ਪੁਲਸ ਵਲੋਂ ਲੱਖਾਂ ਰੁਪਏ ਦੀ ਭਾਰਤੀ ਤੇ ਵਿਦੇਸ਼ੀ ਕਰੰਸੀ ਬਰਾਮਦ

05/23/2019 7:06:58 PM

ਭੁਲੱਥ,(ਰਜਿੰਦਰ): ਲੋਕ ਸਭਾ ਚੋਣਾਂ ਦਰਮਿਆਨ ਜਲੰਧਰ- ਅੰਮ੍ਰਿਤਸਰ ਹਾਈਵੇ 'ਤੇ ਲਗਾਏ ਗਏ ਹਾਈਟੈਕ ਨਾਕੇ ਦੌਰਾਨ ਪੁਲਸ ਹੱਥ ਵੱਡੀ ਕਾਮਯਾਬੀ ਲੱਗੀ ਹੈ, ਜਿਸ ਤਹਿਤ ਪੁਲਸ ਨੇ ਇਕ ਬੱਸ ਦੀ ਚੈਕਿੰਗ ਦੌਰਾਨ 87 ਲੱਖ 14 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ, ਵੱਖ-ਵੱਖ ਦੇਸ਼ਾਂ ਦੀ ਵਿਦੇਸ਼ੀ ਕਰੰਸੀ ਤੇ 2 ਕਿਲੋ 264 ਗ੍ਰਾਮ ਚਾਂਦੀ ਫੜਨ ਵਿਚ ਸਫਲਤਾ ਹਾਸਿਲ ਕੀਤੀ ਹੈ। 
              ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਬ ਡਵੀਜ਼ਨ ਭੁਲੱਥ ਦੀ ਏ.ਐੱਸ.ਪੀ. ਸਿਮਰਤ ਕੌਰ ਨੇ ਦਸਿਆ ਕਿ ਲੋਕ ਸਭਾ ਚੋਣਾਂ ਸੰਬੰਧੀ ਕੀਤੀ ਜਾ ਰਹੀ ਚੈਕਿੰਗ ਤਹਿਤ ਉਨ•ਾਂ ਨੇ ਐੱਸ.ਐੱਚ.ਓ. ਢਿੱਲਵਾਂ ਜੋਗਿੰਦਰ ਕੁਮਾਰ ਤੇ ਪੁਲਸ ਪਾਰਟੀ ਸਮੇਤ ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਢਿੱਲਵਾਂ ਵਿਖੇ ਲੰਘੀ ਰਾਤ ਹਾਈਟੈਕ ਨਾਕਾ ਲਗਾਇਆ ਸੀ। ਜਿਸ ਦੌਰਾਨ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸ ਮੌਕੇ ਅੰਮ੍ਰਿਤਸਰ ਸਾਈਡ ਵਲੋਂ ਆਈ ਇੱਕ ਏ.ਸੀ. ਬੱਸ ਵਿਚੋਂ ਹਰੀਸ਼ ਕੁਮਾਰ ਪੁੱਤਰ ਰੁਲਦੂ ਰਾਮ ਵਾਸੀ ਖਿਲੌਣਿਆ ਵਾਲੀ ਬਗੀਚੀ, ਲਾਹੌਰੀ ਗੇਟ ਅੰਮ੍ਰਿਤਸਰ ਕੋਲੋਂ 13 ਲੱਖ 14 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ, ਚਾਂਦੀ ਦੀਆਂ 78 ਕੌਲੀਆਂ (ਕਟੋਰੀਆਂ) ਤੇ ਇਕ ਚਾਂਦੀ ਦੀ ਟਰੇਅ ਬਰਾਮਦ ਕੀਤੀ, ਜਿਸ ਦਾ ਭਾਰ 2 ਕਿਲੋ 264 ਗ੍ਰਾਮ ਹੈ ਤੇ ਇਸ ਚਾਂਦੀ ਦੀ ਬਾਜ਼ਾਰ ਕੀਮਤ 88 ਹਜ਼ਾਰ 300 ਰੁਪਏ ਬਣਦੀ ਹੈ। ਇਸੇ ਬੱਸ ਵਿਚੋਂ ਅਮਨਦੀਪ ਪੁੱਤਰ ਜਸਵਿੰਦਰ ਸਿੰਘ ਵਾਸੀ ਸੂਰਜ ਐਵੀਨਿਊ ਫਤਹਿਗੜ• ਚੂੜੀਆਂ ਬਾਈਪਾਸ ਅੰਮ੍ਰਿਤਸਰ ਪਾਸੋਂ 74 ਲੱਖ ਰੁਪਏ ਦੀ ਭਾਰਤੀ ਕਰੰਸੀ, 4050 ਕਤਰ ਕਰੰਸੀ ਰਿਆਲ, 13 ਹਜ਼ਾਰ 135 ਯੂਰੋ, ਬਹਿਰੀਨ ਦੇ 30 ਦਿਨਾਰ, ਉਮਾਨ ਦੇ 71 ਰਿਆਲ, ਸਾਊਦੀ ਦੇ 500 ਰਿਆਲ ਬਰਾਮਦ ਕੀਤੀ ਗਏ। ਏ.ਐੱਸ.ਪੀ. ਨੇ ਦਸਿਆ ਕਿ ਵਿਦੇਸ਼ੀ ਕਰੰਸੀ ਦੀ ਮਾਰਕੀਟ ਕੀਮਤ 11 ਲੱਖ 29 ਹਜ਼ਾਰ 741 ਰੁਪਏ ਬਣਦੀ ਹੈ। ਉਨ•ਾਂ ਦਸਿਆ ਕਿ ਇੰਨੀ ਵੱਡੀ ਮਾਤਰਾ ਵਿਚ ਚਾਂਦੀ, ਵਿਦੇਸ਼ੀ ਤੇ ਭਾਰਤੀ ਕਰੰਸੀ ਲਿਜਾ ਰਹੇ ਇਨ•ਾਂ ਦੋਵਾਂ ਵਿਅਕਤੀਆਂ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ। ਸਵਾਲ ਦੇ ਜਵਾਬ ਵਿਚ ਏ.ਐੱਸ.ਪੀ. ਨੇ ਦਸਿਆ ਕਿ ਚਾਂਦੀ ਤੇ ਕਰੰਸੀ ਬਾਰੇ ਦੋਵੇਂ ਵਿਅਕਤੀਆਂ ਵਲੋਂ ਕੋਈ ਤਸੱਲੀਬਖਸ਼ ਬਿਆਨ ਨਹੀਂ ਦਿੱਤੇ ਗਏ ਤੇ ਨਾ ਹੀ ਕੋਈ ਦਸਤਾਵੇਜ ਪੇਸ਼ ਕੀਤੇ ਜਾ ਰਹੇ ਹਨ। ਉਨ•ਾਂ ਦਸਿਆ ਕਿ ਇਹ ਮਾਮਲਾ ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਅਤੇ ਇਨਕਮ ਟੈਕਸ ਵਿਭਾਗ ਨੂੰ ਸੌਂਪਿਆ ਜਾ ਰਿਹਾ ਹੈ, ਜੋ ਇਸ ਸਾਰੀ ਰਿਕਵਰੀ ਦੀ ਜਾਂਚ ਕਰਨਗੇ ਤੇ ਉਸ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫੜੀ ਗਈ ਰਾਸ਼ੀ ਦਾ ਸੰਬੰਧ ਹਵਾਲਾ ਨਾਲ ਹੋਣ ਬਾਰੇ ਪੁੱਛੇ ਜਾਣ 'ਤੇ ਏ.ਐੱਸ.ਪੀ. ਭੁਲੱਥ ਨੇ ਕਿਹਾ ਕਿ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਰਾਸ਼ੀ ਹਵਾਲਾ ਨਾਲ ਜੁੜੀ ਹੈ। 


Related News