਼ਿਕਾਇਤ ਕੀਤੀ ਗਈ ਹੈ, ਉਸ ’ਚ ਜ਼ਿਕਰ ਕੀਤਾ ਗਿਆ ਹੈ ਕਿ ਕੁਝ ਪੁਰਾਣੀਆਂ ਰਜਿਸਟ੍ਰੇਸ਼ਨਾਂ ਦੀ ਵਰਤੋਂ ਕਰਕੇ ਰਾਤੋ-ਰਾਤ ਨਵੀਆਂ ਸੁਸਾਇਟੀਆਂ ਬਣਾ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ: ਜਲੰਧਰ ਦੀ ਸੀਟੀ ਇੰਸਟੀਚਿਊਟ ’ਚ ਹੰਗਾਮਾ, ਪੇਪਰ ਦੇਣ ਆਏ ਸਿੱਖ ਵਿਦਿਆਰਥੀਆਂ ਤੋਂ ਉਤਰਵਾਏ ਕੜੇ

ਉਸਾਰੀ ਵਾਲੀ ਥਾਂ ’ਤੇ ਕਰਵਾਇਆ ਫੀਲਡ ਸਰਵੇ

ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੇ ਇੰਜਨੀਅਰਿੰਗ ਵਿੰਗ ਤੋਂ ਸਰਵੇਖਣ ਕਰਵਾਇਆ ਹੈ ਕਿ ਕਮਿਊਨਿਟੀ ਹਾਲ ਲਈ ਜਗ੍ਹਾ ਅਤੇ ਵਰਤੀ ਜਾਣ ਵਾਲੀ ਸਮੱਗਰੀ ਆਦਿ ’ਤੇ ਪੈਸਾ ਕਿਵੇਂ ਖਰਚਿਆ ਗਿਆ ਹੈ। ਇਸ ਤੋਂ ਇਲਾਵਾ ਯੂਟੀਲਾਈਜ਼ੇਸ਼ਨ ਸਰਟੀਫਿਕੇਟ ਅਤੇ ਪੈਸਾ ਕਿਸ ਦੇ ਖਾਤੇ ’ਚ ਗਿਆ ਹੈ, ਉਸ ਦੀ ਰਿਪੋਰਟ ਵੀ ਤਿਆਰ ਕੀਤੀ ਗਈ ਹੈ। ਰਿਪੋਰਟ ’ਚ ਉਸਾਰੀ ਅਤੇ ਪੈਸੇ ਦੀ ਸਹੀ ਢੰਗ ਨਾਲ ਵਰਤੋਂ ਨਾ ਹੋਣ ਦੀ ਗੱਲ ਮਾਮਲਾ ਸਾਹਮਣੇ ਆਈ ਹੈ।

ਕਾਰਵਾਈ ਲਈ ਰਿਪੋਰਟ ਸੀ. ਪੀ. ਨੂੰ ਭੇਜੀ: ਏ. ਡੀ. ਸੀ.  
ਕਮਿਊਨਿਟੀ ਹਾਲ ’ਚ ਗਰਾਂਟ ਦਾ ਪੈਸਾ ਗ਼ਲਤ ਤਰੀਕੇ ਨਾਲ ਵਰਤਣ ਤੇ ਘਪਲੇ ਦੇ ਲੱਗ ਰਹੇ ਦੋਸ਼ਾਂ ਦੀ ਜਾਂਚ ਕਰ ਰਹੇ ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਿਪੋਰਟ ਫਾਈਲ ਕਰਨ ਤੋਂ ਬਾਅਦ ਅਗਲੀ ਕਾਰਵਾਈ ਲਈ ਪੁਲਸ ਕਮਿਸ਼ਨਰ ਨੂੰ ਭੇਜ ਦਿੱਤੀ ਹੈ।

ਇਹ ਵੀ ਪੜ੍ਹੋ: ਫਗਵਾੜਾ 'ਚ ਇਨਸਾਨੀਅਤ ਸ਼ਰਮਸਾਰ: ਲਾਵਾਰਸ ਥਾਂ ’ਤੇ ਸੁੱਟੀ ਨਵ-ਜਨਮੀ ਬੱਚੀ ਦੀ ਲਾਸ਼, ਕੁੱਤਿਆਂ ਨੇ ਨੋਚ-ਨੋਚ ਖਾਧੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News