ਲੁੱਟ ਦੀ ਨੀਅਤ ਨਾਲ ਘਰ ’ਚ ਦਾਖ਼ਲ ਹੋ 90 ਸਾਲਾ ਵੈਦ ਦਾ ਬੇਰਹਿਮੀ ਨਾਲ ਕਤਲ

Sunday, Sep 18, 2022 - 10:37 PM (IST)

ਲੁੱਟ ਦੀ ਨੀਅਤ ਨਾਲ ਘਰ ’ਚ ਦਾਖ਼ਲ ਹੋ 90 ਸਾਲਾ ਵੈਦ ਦਾ ਬੇਰਹਿਮੀ ਨਾਲ ਕਤਲ

ਮਲੋਟ (ਜੁਨੇਜਾ)-ਸ਼ਨੀਵਾਰ ਦੀ ਰਾਤ ਨੂੰ ਮਲੋਟ ਨੇੜੇ ਪਿੰਡ ਸਰਾਵਾਂ ਬੋਦਲਾਂ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਨੇ ਲੁੱਟ ਦੀ ਨੀਅਤ ਨਾਲ ਘਰ ’ਚ ਦਾਖ਼ਲ ਹੋ ਕੇ ਇਕ 90 ਸਾਲਾ ਵੈਦ ਦਾ ਗਲਾ ਘੁੱਟ ਕੇ ਅਤੇ ਕੁੱਟਮਾਰ ਕਰ ਕੇ ਕਤਲ ਕਰ ਦਿੱਤਾ ਹੈ। ਕਬਰਵਾਲਾ ਪੁਲਸ ਨੇ ਇਸ ਸਬੰਧੀ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਕਬਰਵਾਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਬਲਵੰਤ ਸਿੰਘ ਨੇ ਦੱਸਿਆ ਕਿ ਨਿਸ਼ਾਨ ਸਿੰਘ ਵਾਸੀ ਸਰਾਵਾਂ ਬੋਦਲਾਂ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਦਲੀਪ ਸਿੰਘ ਪੁੱਤਰ ਬਘੇਲ ਸਿੰਘ ਵੈਦਗਿਰੀ ਦਾ ਕੰਮ ਕਰਦਾ ਸੀ ਅਤੇ ਇਕੱਲਾ ਰਹਿੰਦਾ ਸੀ, ਜਿਸ ਕਰ ਕੇ ਨਿਸ਼ਾਨ ਸਿੰਘ ਦਾ ਪਰਿਵਾਰ ਦੀ ਹੀ ਉਸ ਨੂੰ ਰੋਟੀ ਬਣਵਾ ਕੇ ਦਿੰਦਾ ਸੀ । ਰੋਜ਼ ਵਾਂਗ ਰਾਤ ਵਾਂਗ 8 ਵਜੇ ਦੇ ਕਰੀਬ ਨਿਸ਼ਾਨ ਸਿੰਘ ਉਸ ਨੂੰ ਰੋਟੀ ਦੇ ਕੇ ਗਿਆ, ਜਦੋਂ ਲੇਟ ਦੁੱਧ ਦੇਣ ਅਤੇ ਖਾਲੀ ਭਾਂਡੇ ਲੈਣ ਆਇਆ ਤਾਂ ਦਲੀਪ ਸਿੰਘ ਨੂੰ ਕਿਸੇ ਨੇ ਬੰਨ੍ਹ ਕੇ ਗੰਭੀਰ ਤੌਰ ’ਤੇ ਜ਼ਖ਼ਮੀ ਕੀਤਾ ਸੀ ਤੇ ਉਸ ਦੇ ਕਮਰੇ ਦਾ ਸਾਮਾਨ ਖਿੱਲਰਿਆ ਪਿਆ ਸੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਇਤਰਾਜ਼ਯੋਗ ਵੀਡੀਓ ਵਾਇਰਲ ਮਾਮਲੇ ’ਚ ਇਕ ਨੌਜਵਾਨ ਸ਼ਿਮਲਾ ਤੋਂ ਗ੍ਰਿਫ਼ਤਾਰ

PunjabKesari

ਇਸ ਦੀ ਸੂਚਨਾ ਉਸ ਨੇ ਪਹਿਲਾਂ ਪਿੰਡ ਦੇ ਸਰਪੰਚ ਤੇ ਫਿਰ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਵੇਖਿਆ ਤਾਂ ਦਲੀਪ ਸਿੰਘ ਦੀ ਮੌਤ ਹੋ ਚੁੱਕੀ ਸੀ। ਕਤਲ ਦੀ ਇਹ ਵਾਰਦਾਤ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਕੀਤੀ ਸੀ ਅਤੇ ਜਾਂਦੇ ਸਮੇਂ ਸਾਮਾਨ ਲੈ ਗਏ ਸਨ। ਪੁਲਸ ਨੇ ਵੇਖਿਆ ਕਿ ਸੀ. ਸੀ. ਟੀ. ਵੀ. ਕੈਮਰੇ ਲੱਗੇ ਸਨ ਪਰ ਲੁਟੇਰੇ ਜਾਂਦੇ ਸਮੇਂ ਕੈਮਰੇ ਅਤੇ ਡੀ. ਵੀ. ਆਰ. ਵੀ ਲੈ ਗਏ । ਮ੍ਰਿਤਕ ਦਾ ਕੋਈ ਵਾਰਿਸ ਨਾ ਹੋਣ ਕਰ ਕੇ ਘਰੋਂ ਹੋਈ ਲੁੱਟਮਾਰ ਦੇ ਸਾਮਾਨ ਦੀ ਕੀਮਤ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ । ਕਬਰਵਾਲਾ ਪੁਲਸ ਵੱਲੋਂ ਲਾਸ਼ ਕਬਜ਼ੇ ’ਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਨਿਸ਼ਾਨ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਆਮ ਆਦਮੀ ਵੱਲੋਂ ‘ਆਮ ਆਦਮੀ ਕਲੀਨਿਕਾਂ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ : ਚੇਤਨ ਸਿੰਘ ਜੌੜਾਮਾਜਰਾ


author

Manoj

Content Editor

Related News