ਹੋਟਲ ਕਾਰੋਬਾਰੀ ਦੀ 7 ਸਾਲਾ ਬੇਟੀ ਦੀ ਸੜਕ ਦੁਰਘਟਨਾ ''ਚ ਮੌਤ

Sunday, Jul 01, 2018 - 06:29 AM (IST)

ਹੋਟਲ ਕਾਰੋਬਾਰੀ ਦੀ 7 ਸਾਲਾ ਬੇਟੀ ਦੀ ਸੜਕ ਦੁਰਘਟਨਾ ''ਚ ਮੌਤ

ਲੁਧਿਆਣਾ, (ਰਿਸ਼ੀ)- ਸ਼ਨੀਵਾਰ ਸਵੇਰੇ ਲਗਭਗ 6 ਵਜੇ ਡਸਟਰ ਕਾਰ 'ਚ ਦਿੱਲੀ ਤੋਂ ਲੁਧਿਆਣਾ ਆ ਰਹੇ ਹੋਟਲ ਕਾਰੋਬਾਰੀ ਦੀ ਕਾਰ ਬੰਦ ਬਾਡੀ ਟਰਾਲੇ ਨਾਲ ਜਾ ਟਕਰਾਈ। ਹਾਦਸੇ ਵਿਚ ਕਾਰੋਬਾਰੀ ਦੀ 7 ਸਾਲਾ ਬੇਟੀ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੈ ਅਤੇ ਕਾਰੋਬਾਰੀ ਅਤੇ ਪਿੱਛੇ ਬੈਠਾ ਬੇਟਾ ਅਤੇ ਡਰਾਈਵਰ ਵਾਲ ਵਾਲ ਬਚ ਗਏ। 
ਜਾਣਕਾਰੀ ਅਨੁਸਾਰ ਮਨਦੀਪ ਬੱਤਰਾ ਆਪਣੀ ਪਤਨੀ ਅਤੇ ਬੇਟੀ ਨਾਲ ਦਿੱਲੀ ਤੋਂ ਵਾਪਸ ਆ ਰਿਹਾ ਸੀ। ਗੱਡੀ ਪਹਿਲਾਂ ਡਰਾਈਵਰ ਚਲਾ ਰਿਹਾ ਸੀ ਪਰ ਉਸ ਦੀ ਅੱਖ ਲੱਗਣ ਨਾਲ ਪਤੀ ਕਾਰ ਚਲਾਉਣ ਲੱਗ ਪਿਆ, ਜਦਕਿ ਪਤਨੀ ਅਤੇ ਬੇਟੀ ਕੰਡਕਟਰ ਸਾਈਡ 'ਤੇ ