400 ਤੇ 800 ਮੀਟਰ ਦੀ ਦੌੜ ''ਚ ਪਹਿਲਾ ਸਥਾਨ ਹਾਸਲ ਕਰਕੇ ਇਸ ਬੱਚੇ ਨੇ ਕੀਤਾ ਮਾਂ-ਬਾਪ ਦਾ ਨਾਂ ਰੌਸ਼ਨ

Monday, Aug 07, 2017 - 05:58 PM (IST)

400 ਤੇ 800 ਮੀਟਰ ਦੀ ਦੌੜ ''ਚ ਪਹਿਲਾ ਸਥਾਨ ਹਾਸਲ ਕਰਕੇ ਇਸ ਬੱਚੇ ਨੇ ਕੀਤਾ ਮਾਂ-ਬਾਪ ਦਾ ਨਾਂ ਰੌਸ਼ਨ

ਮਾਹਿਲਪੁਰ(ਮੁੱਗੋਵਾਲ)— ਇੰਟਰ ਸਕੂਲ ਜੋਨਲ ਲੈਵਲ ਕੰਪੀਟੀਸ਼ਨ ਪ੍ਰਤੀਯੋਗਤਾ, ਜੋ ਭੋਗਪੁਰ ਵਿਖੇ ਹੋਈ ਵਿਚ 400 ਅਤੇ 800 ਮੀਟਰ ਦੌੜ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਜੋਜੋ ਦੋਆਬਾ ਪਿੰਡ ਦੇ ਵਸਨੀਕ ਗੁਲਸ਼ਨ ਕੁਮਾਰ ਪੁੱਤਰ ਅਮਰੀਕ ਸਿੰਘ ਨੂੰ ਅੱਜ ਜੇਜੋਂ ਦੁਆਬਾ ਵਿਖੇ ਹੋਏ ਇਕ ਵਿਸੇਸ਼ ਸਮਾਗਮ ਦੌਰਾਨ ਸਨਮਾਨਤ ਕੀਤਾ ਗਿਆ। ਇਸ ਮੌਕੇ ਰਛਪਾਲ ਸਿੰਘ ਪਾਲੀ ਮੈਬਰ ਬਲਾਕ ਸੰਮਤੀ, ਪ੍ਰਵੀਨ ਸੋਨੀ ਮੈਂਬਰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ, ਪੰਚ ਰਤਨ ਚੰਦ, ਪੰਚ ਗੋਪਾਲ ਕ੍ਰਿਸ਼ਨ, ਕੀਮਤੀ ਲਾਲ ਜੈਨ, ਨਵਜੋਤ ਬੈਂਸ ਸਮੇਤ ਪਿੰਡ ਦੇ ਮੋਹਤਵਰ ਅਤੇ ਸਿੱਖਿਆਂ ਦੇ ਖੇਤਰ ਨਾਲ ਜੁੜੇ ਵਿਅਕਤੀ ਹਾਜ਼ਰ ਸਨ। 
ਇਸ ਮੌਕੇ ਪ੍ਰਵੀਨ ਸੋਨੀ ਨੇ ਕਿਹਾ ਕਿ ਗੁਲਸ਼ਨ ਕੁਮਾਰ, ਜੋ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ ਵਿਖੇ ਪੜ੍ਹਾਈ ਕਰ ਰਿਹਾ ਹੈ, ਨੇ ਇਹ ਸ਼ਾਨਦਾਰ ਪ੍ਰਾਪਤੀ ਕਰਕੇ ਜੇਜੋ ਦੋਆਬਾ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪਿੰਡ ਹਿਮਾਚਲ ਪ੍ਰਦੇਸ਼ ਦੀ ਸੀਮਾ 'ਤੇ ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿੱਚ ਵੱਸਦਾ ਪਿੰਡ ਹੈ। ਪਿੰਡ ਦੀ ਸਰਪੰਚ ਸ਼੍ਰੀਮਤੀ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਪੰਚਾਇਤ ਨੇ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਬਣਾਈ ਹੋਈ ਹੈ, ਜਿਸ ਦਾ ਬੱਚੇ ਭਰਪੂਰ ਫਾਇਦਾ ਉਠਾ ਰਹੇ ਹਨ। ਇਸ ਮੌਕੇ ਰਛਪਾਲ ਸਿੰਘ ਪਾਲੀ ਮੈਬਰ ਬਲਾਕ ਸੰਮਤੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਦਿਲਚਸਪੀ ਲੈਣੀ ਚਾਹੀਦੀ ਹੈ।


Related News