7 ਸਾਲਾ ਬੱਚੀ ਦੀ ਪੈਰ ਤਿਲਕਣ ਕਾਰਨ ਟੋਏ ’ਚ ਡਿੱਗੀ, ਮੌਤ
Saturday, Aug 24, 2024 - 10:14 AM (IST)

ਖਰੜ (ਜ.ਬ.) : ਨਗਰ ਕੌਸਲ ਦੇ ਹਦੂਦ ਆਉਂਦੇ ਪਿੰਡ ਔਜਲਾ ਦੇ ਇਕ 7 ਸਾਲਾ ਬੱਚੀ ਦੀ ਪਾਣੀ ਨਾਲ ਭਰੇ ਟੋਏ ’ਚ ਪੈਰ ਤਿਲਕਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਅੰਸ਼ਿਕਾ ਵਜੋਂ ਹੋਈ ਹੈ।
ਮ੍ਰਿਤਕਾ ਦੇ ਪਿਤਾ ਸੰਜੀਵ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਹ ਖਾਨਪੁਰ ਵਿਖੇ ਆਪਣੀ ਦੁਕਾਨ ਬਣਾ ਰਿਹਾ ਹੈ। ਦੁਕਾਨ ਦੇ ਕੋਲ ਹੀ ਇਕ ਟੋਆ ਪੁੱਟਿਆ ਹੋਇਆ ਸੀ, ਜਿਸ ’ਚ ਬਰਸਾਤੀ ਪਾਣੀ ਭਰ ਗਿਆ। ਟੋਏ ’ਚ ਉਸ ਦੀ 7 ਸਾਲਾ ਪੈਰ ਤਿਲਕ ਕੇ ਡਿੱਗ ਗਈ, ਜਿਸ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ।