ਪਟਿਆਲਾ ''ਤੇ ਮੰਡਰਾਇਆ ਵੱਡਾ ਖ਼ਤਰਾ, 19 ਇਲਾਕਿਆਂ ਵਿਚ ਐਮਰਜੈਂਸੀ ਐਲਾਨੀ

Thursday, Jul 25, 2024 - 06:37 PM (IST)

ਪਟਿਆਲਾ ''ਤੇ ਮੰਡਰਾਇਆ ਵੱਡਾ ਖ਼ਤਰਾ, 19 ਇਲਾਕਿਆਂ ਵਿਚ ਐਮਰਜੈਂਸੀ ਐਲਾਨੀ

ਪਟਿਆਲਾ/ਸਨੌਰ (ਮਨਦੀਪ ਜੋਸਨ) : ਸ਼ਾਹੀ ਸ਼ਹਿਰ ਪਟਿਆਲਾ ’ਚ ਡਾਇਰੀਆ ਦਾ ਕਹਿਰ ਲਗਾਤਾਰ ਜਾਰੀ ਹੈ। ਲੰਘੇ ਕੱਲ੍ਹ 5 ਦਰਜਨ ਕੇਸ ਆਉਣ ਤੋਂ ਬਾਅਦ ਫਿਰ 35ਦੇ ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਸ ਨਾਲ ਜਿੱਥੇ ਸਿਹਤ ਵਿਭਾਗ ਚੌਕੰਨਾ ਹੋਇਆ ਹੈ, ਉੱਥੇ ਨਗਰ ਨਿਗਮ ਨੇ ਪਟਿਆਲਾ ਦੇ ਵੱਖ-ਵੱਖ 19 ਦੇ ਕਰੀਬ ਏਰੀਆਂ ਵਿਚ ਐਮਰਜੈਂਸੀ ਐਲਾਨ ਦਿੱਤੀ ਹੈ। ਕਮਿਸ਼ਨਰ ਆਦਿੱਤਿਆ ਡੇਚਲਵਾਲ ਵੱਲੋਂ ਜਾਰੀ ਹੁਕਮਾਂ ਤਹਿਤ ਸੰਜੇ ਕਾਲੋਨੀ, ਜੈਜੀ ਕਾਲੋਨੀ, ਮਾਰਕਲ ਕਾਲੋਨੀ, ਸਿਕਲੀਗਰ ਕਾਲੋਨੀ, ਭਾਰਤ ਨਗਰ ਨਾਭਾ ਰੋਡ, ਬਡੂੰਗਰ, ਮਥੁਰਾ ਕਾਲੋਨੀ, ਬਾਬੂ ਸਿੰਘ ਕਾਲੋਨੀ, ਅਬਲੋਵਾਲ ਅਤੇ ਪਟਿਆਲਾ ਦਿਹਾਤੀ ਏਰਿੀਆ ਦੇ ਇੰਦਰਾ ਕਾਲੋਨੀ, ਅਬਚਲ ਨਗਰ, ਭਾਰਤ ਨਗਰ, ਤਫੱਜ਼ਲਪੁਰਾ, ਪੁਰਾਣਾ ਬਿਸ਼ਨ ਨਗਰ, ਦਿਨ ਦਿਆਲ ਉਪਾਧਿਆ ਨਗਰ, ਮੁਸਲਿਮ ਕਾਲੋਨੀ, ਹੀਰਾ ਬਾਗ, ਨਿਊ ਯਾਦਵਿੰਦਰਾ ਕਾਲੋਨੀ, ਅਲੀਪੁਰ ਅਰਾਈਆਂ ਇਲਾਕਿਆਂ ’ਚ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ। ਉਕਤ ਏਰੀਆਂ ’ਚ ਹਰ ਕੰਮ 24 ਘੰਟੇ ਅੰਦਰ ਕਰਵਾਉਣ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਵਲੋਂ ਸਪੱਸ਼ਟੀਕਰਨ ਦੇਣ ਤੋਂ ਬਾਅਦ ਜਥੇਦਾਰ ਰਘਬੀਰ ਸਿੰਘ ਦਾ ਆਇਆ ਬਿਆਨ

ਸ਼ਹਿਰ ਪਟਿਆਲਾ ਦੀਆਂ 4 ਕਾਲੋਨੀਆਂ ’ਚ ਸਿਰਫ਼ 2 ਦਿਨਾਂ ਅੰਦਰ ਹੀ ਡਾਇਰੀਆ ਦੇ 100 ਕੇਸ ਸਾਹਮਣੇ ਆਏ ਹਨ, ਜਿਸ ਨਾਲ ਸ਼ਹਿਰ ਵਾਸੀਆਂ ’ਚ ਚਿੰਤਾ ਵਧਣ ਲੱਗੀ ਹੈ। ਨਿਊ ਯਾਦਵਿੰਦਰਾ ਕਾਲੋਨੀ, ਅਬਚਲ ਨਗਰ, ਫੈਕਟਰੀ ਏਰੀਆ ਤੇ ਅਨਾਜ ਮੰਡੀ ਆਦਿ ਥਾਵਾਂ ਤੋਂ ਮੰਗਲਵਾਰ ਨੂੰ 5 ਦਰਜਨ ਤੋਂ ਵੱਧ ਕੇਸ ਰਿਪੋਰਟ ਹੋਏ ਸਨ। ਬੁੱਧਵਾਰ ਨੂੰ ਵੀ ਇਨ੍ਹਾਂ ਇਲਾਕਿਆਂ ’ਚੋਂ ਹੀ 35 ਤੋਂ ਵੱਧ ਕੇਸ ਸਾਹਮਣੇ ਆਏ ਹਨ, ਜਿਸ ਨਾਲ ਸਿਹਤ ਵਿਭਾਗ ਅਨੁਸਾਰ ਕੁੱਲ ਕੇਸਾਂ ਦੀ ਗਿਣਤੀ 200 ਤੋਂ ਪਾਰ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਏ ਸੁਖਬੀਰ ਬਾਦਲ, ਸੌਂਪਿਆ ਲਿਫਾਫਾ ਬੰਦ ਜਵਾਬ

ਪ੍ਰਭਾਵਿਤ ਇਲਾਕਿਆਂ ’ਚ ਸਿਹਤ ਵਿਭਾਗ ਵੱਲੋਂ ਦੋ ਦਿਨਾਂ ’ਚ ਜਾਂਚ ਲਈ ਪਾਣੀ ਦੇ 18 ਸੈਂਪਲ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਸਿਹਤ ਵਿਭਾਗ ਡਾਇਰੀਆ ਪ੍ਰਭਾਵਿਤ ਇਲਾਕਿਆਂ ’ਚ ਸਰਵੇ ਕਰਨ ਤੇ ਦਵਾਈਆਂ ਦੀ ਵੰਡ ਕਰਨ ਲੱਗਿਆ ਹੋਇਆ ਹੈ। ਸਭ ਤੋਂ ਵੱਧ ਕੇਸ ਨਿਊ ਯਾਦਵਿੰਦਰਾ ਕਾਲੋਨੀ ’ਚ ਆ ਰਹੇ ਹਨ, ਜਿੱਥੇ ਮੰਗਲਵਾਰ ਨੂੰ 3 ਦਰਜਨ ਦੇ ਕਰੀਬ ਡਾਇਰੀਆ ਕੇਸ ਆਏ ਸੀ। ਬੁੱਧਵਾਰ ਨੂੰ ਵੀ 18 ਕੇਸ ਇਕੱਲੇ ਇਸ ਇਲਾਕੇ ’ਚੋਂ ਸਾਹਮਣੇ ਆਏ ਹਨ। ਨਗਰ-ਨਿਗਮ ਵੱਲੋਂ ਪਾਣੀ ਟੈਂਕਰਾਂ ਰਾਹੀਂ ਸਪਲਾਈ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਿੱਧੀ ਖਾਤਿਆਂ 'ਚ ਆਵੇਗੀ ਸਬਸਿਡੀ, ਅਰਜ਼ੀਆਂ ਮੰਗੀਆਂ

ਬੁੱਧਵਾਰ ਨੂੰ ਡਾਇਰੀਆ ਦੇ ਨਵੇਂ ਆਏ 35 ਮਰੀਜ਼ਾਂ ’ਚੋਂ 15 ਹਸਪਤਾਲ ’ਚ ਦਾਖਲ ਹਨ। ਸਿਹਤ ਵਿਭਾਗ ਵੱਲੋਂ ਇਨ੍ਹਾਂ ਇਲਾਕਿਆਂ ’ਚ ਘਰ-ਘਰ ਸਰਵੇ ਕਰਨ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਭਾਵਿਤ ਏਰੀਏ ’ਚ ਓ. ਆਰ. ਐੱਸ. ਦੇ ਘੋਲ ਅਤੇ ਕਲੋਰੀਨ ਦੀਆਂ ਗੋਲੀਆਂ ਦੀ ਵੰਡ ਕੀਤੀ ਜਾ ਰਹੀ ਹੈ। ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮਿਤ ਸਿੰਘ ਨੇ ਦੱਸਿਆ ਕਿ ਦੋ ਦਿਨਾਂ ’ਚ ਹੀ 100 ਦੇ ਤੋਂ ਵੱਧ ਮਰੀਜ਼ ਰਿਪੋਰਟ ਹੋਏ ਹਨ ਅਤੇ ਸਰਵੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪ੍ਰਭਾਵਿਤ ਇਲਾਕਿਆਂ ’ਚ 24 ਘੰਟੇ ਟੀਮਾਂ ਤਾਇਨਾਤ ਕਰ ਕੇ ਨਜ਼ਰ ਰੱਖੀ ਜਾ ਰਹੀ ਹੈ। ਸ਼ੱਕੀ ਮਰੀਜ਼ ਦੀ ਤੁਰੰਤ ਜਾਂਚ ਕਰ ਕੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਕਾਫਲੇ ਨਾਲ ਵਾਪਰਿਆ ਵੱਡਾ ਹਾਦਸਾ

ਕਮਿਸ਼ਨਰ ਨੇ ਅਧਿਕਾਰੀਆਂ ਦੇ ਚਾਰਜ ਵੰਡੇ

ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਡਾਇਰੀਆ ਦਾ ਮੁਕਾਬਲਾ ਕਰਨ ਲਈ ਜੁਆਇੰਟ ਕਮਿਸ਼ਨਰ ਮਨੀਸ਼ਾ ਰਾਣਾ ਨੂੰ ਪਟਿਆਲਾ ਦਿਹਾਤੀ ਏਰੀਆ ਦਾ ਇੰਚਾਰਜ ਅਤੇ ਜੁਆਇੰਟ ਕਮਿਸ਼ਨਰ ਬਵਨਦੀਪ ਵਾਲੀਆ ਨੂੰ ਪਟਿਆਲਾ ਸ਼ਹਿਰੀ ਦਾ ਇੰਚਾਰਜ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਸਮੂਹ ਨਿਗਰਾਨ ਇੰਜੀਨੀਅਰ, ਸਮੂਹ ਸਹਾਇਕ ਇੰਜੀਨੀਅਰ, ਸਮੂਹ ਜੂਨੀਅਨ ਇੰਜੀਨੀਅਰ, ਸਮੂਹ ਚੀਫ ਸੈਨਟਰੀ ਅਫਸਰ ਆਪਣੇ-ਆਪਣੇ ਇਲਾਕਿਆਂ ’ਚ ਤੁਰੰਤ ਪੈਡਿੰਗ ਪਏ ਕੰਮ ਕਰਵਾਉਣ ਦੇ ਪਾਬੰਦ ਹੋਣਗੇ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨਗੇ। ਡੇਚਲਵਾਲ ਵੱਲੋਂ ਜਾਰੀ ਆਦੇਸ਼ਾਂ ਤਹਿਤ ਨਿਗਰਾਨ ਇੰਜੀਨੀਅਰ ਤੇ ਨਿਗਮ ਇੰਜੀਨੀਅਰ ਸਾਂਝੇ ਤੌਰ ’ਤੇ 178 ਟਿਊਬਵੈੱਲਾਂ ਦਾ ਤੁਰੰਤ ਸਰਟੀਫਿਕੇਟ ਪੇਸ਼ ਕਰਨਗੇ ਕਿ ਉਨ੍ਹਾਂ ’ਚ ਕਲੋਰੀਨ ਦੀ ਸਪਲਾਈ ਸਹੀ ਤੌਰ ’ਤੇ ਜਾ ਰਹੀ ਹੈ। ਇਸੇ ਤਰ੍ਹਾਂ ਨਿਗਰਾਨ ਇੰਜੀਨੀਅਰ ਵੀ ਇਨਾਂ ਇਲਾਕਿਆਂ ’ਚ ਵੱਖ-ਵੱਖ ਕੰਮਾਂ ਨੂੰ ਤੇਜ਼ੀ ਨਾਲ ਕਰਵਾਉਣਗੇ।

ਇਹ ਵੀ ਪੜ੍ਹੋ : ਮਾਝੇ-ਦੁਆਬੇ ਲਈ CM ਮਾਨ ਨੇ ਕੀਤਾ ਵੱਡਾ ਐਲਾਨ, ਪੋਸਟ ਪਾ ਕੇ ਦਿੱਤੀ ਜਾਣਕਾਰੀ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News