ਧੋਖੇ ਨਾਲ ਏ. ਟੀ. ਐੱਮ. ਕਾਰਡ ਬਦਲ ਕੇ ਕਢਵਾਏ 24500 ਰੁਪਏ
Saturday, Jul 28, 2018 - 05:40 AM (IST)
ਚੰਡੀਗਡ਼੍ਹ, (ਸੰਦੀਪ)- ਧੋਖੇ ਨਾਲ ਏ. ਟੀ. ਐੱਮ. ਬਦਲ ਕੇ ਤੇ ਪਾਸਵਰਡ ਹਾਸਲ ਕਰ ਕੇ ਖਾਤੇ ’ਚੋਂਂ 24500 ਰੁਪਏ ਕੱਢਵਾ ਲਏ ਗਏ। ਸੈਕਟਰ-34 ਥਾਣਾ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੈਕਟਰ-32 ਨਿਵਾਸੀ ਮਮਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਮੋਹਿਤ ਨੂੰ ਮਾਰਕੀਟ ’ਚ ਏ. ਟੀ. ਐੱਮ. ’ਚੋਂ ਪੈਸੇ ਕਢਵਾਉਣ ਲਈ ਭੇਜਿਆ ਸੀ। ਬੇਟੇ ਨੇ ਪੈਸੇ ਕਢਵਾਏ ਤੇ ਪਰਤ ਆਇਆ। ਉਨ੍ਹਾਂ ਨੂੰ ਮੈਸੇਜ ਆਇਆ ਕਿ ਉਨ੍ਹਾਂ ਦੇ ਏ. ਟੀ. ਐੱਮ. ਕਾਰਡ ਦੀ 3 ਵਾਰ ਵਰਤੋਂ ਕਰ ਕੇ 24500 ਰੁਪਏ ਕਢਵਾਏੇ ਗਏ ਹਨ। ਜਦੋਂ ਉਨ੍ਹਾਂ ਦੇ ਬੇਟੇ ਨੇ ਏ. ਟੀ. ਐੱਮ. ਕਾਰਡ ਚੈੱਕ ਕੀਤਾ ਤਾਂ ਉਹ ਬਦਲਿਆ ਹੋਇਆ ਸੀ। ਬੇਟੇ ਨੇ ਦੱਸਿਆ ਕਿ ਜਦੋਂ ਉਹ ਪੈਸੇ ਕਢਵਾ ਰਿਹਾ ਸੀ, ਉਸ ਸਮੇਂ ਇਕ ਹੋਰ ਵਿਅਕਤੀ ਨੇ ਬਹਾਨੇ ਨਾਲ ਉਸ ਦਾ ਏ. ਟੀ. ਐੱਮ. ਲਿਆ ਸੀ ਤੇ ਉਸ ਦੇ ਸਾਹਮਣੇ ਹੀ ਪਾਸਵਰਡ ਵੀ ਲਾਇਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
