70 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 4 ਗ੍ਰਿਫ਼ਤਾਰ
Wednesday, Dec 06, 2017 - 05:54 PM (IST)

ਫਾਜ਼ਿਲਕਾ (ਨਾਗਪਾਲ, ਲੀਲਾਧਰ) - ਥਾਣਾ ਸਿਟੀ ਪੁਲਸ ਫਾਜ਼ਿਲਕਾ ਨੇ ਸਥਾਨਕ ਸੰਜੀਵ ਸਿਨੇਮਾ ਚੌਕ ਦੇ ਨੇੜੇ ਇਕ ਵਿਅਕਤੀ ਨੂੰ 70 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਜੁਗਰਾਜ ਸਿੰਘ 5 ਦਸੰਬਰ 2017 ਨੂੰ ਸ਼ਾਮ 6.45 ਵਜੇ ਜਦੋਂ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਤਾਂ ਗੁਪਤ ਸੂਚਨਾ ਮਿਲੀ ਕਿ ਜੋਗਿੰਦਰ ਸਿੰਘ ਵਾਸੀ ਪਿੰਡ ਸੁਖੇਰਾ ਬੋਦਲਾਂ ਹਾਲ ਵਾਸੀ ਇੰਦਰਾ ਨਗਰੀ ਜੰਡ ਵਾਲਾ ਰੋਡ ਫਾਜ਼ਿਲਕਾ ਨਾਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦਾ ਧੰਦਾ ਕਰਦਾ ਹੈ, ਜਿਸ 'ਤੇ ਪੁਲਸ ਨੇ ਸੰਜੀਵ ਸਿਨੇਮਾ ਚੌਕ ਦੇ ਨੇੜੇ ਉਸ ਵਿਅਕਤੀ ਨੂੰ ਉਕਤ ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕਰਕੇ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਸ ਤੋਂ ਬਾਅਦ ਪੁਲਸ ਪਾਰਟੀ ਉਕਤ ਮਾਮਲੇ ਦੀ ਤਫ਼ਤੀਸ਼ ਦੇ ਸਬੰਧ ਵਿਚ ਮੁਹੱਲਾ ਅੰਨ੍ਹੀ ਦਿੱਲੀ ਗਈ ਤਾਂ ਉਥੇ ਜੋਗਿੰਦਰ ਸਿੰਘ ਅਤੇ ਜੋਨੀ ਵਾਸੀ ਲਾਧੂਕਾ ਨੇ ਪੁਲਸ ਪਾਰਟੀ ਦੀ ਡਿਊਟੀ ਵਿਚ ਰੁਕਾਵਟ ਪਾਈ ਅਤੇ ਪੁਲਸ ਪਾਰਟੀ 'ਤੇ ਹਮਲਾ ਕੀਤਾ ਅਤੇ ਪੁਲਸ ਦੀ ਸ਼ਾਨ ਵਿਚ ਬੁਰੇ ਭਲੇ ਸ਼ਬਦ ਬੋਲੇ। ਇਸ 'ਤੇ ਪੁਲਸ ਨੇ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।