ਪਠਾਨਕੋਟ ''ਚੋਂ ਮਿਲੇ 8 ਬੰਬ, ਪੁਲਸ ਫੌਜ ਨੂੰ ਕੀਤਾ ਸੂਚਿਤ

12/24/2018 11:30:10 PM

ਪਠਾਨਕੋਟ— ਸ਼ਹਿਰ 'ਚ ਸਥਿਤ ਬਾਊਸੀ ਮੰਦਰ ਦੀ ਖੁਦਾਈ ਦੌਰਾਨ ਵਿਸਫੋਟਕ ਸਮੱਗਰੀ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀ ਲੈ ਰਿਹਾ ਹੈ। ਕੁਝ ਦਿਨ ਪਹਿਲਾਂ ਜਿਥੇ ਇਸ ਮੰਦਰ ਦੀ ਖੋਦਾਈ ਦੌਰਾਨ 22 ਗਰਨੇਡ ਮਿਲੇ ਸਨ ਉਥੇ ਹੀ ਅੱਜ ਉਸੇ ਥਾਂ ਤੋਂ 8 ਬੰਬ ਮਿਲਣ ਦੀ ਜਾਣਕਾਰੀ ਮਿਲੀ ਹੈ। 
ਬੰਬ ਮਿਲਣ ਤੋਂ ਬਾਅਦ ਮੌਕੇ 'ਤੇ ਪੁਲਸ ਪਾਰਟੀ ਪਹੁੰਚ ਗਈ ਹੈ। ਜਿਸ ਨੇ ਇਸ ਸੰਬੰਧੀ ਫੌਜ ਨੂੰ ਸੂਚਿਤ ਕਰ ਦਿੱਤਾ ਹੈ। ਜ਼ਿਲਾ ਪੁਲਸ ਕਪਤਾਨ ਹੇਮਪੁਸ਼ਪ ਨੇ ਦੱਸਿਆ ਕਿ ਬੰਬਨੁਮਾ ਵਸਤਾਂ ਮਿਲਣ ਕਾਰਨ ਲੋਕਾਂ ਦੇ ਮੰਦਰ ਨੇੜੇ ਜਾਣ ਤੋਂ ਰੋਕ ਲੱਗਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਬੰਬ ਜ਼ਿੰਦਾ ਹਨ ਕਿ ਜਾਂ ਨਹੀਂ, ਇਨ੍ਹਾਂ 'ਚ ਕਿੰਨਾਂ ਬਾਰੂਦ ਹੈ ਤੇ ਇਹ ਕਿੰਨੇਂ ਪੁਰਾਣੇ ਹਨ, ਇਸ ਬਾਰੇ ਅਸਲ ਜਾਂਚ ਫੌਜ ਵੱਲੋ ਹੀ ਕੀਤੀ ਜਾਵੇ। ਜਿਸ ਪਿੱਛੋ ਕੋਈ ਜਾਣਕਾਰੀ ਦਿੱਤੀ ਜਾ ਸਕਦੀ ਹੈ। 
ਜ਼ਿਕਰਯੋਗ ਹੈ ਕਿ ਬੀਤੀ 21 ਦਸੰਬਰ ਨੂੰ ਖੱਤਰੀ ਸਭਾ ਭਵਨ ਦੇ ਨੇੜੇ ਮੰਦਰ 'ਚ ਕਾਰ ਸੇਵਾ ਚੱਲ ਰਹੀ ਸੀ ਤਾਂ ਸੇਵਾਦਾਰਾਂ ਨੂੰ ਇਹ ਬੰਬਨੁਮਾ ਚੀਜ਼ਾਂ ਮਿਲੀਆਂ ਸਨ। ਸੇਵਾਦਾਰ ਜਦ ਖੁਦਾਈ ਕਰ ਰਹੇ ਸਨ ਤਾਂ ਇਕ ਤੋਂ ਬਾਅਦ ਇਕ ਕਰਕੇ ਕਈ ਬੰਬਨੁਮਾ ਚੀਜ਼ਾਂ ਮਿਲੀਆਂ ਤੇ ਇਨ੍ਹਾਂ ਦੀ ਕੁਲ ਗਿਣਤੀ 22 ਹੋ ਗਈ। ਸੇਵਾਦਾਰਾਂ ਨੂੰ ਸ਼ੱਕ ਹੋਇਆ ਸੀ ਕਿ ਇਹ ਪੁਰਾਣੇ ਹੈੱਡ ਗ੍ਰਨੇਡ ਹਨ। 


Related News