ਠੰਡ ਨਾਲ ਮਰੇ 4 ਦਿਨ ਦੇ ਬੱਚੇ ਨੂੰ ਕਬਰ 'ਚੋਂ ਬਾਹਰ ਕੱਢ ਕਰਵਾਇਆ ਜਾਵੇਗਾ ਪੋਸਟਮਾਰਟਮ
Friday, Jan 05, 2024 - 06:35 PM (IST)
ਫਿਲੌਰ (ਭਾਖੜੀ)-ਫਿਲੌਰ ਵਿਖੇ ਆਪਣੀ ਨਾਬਾਲਗ ਸਾਲੀ ’ਤੇ ਬੁਰੀ ਨਜ਼ਰ ਰੱਖਦੇ ਹੋਏ ਉਸ ਨਾਲ ਦੂਜਾ ਵਿਆਹ ਰਚਾਉਣ ਲਈ ਪਤੀ ਨੇ ਬੀਤੇ ਦਿਨੀਂ ਆਪਣੀ ਪਤਨੀ ਅਤੇ 4 ਦਿਨ ਦੇ ਨਵਜੰਮੇ ਬੱਚੇ ਨੂੰ ਕੜਾਕੇ ਦੀ ਠੰਡ ’ਚ ਰਾਤ ਨੂੰ ਬਾਹਰ ਕੱਢ ਦਿੱਤਾ ਸੀ। ਕੜਾਕੇ ਦੀ ਠੰਡ ਵਿਚ ਪੂਰੀ ਰਾਤ ਬਾਹਰ ਰਹਿਣ ਕਾਰਨ 4 ਦਿਨ ਦੇ ਬੱਚੇ ਦੀ ਮੌਤ ਹੋ ਗਈ ਸੀ, ਜਦਕਿ ਉਸ ਦੀ ਮਾਂ ਦੀ ਹਾਲਤ ਖ਼ਰਾਬ ਹੈ, ਜਿਸ ਦਾ ਇਲਾਜ ਜਲੰਧਰ ਦੇ ਸਿਵਲ ਹਸਪਤਾਲ ’ਚ ਚੱਲ ਰਿਹਾ ਹੈ। ਇਸ ਮਾਮਲੇ ਵਿਚ ਹੁਣ ਅਦਾਲਤ ਨੇ ਪੁਲਸ ਨੂੰ ਨਿਰਦੇਸ਼ ਦਿੱਤੇ ਹਨ ਕਿ ਮ੍ਰਿਤਕ ਬੱਚੇ ਨੂੰ ਪੀੜਤ ਮਾਂ ਦੀ ਹਾਜ਼ਰੀ ’ਚ ਕਬਰ ’ਚੋਂ ਕੱਢ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇ, ਜਿਸ ਨਾਲ ਬੱਚੇ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇ।
ਇਹ ਵੀ ਪੜ੍ਹੋ : ਠੱਗੀ ਦਾ ਅਨੋਖਾ ਤਰੀਕਾ, ਬੈਂਕ ਕਰਮਚਾਰੀ ਬਣ ਕਰਵਾਈ ਐਪ ਡਾਊਨਲੋਡ, ਫਿਰ ਜੋ ਕੀਤਾ ਸੁਣ ਹੋਵੋਗੇ ਹੈਰਾਨ
ਤੇਲ ਪਾਣੀ ਦਾ ਖ਼ਰਚ ਲਏ ਬਿਨਾਂ ਨਹੀਂ ਚੱਲ ਰਹੀ ਪੁਲਸ
ਹਾਈਕੋਰਟ ਦੇ ਮੁੱਖ ਵਕੀਲ ਅਤੇ ਸਮਾਜਸੇਵੀ ਸੁਨੀਲ ਮਲਹਨ ਨੇ ਅੱਪਰਾ ਪੁਲਸ ਚੌਂਕੀ ਦੀ ਕਾਰਜ ਪ੍ਰਣਾਲੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਪੀੜਤ ਔਰਤ ਦੇ ਭਰਾ ਨੇ ਦੋਸ਼ ਲਾਇਆ ਸੀ ਕਿ ਅੱਪਰਾ ਪੁਲਸ ਚੌਂਕੀ ਦਾ ਇਕ ਏੇ. ਐੱਸ. ਆਈ. ਹਸਪਤਾਲ ’ਚ ਜ਼ਿੰਦਗੀ-ਮੌਤ ਨਾਲ ਜੰਗ ਲੜ ਰਹੀ, ਉਸ ਦੀ ਭੈਣ ਸੰਗੀਤਾ ਦਾ ਬਿਆਨ ਲੈਣ ਜਾਣ ਲਈ ਤੇਲ-ਪਾਣੀ ਦਾ ਖ਼ਰਚ ਮੰਗ ਰਿਹਾ ਸੀ, ਜੋ ਉਹ ਨਹੀਂ ਦੇ ਸਕਦਾ ਤਾਂ ਅੱਪਰਾ ਪੁਲਸ ਉਸ ਦੀ ਭੈਣ ਦਾ ਕੋਈ ਬਿਆਨ ਲੈਣ ਨਹੀਂ ਪੁੱਜੀ। ਇਹ ਮਾਮਲਾ ਤੁਰੰਤ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ, ਜਿਸ ਤੋਂ ਬਾਅਦ ਜਾ ਕੇ ਪੁਲਸ ਨੇ ਕਾਰਵਾਈ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਐਡਵੋਕੇਟ ਸੁਨੀਲ ਮਹਾਜਨ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪੂਰੀ ਟੀਮ ਬਿਨਾਂ ਕਿਸੇ ਖ਼ਰਚ ਦੇ ਪੀੜਤ ਔਰਤ ਨੂੰ ਨਿਆਂ ਦਿਵਾਉਣ ਲਈ ਜਿੱਥੋਂ ਤੱਕ ਹੋ ਸਕਿਆ, ਉੱਥੇ ਜਾਣਗੇ।
ਇਹ ਵੀ ਪੜ੍ਹੋ : ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲੇ ਲਈ ਏਰੀਅਰ ਬਣਿਆ ਪ੍ਰੇਸ਼ਾਨੀ ਦਾ ਸਬੱਬ, 9600 ਦਾ ਬਿੱਲ ਵੇਖ ਉੱਡੇ ਹੋਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।