ਹਵਾਈ ਅੱਡੇ ''ਤੇ ਕਸਟਮ ਵਿਭਾਗ ਨੇ ਫੜਿਆ 900 ਗ੍ਰਾਮ ਸੋਨਾ
Sunday, Aug 13, 2017 - 10:20 AM (IST)
ਚੰਡੀਗੜ੍ਹ(ਲਲਨ) - ਦੁਬਈ ਤੋਂ ਚੰਡੀਗੜ੍ਹ ਆਉਣ ਵਾਲੀ ਇੰਡੀਗੋ ਏਅਰਲਾਈਨ ਦੀ ਫਲਾਈਟ 'ਚ ਕਸਟਮ ਵਿਭਾਗ ਨੇ 900 ਗ੍ਰਾਮ ਸੋਨਾ ਫੜਿਆ। ਇਸਦੀ ਕੀਮਤ 20 ਲੱਖ ਰੁਪਏ ਦੱਸੀ ਗਈ ਹੈ। ਇੰਟਰਨੈਸ਼ਨਲ ਹਵਾਈ ਅੱਡੇ 'ਤੇ ਦੁਪਹਿਰ 3 ਵਜੇ ਲੈਂਡ ਕੀਤੀ ਫਲਾਈਟ ਦੀ ਕਸਟਮ ਵਿਭਾਗ ਨੇ ਚੈਕਿੰਗ ਕੀਤੀ ਤਾਂ ਉਸਦੀ ਸੀਟ ਹੇਠੋਂ 900 ਗ੍ਰਾਮ ਸੋਨਾ ਮਿਲਿਆ। ਹਾਲਾਂਕਿ ਇਸ ਨੂੰ ਲੈ ਕੇ ਆਉਣ ਵਾਲੇ ਵਿਅਕਤੀ ਦਾ ਪਤਾ ਅਜੇ ਤਕ ਨਹੀਂ ਲਗ ਸਕਿਆ ਹੈ।
