ਜਲੰਧਰ ਜ਼ਿਲ੍ਹੇ’ਚ ਕੋਰੋਨਾ ਕਾਰਨ ਹਾਹਾਕਾਰ, 8 ਨੇ ਹਾਰੀ ‘ਕੋਰੋਨਾ’ ਤੋਂ ਜੰਗ, 750 ਤੋਂ ਜ਼ਿਆਦਾ ਲੋਕਾਂ ਦੀ ਰਿਪੋਰਟ ਪਾਜ਼

Tuesday, May 04, 2021 - 05:41 PM (IST)

ਜਲੰਧਰ ਮਈ (ਰੱਤਾ) : ਹੁਣ ਤੱਕ ਲੱਖਾਂ ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕੇ ਕੋਰੋਨਾ ਵਾਇਰਸ ਤੋਂ ਮੰਗਲਵਾਰ ਨੂੰ ਜ਼ਿਲ੍ਹੇ ’ਚ 27 ਸਾਲਾ ਕੁੜੀ ਸਮੇਤ 8 ਲੋਕ ਜੰਗ ਹਾਰ ਗਏ ਅਤੇ 750 ਤੋਂ ਜ਼ਿਆਦਾ  ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਮੰਗਲਵਾਰ ਨੂੰ ਸਰਕਾਰੀ ਅਤੇ ਪ੍ਰਾਈਵੇਟ ਲੈਬਾਰਟਰੀਆਂ ਤੋਂ ਕੁੱਲ 807 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਹੈ, ਜਿਨ੍ਹਾਂ ਵਿਚੋਂ 74 ਲੋਕ ਦੂਜੇ ਸੂਬਿਆਂ ਜਾਂ ਜ਼ਿਲਿਆਂ ਨਾਲ ਸਬੰਧਤ ਪਾਏ ਗਏ।
ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 733 ਮਰੀਜ਼ਾਂ ਵਿਚ ਕੁਝ ਡਾਕਟਰ, 11 ਸੀ. ਐੱਸ. ਆਰ. ਜਲੰਧਰ ਕੈਂਟ ਦੇ ਮੁਲਾਜ਼ਮ, ਕਈ ਪਰਿਵਾਰਾਂ ਦੇ 3 ਜਾਂ 4 ਮੈਂਬਰ ਅਤੇ 30 ਸਾਲ ਤੋਂ ਘੱਟ ਉਮਰ ਦੇ ਲਗਭਗ 220 ਨੌਜਵਾਨ, ਲੜਕੀਆਂ ਅਤੇ ਛੋਟੇ ਬੱਚੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਮਰੀਜ਼ਾਂ ਵਿਚੋਂ ਪੁਰਾਣੀ ਬਾਰਾਦਰੀ, ਮਾਡਲ ਟਾਊਨ, ਜਲੰਧਰ ਕੈਂਟ, ਨਿਊ ਜਵਾਹਰ ਨਗਰ, ਲਾਜਪਤ ਨਗਰ, ਮੋਤਾ ਸਿੰਘ ਨਗਰ, ਸ਼ਹੀਦ ਊਧਮ ਸਿੰਘ ਨਗਰ, ਕ੍ਰਿਸ਼ਨਾ ਨਗਰ, ਗੁਜਰਾਲ ਨਗਰ, ਮਹਾਰਾਜਾ ਗਾਰਡਨ, ਦੂਰਦਰਸ਼ਨ ਐਨਕਲੇਵ, ਮਾਨ ਨਗਰ, 66 ਫੁੱਟ ਰੋਡ, ਗਰੀਨ ਐਵੇਨਿਊ, ਬੈਂਕ ਕਾਲੋਨੀ, ਐਲਡਿਕੋ ਗਰੀਨ, ਅਰਬਨ ਅਸਟੇਟ, ਗੁਰੂ ਗੋਬਿੰਦ ਸਿੰਘ ਐਵੇਨਿਊ, ਰਸਤਾ ਮੁਹੱਲਾ, ਨਿਊ ਰਾਜਨ ਨਗਰ, ਪ੍ਰੀਤ ਨਗਰ, ਬੀ. ਐੱਸ. ਐੱਫ. ਕਾਲੋਨੀ, ਚੀਮਾ ਨਗਰ, ਬਾਗ ਕਰਮਬਖਸ਼, ਰਵਿੰਦਰ ਨਗਰ, ਚਰਨਜੀਤਪੁਰਾ, ਛੋਟੀ ਬਾਰਾਦਰੀ, ਜਸਵੰਤ ਨਗਰ, ਮਧੂਬਨ ਕਾਲੋਨੀ, ਪਾਰਸ ਅਸਟੇਟ, ਜੇ. ਪੀ. ਨਗਰ, ਕਾਲੀਆ ਕਾਲੋਨੀ, ਸੰਤੋਖਪੁਰਾ, ਹਰਬੰਸ ਨਗਰ ਸਮੇਤ ਮਹਾਨਗਰ ਦੇ ਵੱਖ-ਵੱਖ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਦੇ ਰਹਿਣ ਵਾਲੇ ਹਨ।
ਇਨ੍ਹਾਂ ਨੇ ਤੋੜਿਆ ਦਮ
27 ਸਾਲਾ ਸੁਨੀਤਾ
46 ਸਾਲਾ ਸੁਰਿੰਦਰ ਕੌਰ
51 ਸਾਲਾ ਸਿਮਰਨਜੀਤ
55 ਸਾਲਾ ਮੀਨਾ
65 ਸਾਲਾ ਸਤਿਆ ਦੇਵੀ
70 ਸਾਲਾ ਨਰੇਸ਼ ਕੁਮਾਰੀ
75 ਸਾਲਾ ਕ੍ਰਿਸ਼ਨਾ ਦੇਵੀ
81 ਸਾਲਾ ਹਰੀਸ਼
ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਦਾ ਵੱਡਾ ਬਿਆਨ, 5 ਮਈ ਤੋਂ ਡੀ.ਡੀ. ਪੰਜਾਬੀ ’ਤੇ ਲੱਗਣਗੀਆਂ ਆਨਲਾਈਨ ਕਲਾਸਾਂ

