ਭਾਰਤ ਦੀ ਸ਼ਹਿਰੀ ਆਬਾਦੀ ਦੇ 70 ਫੀਸਦੀ ਲੋਕ ਮੋਟਾਪੇ ਦੇ ਸ਼ਿਕਾਰ

06/29/2019 9:02:22 PM

ਪੰਚਕੂਲਾ (ਯੂ. ਐੱਨ. ਆਈ.)–ਭਾਰਤ ਦੀ ਸ਼ਹਿਰੀ ਆਬਾਦੀ ਦੇ 70 ਫੀਸਦੀ ਲੋਕ ਮੋਟਾਪੇ ਦੇ ਸ਼ਿਕਾਰ ਹਨ। ਮੋਟਾਪੇ ਦੀ ਸਮੱਸਿਆ ਦੇ ਮਾਮਲੇ ’ਚ ਭਾਰਤ ਵਿਸ਼ਵ ’ਚ ਤੀਜੇ ਨੰਬਰ ’ਤੇ ਹੈ। ਮੋਟਾਪੇ ਕਾਰਨ ਜਿਗਰ ਖਰਾਬ ਹੋ ਸਕਦਾ ਹੈ। ਸ਼ੂਗਰ ਵੀ ਲੋਕਾਂ ’ਚ ਮੋਟਾਪੇ ਦਾ ਇਕ ਵੱਡਾ ਕਾਰਨ ਹੈ। ਮੋਟਾਪੇ ਕਾਰਨ ਸ਼ੂਗਰ ਦੀ ਬੀਮਾਰੀ ਹੋ ਸਕਦੀ ਹੈ। ਇਥੇ ਸਥਿਤ ਪਾਰਸ ਹਸਪਤਾਲ ਦੇ ਬੇਰੀਏਟ੍ਰਿਕ ਅਤੇ ਲੇਪ੍ਰੋਸਕੋਪਿਕ ਸਰਜਰੀ ਦੇ ਮਾਹਿਰ ਡਾ. ਅਨੁਪਮ ਗੋਇਲ ਨੇ ਮੋਟਾਪੇ ਨੂੰ ਲੈ ਕੇ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਨੂੰ ਲੈ ਕੇ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ।

ਉਨ੍ਹਾਂ ਕਿਹਾ ਕਿ ਹਾਲ ਹੀ ’ਚ ਹੋਏ ਇਕ ਅਧਿਐਨ ’ਚ ਉਕਤ ਤੱਥ ਸਾਹਮਣੇ ਆਏ ਹਨ। ਉਨ੍ਹਾਂ ਇਸ ਸਬੰਧੀ ਸਿਹਤ ਸਬੰਧੀ ਰਸਾਲੇ ‘ਲਾਂਸੇ ਇੰਡੀਆ’ ’ਚ ਪ੍ਰਕਾਸ਼ਿਤ ਇਸ ਅਧਿਐਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ’ਚ ਮੋਟੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਦੇਸ਼ ’ਚ ਲਗਭਗ 3 ਕਰੋੜ ਤੋਂ ਵੱਧ ਬੱਚੇ ਮੋਟਾਪੇ ਦੀ ਬੀਮਾਰੀ ਦੇ ਸ਼ਿਕਾਰ ਹਨ। ਡਾ. ਗੋਇਲ ਮੁਤਾਬਕ ਦੁਨੀਆ ਭਰ ’ਚ ਮੋਟਾਪੇ ਕਾਰਨ 2000 ਅਰਬ ਡਾਲਰ ਹਰ ਸਾਲ ਖਰਚ ਹੋ ਰਹੇ ਹਨ।


Sunny Mehra

Content Editor

Related News