ਮਲੋਟ ਦੀ ਪੁੁਰਅਦਬ ਕੌਰ ਨੇ ਛੋਟੀ ਉਮਰ 'ਚ ਮਾਰੀਆਂ ਵੱਡੀਆਂ ਮੱਲ੍ਹਾਂ, ਜਾਣ ਤੁਸੀਂ ਵੀ ਕਹੋਗੇ 'ਵਾਹ'
Thursday, Jan 12, 2023 - 01:50 PM (IST)
ਮਲੋਟ (ਜੁਨੇਜਾ, ਸ਼ਾਂਤ) : ਮਲੋਟ ਸ਼ਹਿਰ ਦੀ 8 ਸਾਲਾ ਪੁਰਅਦਬ ਕੌਰ ਆਪਣੇ ਲਿਖੇ ਸਫ਼ਰਨਾਮੇ ‘ਵਾਕਿੰਗ ਆਨ ਕਲਾਊਡਸ’ ਕਰ ਕੇ ਇਕ ਵਾਰ ਫਿਰ ਚਰਚਾ ’ਚ ਹੈ। ਹੁਣ ਇਸ ਸਫ਼ਰਨਾਮੇ ਕਰ ਕੇ ਉਸ ਦਾ ਨਾਂ ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ’ਚ ਬਤੌਰ ‘ਯੰਗੈਸਟ ਟੂ ਰਾਈਟ ਏ ਟਰੈਵਲਾੱਗ’ ਵਜੋਂ ਦਰਜ ਹੋਇਆ ਹੈ। ਜ਼ਿਕਰਯੋਗ ਹੈ ਕਿ ਪੁਰਅਦਬ ਕੌਰ ਪਿਛਲੇ ਦਿਨੀਂ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੁਆਰਾ ਆਯੋਜਿਤ ਨੇਪਾਲ ਦੇ ਆਪਣੇ ਅੰਤਰਰਾਸ਼ਟਰੀ ਵਿੱਦਿਅਕ ਟੂਰ ਵਿਚ ਆਪਣੇ ਮਾਪਿਆਂ ਨਾਲ ਗਈ ਸੀ। ਇਸ ਯਾਤਰਾ ਨੂੰ ਆਧਾਰ ਬਣਾ ਕੇ ਉਸ ਨੇ ਸਫ਼ਰਨਾਮਾ ਲਿਖਿਆ ਸੀ, ਜਿਸ ਸਦਕਾ ਉਸ ਨੂੰ ਇਹ ਖ਼ਿਤਾਬ ਹਾਸਲ ਹੋਇਆ ਹੈ।
ਇਹ ਵੀ ਪੜ੍ਹੋ- ਪੁੱਤ ਦੀ ਯਾਦ ’ਚ ਮੂਸੇਵਾਲਾ ਦੇ ਮਾਤਾ-ਪਿਤਾ ਨੇ ਚੁੱਕਿਆ ਵੱਡਾ ਕਦਮ, ਸ਼ੁਰੂ ਹੋਣਗੇ ਸਿੱਧੂ ਦੇ ‘ਲਾਈਵ ਸ਼ੋਅ ਹੋਲੋਗ੍ਰਾਮ’
ਦੱਸਣਯੋਗ ਹੈ ਕਿ ਪੁਰਅਦਬ ਕੌਰ ਸ਼ਹਿਰ ਦੇ ਚਰਚਿਤ ਸ਼ਾਇਰ ਮੰਗਲ ਮਦਾਨ ਅਤੇ ਕੁਲਵੰਤ ਕੌਰ ਦੀ ਪੋਤੀ ਅਤੇ ਪ੍ਰੋਫੈਸਰ ਗੁਰਮਿੰਦਰ ਜੀਤ ਕੌਰ ਅਤੇ ਰਿਸ਼ੀ ਹਿਰਦੇਪਾਲ ਦੀ ਧੀ ਹੈ। ਉਸ ਦੀ ਇਸ ਪ੍ਰਾਪਤੀ ਨੇ ਪਰਿਵਾਰ ਅਤੇ ਇਲਾਕੇ ਦਾ ਮਾਣ ਵਧਾਇਆ ਹੈ।
ਇਹ ਵੀ ਪੜ੍ਹੋ- ਇਸ਼ਕ 'ਚ ਅੰਨ੍ਹੀ ਹੋਈ ਨੇ ਪ੍ਰੇਮੀ ਨਾਲ ਮਿਲ ਕੀਤਾ ਕਾਰਾ, ਹੱਥੀਂ ਉਜਾੜ ਲਿਆ ਹੱਸਦਾ-ਖੇਡਦਾ ਪਰਿਵਾਰ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।