8 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰ ਕੇ ਕੀਤੀ ਹੱਤਿਆ

Sunday, Mar 29, 2020 - 11:08 PM (IST)

8 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰ ਕੇ ਕੀਤੀ ਹੱਤਿਆ

ਗੁਰਦਾਸਪੁਰ/ਮਰਦਾਨ (ਵਿਨੋਦ) - ਆਪਣੇ ਹੀ ਮਾਲਕ ਦੀ 8 ਸਾਲਾ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਉਸ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਮਰਦਾਨ ਪੁਲਸ ਨੇ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀਆਂ 2 ਪਤਨੀਆਂ ਹਨ ਅਤੇ ਜਦ ਪੁਲਸ ਨੇ ਮੁਲਜ਼ਮ ਤੋਂ ਪੁੱਛਗਿਛ ਕੀਤੀ ਤਾਂ ਮੁਲਜ਼ਮ ਦੀਆਂ ਦੋਵੇਂ ਪਤਨੀਆਂ ਵੀ ਮੌਕੇ ’ਤੇ ਹਾਜ਼ਰ ਸਨ।
ਸੂਤਰਾਂ ਅਨੁਸਾਰ ਵੀਰਵਾਰ ਨੂੰ ਮਰਦਾਨ ਤੋਂ ਇਕ 8 ਸਾਲਾ ਲਡ਼ਕੀ ਲਾਪਤਾ ਹੋ ਗਈ, ਜਿਸ ਦੀ ਤਲਾਸ਼ ਲਈ ਪੁਲਸ ਦੀ ਇਕ ਟੀਮ ਗਠਿਤ ਕੀਤੀ ਗਈ ਸੀ। ਬੀਤੇ ਦਿਨੀਂ ਦੇਰ ਸ਼ਾਮ ਲਡ਼ਕੀ ਦੀ ਲਾਸ਼ ਇਕ ਨਾਲੇ ’ਚ ਪਈ ਮਿਲੀ। ਲਾਸ਼ ਬਰਾਮਦ ਕਰਨ ਤੋਂ ਬਾਅਦ ਪੁਲਸ ਨੇ ਸ਼ੱਕ ਦੇ ਆਧਾਰ ’ਤੇ ਅਖਤਰ ਹੁਸੈਨ ਵਾਸੀ ਮਰਦਾਨ ਨੂੰ ਹਿਰਾਸਤ ’ਚ ਲੈ ਕੇ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਸ ਨੇ ਜਦੋਂ ਮੁਲਜ਼ਮ ਤੋਂ ਪੁੱਛਗਿਛ ਕੀਤੀ ਤਾਂ ਮੁਲਜ਼ਮ ਦੀਆਂ ਦੋਵੇਂ ਪਤਨੀਆਂ ਨੂੰ ਵੀ ਮੌਕੇ ’ਤੇ ਬੁਲਾ ਲਿਆ ਗਿਆ ਅਤੇ ਉਨ੍ਹਾਂ ਦੀ ਹਾਜ਼ਰੀ ’ਚ ਪੁੱਛਗਿਛ ਕੀਤੀ ਗਈ। ਪੁੱਛਗਿਛ ’ਚ ਉਕਤ ਨੇ ਕਬੂਲ ਕੀਤਾ ਕਿ ਉਹ ਮ੍ਰਿਤਕਾ ਦੇ ਪਿਤਾ ਦੀ ਫੈਕਟਰੀ ’ਚ ਨੌਕਰੀ ਕਰਦਾ ਹੈ ਅਤੇ ਉਸ ਦਾ ਘਰ ਵੀ ਮਾਲਕ ਦੇ ਘਰ ਤੋਂ ਕੁਝ ਦੂਰੀ ’ਤੇ ਹੀ ਹੈ। ਵੀਰਵਾਰ ਨੂੰ ਉਕਤ 8 ਸਾਲਾ ਲਡ਼ਕੀ ਉਸ ਦੇ ਘਰ ਖੇਡਣ ਲਈ ਆਈ ਤਾਂ ਉਸ ਨੇ ਲਡ਼ਕੀ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਕੇ ਲਾਸ਼ ਨੂੰ ਨਾਲੇ ’ਚ ਸੁੱਟ ਦਿੱਤਾ। ਜਦ ਇਹ ਘਟਨਾ ਹੋਈ ਉਦੋਂ ਉਸ ਦੀਆਂ ਦੋਵੇ ਪਤਨੀਆਂ ਬਾਜ਼ਾਰ ਗਈਆਂ ਹੋਈਆਂ ਸਨ। ਮੁਲਜ਼ਮ ਦੀਆਂ ਦੋਵੇ ਪਤਨੀਆਂ ਨੇ ਪੁਲਸ ਦੇ ਸਾਹਮਣੇ ਹੀ ਆਪਣੇ ਪਤੀ ਦੀ ਜੁੱਤੀਆਂ ਨਾਲ ਕੁੱਟ-ਮਾਰ ਕੀਤੀ।


author

Gurdeep Singh

Content Editor

Related News