ਪਤੰਗ ਲੁੱਟਣ ਸਮੇਂ 12 ਸਾਲਾ ਬੱਚੇ ਦੀ ਹੋਈ ਮੌਤ, ਦਿਵਿਆਂਗ ਮਾਪਿਆਂ ''ਤੇ ਟੁੱਟਿਆ ਦੁੱਖਾਂ ਦਾ ਪਹਾੜ

Sunday, Feb 04, 2024 - 05:55 AM (IST)

ਤਰਸਿੱਕਾ (ਵਿਨੋਦ)- ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਸਿਆਲਕਾ ਵਿਖੇ ਇਕ ਕਬੀਰ ਪੰਥੀ ਪਰਿਵਾਰ ਦੇ ਦੋਵੇਂ ਜੀਅ ਲੱਤਾਂ ਤੋਂ ਦਿਵਿਆਂਗ ਜੋ ਆਪਣੇ ਪਰਿਵਾਰ ਦਾ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਸਨ ਪਰ ਉਨ੍ਹਾਂ ’ਤੇ ਉਸ ਵਕਤ ਦੁੱਖਾਂ ਦਾ ਪਹਾੜ ਡਿੱਗ ਪਿਆ ਜਦੋਂ 12 ਸਾਲਾ ਬੱਚੇ ਦੀ ਪਤੰਗ ਲੁੱਟਣ ਸਮੇਂ ਛੱਪੜ ’ਚ ਡੁੱਬਣ ਨਾਲ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਮੌਤ ਦੀ 'ਅਫ਼ਵਾਹ' ਫ਼ੈਲਾ ਕੇ ਕਾਨੂੰਨੀ ਗੇੜ 'ਚ ਫਸੀ ਪੂਨਮ ਪਾਂਡੇ, ਪੁਲਸ ਕੋਲ ਪਹੁੰਚੀ ਸ਼ਿਕਾਇਤ

ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਦਿਲਜਾਨ ਭਗਤ ਜੋ ਟਿਊਸ਼ਨ ਪੜ੍ਹ ਕੇ ਆਪਣੇ ਘਰ ਨੂੰ ਵਾਪਿਸ ਆ ਰਿਹਾ ਸੀ ਕਿ ਰਸਤੇ ਵਿਚ ਉਸ ਨੂੰ ਪਤੰਗ ਉੱਡਦੀ ਨਜ਼ਰ ਆਈ ਤਾਂ ਬੱਚਾ ਪਤੰਗ ਦੇ ਪਿੱਛੇ ਭੱਜਾ ਅਤੇ ਛੱਪੜ ਵਿਚ ਜਾ ਵੜਿਆ, ਛੱਪੜ ਦੀ ਸਫਾਈ ਨਾ ਹੋਣ ਕਰ ਕੇ, ਜਿਸ ਵਿਚ ਗਾਰ ਵਧੇਰੇ ਸੀ, ਵਿਚ ਡੁੱਬ ਗਿਆ।

ਇਹ ਖ਼ਬਰ ਵੀ ਪੜ੍ਹੋ - ਨਵਜੋਤ ਸਿੰਘ ਸਿੱਧੂ ਨੂੰ ਨੋਟਿਸ ਜਾਰੀ ਕਰਨ ਦੀ ਤਿਆਰੀ 'ਚ ਹਾਈਕਮਾਂਡ! ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ

ਜ਼ਿਕਰਯੋਗ ਹੈ ਕਿ ਬੱਚੇ ਨੂੰ ਛੱਪੜ ਵਿਚ ਵੜਦਿਆਂ ਕਿਸੇ ਨੇ ਨਹੀਂ ਦੇਖਿਆ ਸੀ, ਜਦੋਂ ਸ਼ਾਮ ਤੱਕ ਬੱਚਾ ਘਰ ਨਹੀਂ ਪਹੁੰਚਿਆ, ਜਿਸ ਦੀ ਖ਼ਬਰ ਪਿੰਡ ਵਿਚ ਅੱਗ ਵਾਂਗ ਫੈਲ ਗਈ ਅਤੇ ਪਿੰਡ ਵਾਸੀਆਂ ਵੱਲੋਂ ਬੱਚੇ ਦੀ ਕਾਫ਼ੀ ਭਾਲ ਕੀਤੀ ਗਈ ਅਤੇ ਲਾਗਲੇ ਕਈ ਪਿੰਡਾਂ ਵਿਚ ਅਨਾਊਂਸਮੈਂਟ ਕਰਵਾਈਆਂ ਗਈਆਂ ਅਤੇ ਦੇਰ ਰਾਤ ਤੱਕ ਲੋਕ ਬੱਚੇ ਦੀ ਭਾਲ ਕਰਦੇ ਰਹੇ ਪਰ ਬੱਚੇ ਦਾ ਕਿਤੇ ਵੀ ਪਤਾ ਨਹੀਂ ਲੱਗ ਸਕਿਆ, ਜਦੋਂ ਅੱਜ ਸਵੇਰੇ ਕਿਸੇ ਵਿਅਕਤੀ ਨੂੰ ਬੱਚੇ ਦੇ ਮੋਢਿਆਂ ਉੱਪਰ ਪਈ ਸਕੂਲ ਕਿੱਟ ਦਿਖਾਈ ਦਿੱਤੀ, ਜਿਸ ਨੂੰ ਪਿੰਡ ਦੇ ਨੌਜਵਾਨਾਂ ਦੀ ਮਦਦ ਨਾਲ ਛੱਪੜ ਵਿਚ ਪੌੜੀਆਂ ਸੁੱਟ ਕੇ ਮ੍ਰਿਤਕ ਬੱਚੇ ਨੂੰ ਬਾਹਰ ਕੱਢ ਲਿਆ ਗਿਆ ਜਿਸ ਨਾਲ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਜਦੋਂ ਛੱਪੜ ਦੀ ਸਫਾਈ ਨਾ ਹੋਣ ਦੀ ਸੂਰਤ ਵਿਚ ਪਿੰਡ ਦੇ ਸਰਪੰਚ ਸੁਖਜਿੰਦਰ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਪਿੰਡ ਨੂੰ ਛੱਪੜਾਂ ਦੀ ਸਫਾਈ ਵਾਸਤੇ ਗ੍ਰਾਂਟ ਜਾਰੀ ਕਰ ਦਿੰਦਾ ਤਾਂ ਪਿੰਡ ਵਿਚ ਇਸ ਪਰਿਵਾਰ ਨਾਲ ਇਹ ਭਾਣਾ ਨਾ ਵਾਪਰ ਦਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News