ਜਲੰਧਰ ਵਿਖੇ ਵੰਡਰਲੈਂਡ ’ਚ ਮੌਜ ਮਸਤੀ ਕਰਨ ਆਏ 15 ਸਾਲਾ ਬੱਚੇ ਦੀ ਮੌਤ

Friday, Mar 25, 2022 - 06:39 PM (IST)

ਜਲੰਧਰ (ਵਰਿੰਦਰ ਮੋਹਨ, ਸੁਨੀਲ ਸ਼ਰਮਾ, ਮਾਹੀ)— ਜਲੰਧਰ ਵਿਖੇ ਨਕੋਦਰ ਰੋਡ ਸਥਿਤ ਵੰਡਰਲੈਂਡ ’ਚ ਇਕ ਬੱਚੇ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿ੍ਰਤਕ ਬੱਚੇ ਦੀ ਪਛਾਣ ਪਿਦਾ ਪੁੱਤਰ ਨਛੱਤਰ ਵਾਸੀ ਚੱਕ ਵੈਂਡਲ ਦੇ ਰੂਪ ’ਚ ਹੋਈ ਹੈ। ਉਕਤ ਬੱਚੇ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਮੌਜ-ਮਸਤੀ ਕਰ ਰਿਹਾ ਸੀ ਕਿ ਇਸ ਦਰਮਿਆਨ ਅਚਾਨਕ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ: ਸਾਵਧਾਨ: ਤੁਸੀਂ ਵੀ ਹੋ ਸਕਦੇ ਹੋ ਠੱਗੀ ਦਾ ਸ਼ਿਕਾਰ, ਆਂਗਣਵਾੜੀ ਵਰਕਰ ਦੇ ਖ਼ਾਤੇ 'ਚੋਂ ਇੰਝ ਉੱਡੇ ਹਜ਼ਾਰਾਂ ਰੁਪਏ

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਲਾਂਬੜਾ ਥਾਣਾ ਦੇ ਐੱਸ. ਐੱਚ. ਓ. ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਪਲਵਿੰਦਰ ਸਿੰਘ (15) ਪੁੱਤਰ ਨਛੱਤਰ ਸਿੰਘ ਨਿਵਾਸੀ ਚੱਕ ਵੈਂਡਲ ਥਾਣਾ ਸਦਰ ਨਕੋਦਰ ਆਪਣੇ 5 ਦੋਸਤਾਂ ਨਾਲ ਲਾਂਬੜਾ ਨੇੜੇ ਵੰਡਰਲੈਂਡ ਪਿਕਨਿਕ ਸਪੋਰਟ ’ਤੇ ਘੁੰਮਣ ਆਇਆ ਸੀ। ਉਨ੍ਹਾਂ ਦੱਸਿਆ ਕਿ ਪਲਵਿੰਦਰ ਨੇ ਆਪਣੇ ਦੋਸਤਾਂ ਨਾਲ ਪਹਿਲਾਂ ਪਾਣੀ ਅੰਦਰ ਬੋਟਿੰਗ ਕੀਤੀ ਅਤੇ ਬਾਅਦ ਵਿਚ ਸੋਸ਼ਲ ਮੀਡੀਆ ’ਤੇ ਵੀਡੀਓ ਪਾਉਣ ਲਈ ਆਪਣੇ ਦੋਤਾਂ ਨਾਲ ਪਿਕਨਿਕ ਸਪਾਟ ’ਚ ਬਣੇ ਰੇਲਵੇ ਟਰੈਕ ’ਤੇ ਵੀਡੀਓ ਬਣਵਾਉਣ ਲੱਗਾ।

ਵੀਡੀਓ ਬਣਵਾਉਂਦੇ ਸਮੇਂ ਉਸ ਦੇ ਮੂੰਹ ਵਿਚੋਂ ਅਚਾਨਕ ਝੱਗ ਨਿਕਲਣ ਲੱਗੀ ਅਤੇ ਉਹ ਬੇਹੋਸ਼ ਹੋ ਗਿਆ। ਇਸ ’ਤੇ ਉਨ੍ਹਾਂ ਦੇ ਸਾਥੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਵੰਡਰਲੈਂਡ ਦੇ ਪ੍ਰਬੰਧਕ ਤੁਰੰਤ ਬੱਚੇ ਨੂੰ ਚੁੱਕ ਕੇ ਨੇੜਲੇ ਪ੍ਰਾਈਵੇਟ ਹਸਪਤਾਲ ਵਿਚ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਲਵਿੰਦਰ ਨੂੰ ਕੁਝ ਦਿਨ ਪਹਿਲਾਂ ਮਿਰਗੀ ਦਾ ਦੌਰਾ ਪਿਆ ਸੀ, ਜਿਸ ਕਾਰਨ ਉਸ ਦਾ ਇਲਾਜ ਚੱਲ ਰਿਹਾ ਸੀ। ਐੱਸ. ਐੱਚ. ਓ. ਨੇ ਦੱਸਿਆ ਕਿ ਮ੍ਰਿਤਕ ਪਲਵਿੰਦਰ ਦੇ ਪਿਤਾ ਨਛਤਰ ਦੇ ਬਿਆਨਾਂ ’ਤੇ 174 ਦੇ ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਹੁਸ਼ਿਆਰਪੁਰ ਵਿਖੇ ਪੰਜਾਬ-ਹਿਮਾਚਲ ਬਾਰਡਰ ’ਤੇ ਚੱਲੀਆਂ ਗੋਲ਼ੀਆਂ, ਔਰਤ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News