PunjabKesari

ਵਰਣਨਯੋਗ ਹੈ ਕਿ ਜਦੋਂ ਕਿਸੇ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਉਸਦੀ ਸਭ ਤੋਂ ਪਹਿਲੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਉਸਨੂੰ ਇਲਾਜ ਲਈ ਹਸਪਤਾਲ ਦਾਖਲ ਨਾ ਹੋਣਾ ਪਵੇ ਅਤੇ ਸਿਹਤ ਮਹਿਕਮੇ ਦੀ ਨਜ਼ਰ ਵਿਚ ਘਰ ਵਿਚ ਹੀ ਕੁਆਰੰਟਾਈਨ ਹੋ ਜਾਵੇ। ਇਸ ਮਾਮਲੇ ਵਿਚ ਕਈ ਮਰੀਜ਼ ਕਾਮਯਾਬ ਹੋ ਜਾਂਦੇ ਹਨ। ਘਰਾਂ ’ਚ ਕੁਆਰੰਟਾਈਨ ਅਜਿਹੇ ਮਰੀਜ਼ਾਂ ਵਿਚੋਂ ਕੁਝ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਜਾਂ ਡਾਕਟਰਾਂ ਦੇ ਨਿਰਦੇਸ਼ਾਂ ਦਾ ਪਾਲਣ ਨਹੀਂ ਕਰਦੇ। ਜਦੋਂ ਉਨ੍ਹਾਂ ਦੀ ਤਬੀਅਤ ਜ਼ਿਆਦਾ ਵਿਗੜ ਜਾਂਦੀ ਹੈ ਤਾਂ ਉਹ ਹਸਪਤਾਲਾਂ ਦਾ ਰੁਖ਼ ਕਰਦੇ ਹਨ। ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਨੂੰ ‘ਜਗ ਬਾਣੀ’ ਦੀ ਸਲਾਹ ਹੈ ਕਿ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਉਹ ਲਗਾਤਾਰ ਡਾਕਟਰਾਂ ਕੋਲੋਂ ਸਲਾਹ ਲੈਣ ਅਤੇ ਘਰ ਵਿਚ ਆਈਸੋਲੇਟ ਹੋਣ ਸਬੰਧੀ ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਪਾਲਣ ਕਰਨ।

5288 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 598 ਹੋਰ ਹੋਏ ਰਿਕਵਰ
ਸਿਹਤ ਮਹਿਕਮੇ ਨੂੰ ਸੋਮਵਾਰ 5288 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚੋਂ 598 ਹੋਰ ਰਿਕਵਰ ਹੋ ਗਏ। ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 4424 ਹੋਰ ਲੋਕਾਂ ਦੇ ਸੈਂਪਲ ਲਏ।

ਇਹ ਵੀ ਪੜ੍ਹੋ : ਆਕਸੀਜਨ ਦੀ ਢੋਆ-ਢੁਆਈ ਦੇ ਰੇਟ ’ਚ ਸੋਧ, ਮਾਰਕੀਟ ਰੁਝਾਨ ਅਨੁਸਾਰ ਹੋਵੇਗਾ ਰੇਟ

PunjabKesari

 

ਕੁੱਲ ਸੈਂਪਲ - 927028
ਨੈਗੇਟਿਵ ਆਏ - 831609
ਪਾਜ਼ੇਟਿਵ ਆਏ - 44905
ਡਿਸਚਾਰਜ ਹੋਏ - 38979
ਮੌਤਾਂ ਹੋਈਆਂ - 1105
ਐਕਟਿਵ ਕੇਸ - 4821

ਇਹ ਵੀ ਪੜ੍ਹੋ :  ਮੋਗਾ ’ਚ ਡਿੱਗੀ ਦੋ ਮੰਜ਼ਿਲਾ ਮਕਾਨ ਦੀ ਛੱਤ, ਮਲਬੇ ਹੇਠਾਂ ਆਈਆਂ 2 ਮਾਸੂਮ ਬੱਚੀਆਂ ਤੇ ਮਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


Anuradha

Content Editor

Related News