ਹਾਏ ਓਏ ਰੱਬਾ ਇੰਨਾ ਕਹਿਰ! 1 ਦਿਨ ਦੇ ਬੱਚੇ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ

Wednesday, Apr 17, 2024 - 05:58 AM (IST)

ਹਾਏ ਓਏ ਰੱਬਾ ਇੰਨਾ ਕਹਿਰ! 1 ਦਿਨ ਦੇ ਬੱਚੇ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ

ਮੁਕੰਦਪੁਰ (ਸੰਜੀਵ)– ਅੱਜ ਇਥੇ 1 ਦਿਨ ਦੇ ਬੱਚੇ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਪਿੰਡ ਬਖਲੌਰ ਤੋਂ ਨਿਸ਼ਾ ਰਾਣੀ ਨੇ ਇਕ ਬੱਚੇ ਨੂੰ ਜਨਮ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ਰੇਗਿਸਤਾਨ 'ਚ ਹੜ੍ਹ! ਦੁਬਈ ਦੇ ਲੋਕਾਂ ਲਈ ਆਫਤ ਬਣੀ ਬਾਰਿਸ਼, ਏਅਰਪੋਰਟ-ਮੈਟਰੋ ਸਟੇਸ਼ਨਾਂ ਅੰਦਰ ਵੜਿਆ ਪਾਣੀ

ਹਸਪਤਾਲ ਦੇ ਕਰਮਚਾਰੀਆਂ ਨੇ ਬੱਚੇ ਦੀ ਮਾੜੀ ਹਾਲਤ ਨੂੰ ਦੇਖਦਿਆਂ ਉਸ ਨੂੰ ਬੰਗਾ ਲਈ ਰੈਫਰ ਕੀਤਾ ਸੀ, ਜਿਵੇਂ ਹੀ ਆਸ਼ਾ ਵਰਕਰ ਰਜਨੀ ਬਖਲੌਰ ਤੇ ਉਸ ਦੇ ਪਿਤਾ ਹਰਪ੍ਰੀਤ ਕੁਮਾਰ ਬੱਚੇ ਨੂੰ ਕਾਰ ’ਚ ਲੈ ਕੇ ਜਾ ਰਹੇ ਸਨ ਤਾਂ ਮੁਕੰਦਪੁਰ-ਬੰਗਾ ਸੜਕ ’ਤੇ ਪਿੰਡ ਗੁਣਾਚੌਰ ਨੇੜੇ ਇਕ ਪਲਟੀ ਟਰਾਲੀ ਨਾਲ ਉਨ੍ਹਾਂ ਦੀ ਕਾਰ ਟਕਰਾਅ ਗਈ।

PunjabKesari

ਕਾਰ ’ਚ ਸਵਾਰ ਆਸ਼ਾ ਵਰਕਰ ਤੇ ਹਰਪ੍ਰੀਤ ਦੇ ਕਾਫੀ ਸੱਟਾਂ ਲੱਗੀਆਂ ਪਰ ਬੱਚੇ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਮੁਕੰਦਪੁਰ ਦੇ ਐੱਸ. ਐੱਚ. ਓ. ਮੈਡਮ ਜਸਪ੍ਰੀਤ ਕੌਰ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News