ਪੰਜਾਬ 'ਚ 'ਕੋਰੋਨਾ' ਬਣਿਆ ਕਾਲ, ਇੱਕੋ ਦਿਨ ਹੋਈਆਂ 7 ਮੌਤਾਂ

Tuesday, Jun 16, 2020 - 04:30 PM (IST)

ਪੰਜਾਬ 'ਚ 'ਕੋਰੋਨਾ' ਬਣਿਆ ਕਾਲ, ਇੱਕੋ ਦਿਨ ਹੋਈਆਂ 7 ਮੌਤਾਂ

ਲੁਧਿਆਣਾ (ਸਹਿਗਲ) : ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਮਾਰੀ ਪੰਜਾਬ 'ਚ ਹੌਲੀ-ਹੌਲੀ ਕਾਲ ਦਾ ਰੂਪ ਧਾਰਨ ਲੱਗੀ ਹੈ। ਦੁੱਖ ਦੀ ਖਬਰ ਇਹ ਹੈ ਕਿ ਮੰਗਲਵਾਰ ਨੂੰ ਇੱਕੋ ਦਿਨ ਸੂਬੇ ਅੰਦਰ ਕੋਰੋਨਾ ਦੇ ਕਹਿਰ ਕਾਰਨ 7ਵੇਂ ਵਿਅਕਤੀ ਦੀ ਮੌਤ ਹੋ ਗਈ ਹੈ। ਕੋਰੋਨਾ ਪਾਜ਼ੇਟਿਵ ਪਾਏ ਗਏ ਡੀ. ਆਰ. ਐਮ. ਦਫਤਰ, ਫਿਰੋਜ਼ਪੁਰ ਦੇ ਡੀ. ਐਮ. ਈ. ਰਾਜਕੁਮਾਰ ਨੇ ਮੰਗਲਵਾਰ ਨੂੰ ਸੀ. ਐਮ. ਸੀ. ਹਸਪਤਾਲ, ਲੁਧਿਆਣਾ 'ਚ ਦਮ ਤੋੜ ਦਿੱਤਾ ਹੈ। ਰਾਜਕੁਮਾਰ ਨੂੰ 11 ਜੂਨ ਤੋਂ ਹਸਪਤਾਲ ਭਰਤੀ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਰਾਜਕੁਮਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ। ਇਸ ਗੱਲ ਦੀ ਪੁਸ਼ਟੀ ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਦਫਤਰ ਵੱਲੋਂ ਕੀਤੀ ਗਈ ਹੈ। ਰਾਜਕੁਮਾਰ ਦੀ ਪਤਨੀ ਅਤੇ ਪੁੱਤਰ ਪਹਿਲਾਂ ਹੀ ਦਿੱਲੀ ਤੋਂ ਲੁਧਿਆਣਾ ਪੁੱਜ ਚੁੱਕੇ ਹਨ ਅਤੇ ਇਕਾਂਤਵਾਸ ਕੱਟ ਰਹੇ ਹਨ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ 82 ਤੱਕ ਪਹੁੰਚ ਚੁੱਕਾ ਹੈ ਅਤੇ ਸੂਬੇ ਅੰਦਰ ਕੋਰੋਨਾ ਦਿਨੋਂ-ਦਿਨ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਜਲੰਧਰ 'ਚ 'ਕੋਰੋਨਾ' ਨੇ ਲਈ ਇਕ ਹੋਰ ਮਰੀਜ਼ ਦੀ ਜਾਨ, ਕੁੱਲ ਮੌਤਾਂ ਦਾ ਅੰਕੜਾ 13 ਤੱਕ ਪੁੱਜਾ
ਮੰਗਲਵਾਰ ਨੂੰ ਹੋਈਆਂ 7 ਮੌਤਾਂ ਦਾ ਵੇਰਵਾ
ਇਥੇ ਇਹ ਵੀ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਜਿੱਥੇ ਅੰਮ੍ਰਿਤਸਰ 'ਚ ਮੰਗਲਵਾਰ ਨੂੰ ਦਿਨ ਚੜ੍ਹਦੇ ਹੀ ਤਿੰਨ ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ, ਉਥੇ ਹੀ ਸੂਬੇ ਭਰ 'ਚ ਹੁਣ ਤੱਕ 7 ਮੌਤਾਂ ਹੋਈਆਂ ਹਨ। ਇਸ ਤੋਂ ਪਹਿਲਾਂ ਜਲੰਧਰ, ਸੰਗਰੂਰ, ਤਰਨਤਾਰਨ 'ਚ ਵੀ ਇਕ-ਇਕ ਮੌਤ ਕੋਰੋਨਾ ਕਾਰਨ ਹੋਈ ਹੈ ਅਤੇ ਹੁਣ ਇਕ ਮੌਤ ਲੁਧਿਆਣਾ 'ਚ ਹੋ ਗਈ ਹੈ। ਸੂਬੇ 'ਚ ਕੋਰੋਨਾ ਲਾਗ ਦੀ ਬਿਮਾਰੀ ਕਾਰਣ ਹੁਣ ਮੌਤਾਂ ਦਾ ਕੁੱਲ ਅੰਕੜਾ 82 'ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਮਾਰੂ ਹੋਇਆ ਕੋਰੋਨਾ, ਅੰਮ੍ਰਿਤਸਰ 'ਚ ਇਕੱਠੀਆਂ ਤਿੰਨ ਮੌਤਾਂ
 


author

Babita

Content Editor

Related News