ਫਿਰੋਜ਼ਪੁਰ ਜ਼ਿਲ੍ਹੇ ''ਚ ਕੋਰੋਨਾ ਦੇ 73 ਨਵੇਂ ਕੇਸਾਂ ਦੀ ਪੁਸ਼ਟੀ

Friday, Sep 04, 2020 - 12:29 AM (IST)

ਫਿਰੋਜ਼ਪੁਰ, (ਮਲਹੋਤਰਾ)- ਵੀਰਵਾਰ ਸਿਹਤ ਵਿਭਾਗ ਵੱਲੋਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਤਲਵੰਡੀ ਭਾਈ ਥਾਣੇ ਦੇ ਏ. ਐੱਸ. ਆਈ . ਸਮੇਤ ਚਾਰ ਪੁਲਸ ਕਰਮਚਾਰੀ ਤੇ ਇਕ ਡਾਕਟਰ ਕੋਰੋਨਾ ਪਾਜ਼ੇਟੀਵ ਪਾਏ ਗਏ ਹਨ। ਸਿਵਲ ਸਰਜਨ ਦਫਤਰ ਵੱਲੋਂ ਜਾਰੀ ਰਿਪੋਰਟ ਅਨੁਸਾਰ ਵੀਰਵਾਰ ਜ਼ਿਲੇ ਦੇ 73 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦਕਿ 32 ਪੁਰਾਣੇ ਕੇਸ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ’ਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਜਿਨ੍ਹਾਂ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ, ਉਨ੍ਹਾਂ ਨੂੰ ਆਈਸੋਲੇਸ਼ਨ ਵਿਚ ਭਰਤੀ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਲੇ ਵਿਚ 547 ਐਕਟਿਵ ਕੇਸ

ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ ਕੁਲ 2175 ਕੋਰੋਨਾ ਪਾਜ਼ੇਟਿਵ ਮਾਮਲੇ ਪਾਏ ਗਏ ਹਨ। ਹੁਣ ਤੱਕ 1584 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ ਜਦਕਿ ਜ਼ਿਲੇ ਦੇ 44 ਲੋਕਾਂ ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋ ਚੁੱਕੀ ਹੈ। ਇਸ ਸਮੇਂ ਕੋਰੋਨਾ ਐਕਟਿਵ ਰੋਗੀਆਂ ਦੀ ਗਿਣਤੀ 547 ਹੈ।

ਮੌਤ ਤੋਂ ਬਚਿਆ ਰਿਹਾ ਜ਼ਿਲ੍ਹਾ

ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਨਾਲ ਹੋ ਰਹੀਆਂ ਮੌਤਾਂ ਤੋਂ ਵੀਰਵਾਰ ਜ਼ਿਲ੍ਹਾ ਅਛੂਤਾ ਰਿਹਾ ਜਦਕਿ ਬੁੱਧਵਾਰ ਦੇਰ ਰਾਤ ਫਰੀਦਕੋਟ ਮੈਡੀਕਲ ਕਾਲਜ ਵਿਚ ਕੋਰੋਨਾ ਵਾਇਰਸ ਨਾਲ ਮਰੇ 60 ਸਾਲ ਦੇ ਵਿਅਕਤੀ ਸੁਰਜੀਤ ਸਿੰਘ ਦੀ ਲਾਸ਼ ਅੱਜ ਫਿਰੋਜ਼ਪੁਰ ਪੁੱਜੀ। ਪ੍ਰਸ਼ਾਸਨ ਅਮਲੇ ਦੀ ਟੀਮ ਇੰਚਾਰਜ ਸੰਤੋਖ ਸਿੰਘ ਤੱਖੀ ਦੀ ਅਗਵਾਈ ਵਿਚ ਉਸ ਦਾ ਦਾਹ ਸਸਕਾਰ ਸ਼ਹਿਰ ਦੀ ਸ਼ਮਸ਼ਾਨਭੂਮੀ ਵਿਚ ਸਾਵਧਾਨੀ ਨਾਲ ਕੀਤਾ ਗਿਆ।

ਅੱਜ ਇਨਾਂ ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

ਸੈਦੇਕੇ ਜੀਵਾਂ ਅਰਾਈਂ : ਅਨਿਲ, ਪਵਨ, ਮਨੀਸ਼ ਕੁਮਾਰ, ਨੌਸ਼ਾਦ ਅਹਿਮਦ, ਧਰਮਿੰਦਰ ਸਿੰਘ, ਕੈਲਾਸ਼ ਰਾਵਤ, ਰਾਜ ਚੌਹਾਨ, ਅਭੈ ਰਾਜ, ਓਂਕਾਰ, ਜਾਖੂ ਰਾਮ, ਭਗਵਾਨ ਸਿੰਘ, ਸੰਜੈ ਪੁਰੀ, ਕੁਲਦੀਪ ਸਿੰਘ, ਜ਼ਿਲ੍ਹੇ ’ਚੋਂ ਦਾਰ ਸਿੰਘ, ਅਰੁਣ ਕੁਮਾਰ, ਇਸਰਾਈਲ ਖਾਨ, ਦਿਨੇਸ਼, ਚੌਹਾਨ ਜਗਤ ਸਿੰਘ, ਕਾਲੂ ਰਾਮ, ਮਮਰਾਜ, ਜਤਿੰਦਰ ਸਿੰਘ

ਤਲਵੰਡੀ ਭਾਈ : ਏ.ਐੱਸ.ਆਈ. ਰਣਧੀਰ ਸਿੰਘ, ਹੈੱਡ ਕਾਂਸਟੇਬਲ ਸਰਬਜੀਤ ਸਿੰਘ, ਹੋਮਗਾਰਡ ਜਵਾਨ ਬਲਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ, ਡਾ. ਜੋਧਵੀਰ ਸਿੰਘ (ਸਰਕਾਰੀ ਡਾਕਟਰ), ਮਨਪ੍ਰੀਤ ਕੌਰ, ਨਵਦੀਪ ਸਿੰਘ

ਫਿਰੋਜ਼ਪੁਰ : ਮੇਘਾ ਗੁਪਤਾ, ਵਰੁਣ ਸ਼ਰਮਾ, ਵਿਰੋਨਿਕਾ, ਸੰਜੀਵ ਕੁਮਾਰ, ਰਮਨੀਕ ਰਾਜ, ਸਪਨਾ, ਮਨਪ੍ਰੀਤ ਕੌਰ, ਵੈਭਵ ਅਰੋਡ਼ਾ, ਰਮਨਪ੍ਰੀਤ ਕੌਰ, ਅਨੁ ਹਾਂਡਾ, ਸ਼੍ਰੀ ਰਾਮ, ਡਾ. ਪੱਲਵੀ

ਗੁਰੂਹਰਸਹਾਏ : ਸੁਰਿੰਦਰ ਕੁਮਾਰ, ਸੁਵਰਸ਼ਾ ਰਾਣੀ, ਲਵਪ੍ਰੀਤ ਸਿੰਘ, ਇੰਦਰਜੀਤ ਸਿੰਘ

ਸ਼ਾਹਵਾਲਾ : ਨੀਲਮ ਕੌਰ

ਕੋਰੋਨਾ ਰੋਗੀਆਂ ਨੂੰ ਸਰਕਾਰੀ ਹਸਪਤਾਲਾਂ ਵਿਚ ਮਿਲ ਰਿਹਾ ਸਹੀ ਇਲਾਜ

ਇਕ ਪਾਸੇ ਜਿੱਥੇ ਲੋਕ ਸਰਕਾਰੀ ਹਸਪਤਾਲਾਂ ਦੇ ਕੋਰੋਨਾ ਆਈਸੋਲੇਸ਼ਨ ਵਾਰਡਾਂ ਵਿਚ ਉਚਿਤ ਸਹੂਲਤਾਂ ਨਾ ਹੋਣ ਦੀਆਂ ਗੱਲਾਂ ਕਰ ਰਹੇ ਹਨ, ਉਥੇ ਜ਼ਿਲੇ ਦੇ ਦੋ ਸਰਕਾਰੀ ਹਸਪਤਾਲਾਂ ਵਿਚ ਰਹਿ ਕੇ ਕੋਰੋਨਾ ਨੂੰ ਹਰਾਉਣ ਵਾਲੀਆਂ ਦੋ ਔਰਤਾਂ ਨੇ ਸਿਹਤ ਵਿਭਾਗ ਦੇ ਪ੍ਰਬੰਧਾਂ ਦੀ ਪ੍ਰਸ਼ੰਸਾ ਕੀਤੀ ਹੈ। ਪਿੰਡ ਨੱਥੂ ਚਿਸ਼ਤੀਆਂ ਵਾਸੀ ਅਮਰਜੀਤ ਕੌਰ, ਜੋ ਸਰਕਾਰੀ ਹਸਪਤਾਲ ਗੁਰੂਹਰਸਹਾਏ ਵਿਚ ਦਾਖਲ ਸੀ, ਨੇ ਕਿਹਾ ਕਿ ਆਈਸੋਲੇਸ਼ਨ ਵਾਰਡ ਦੇ ਚੰਗੇ ਪ੍ਰਬੰਧਾਂ, 20 ਦਿਨ ਤੱਕ ਸਟਾਫ ਦੇ ਮਿੱਤਰਤਾ ਵਾਲੇ ਸੁਭਾਅ ਦੀ ਬਦੌਲਤ ਉਹ ਬਿਲਕੁਲ ਤੰਦਰੁਸਤ ਹੈ। ਇਲਾਜ ਦੌਰਾਨ ਉਸ ਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਉਹ ਆਪਣੇ ਪਰਿਵਾਰ ਤੋਂ ਦੂਰ ਹੈ। ਸਰਕਾਰੀ ਹਸਪਤਾਲ ਫਿਰੋਜ਼ਪੁਰ ਵਿਚ 20 ਦਿਨ ਤੱਕ ਦਾਖਲ ਰਹੀ ਪਾਇਨੀਅਰ ਕਾਲੋਨੀ ਦੀ ਤਨਵੀ ਨੇ ਕਿਹਾ ਕਿ ਸਿਵਲ ਹਸਪਤਾਲ ਵਿਚ ਕੋਰੋਨਾ ਰੋਗੀਆਂ ਦੇ ਲਈ ਉਚਿਤ ਪ੍ਰਬੰਧ ਨਾ ਹੋਣ ਦੀਆਂ ਸਿਰਫ ਅਫਵਾਹਾਂ ਹੀ ਹਨ, ਉਹ ਖੁਦ ਵਾਰਡ ਵਿਚ ਰਹੀ ਤੇ ਚੰਗਾ ਇਲਾਜ ਮਿਲਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਦਾ ਕੋਈ ਵੀ ਲੱਛਣ ਨਜ਼ਰ ਆਉਣ ’ਤੇ ਤੁਰੰਤ ਆਪਣਾ ਟੈਸਟ ਕਰਵਾਉਣ ਤੇ ਲੋਡ਼ ਪੈਣ ’ਤੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਹੋਣ।


Bharat Thapa

Content Editor

Related News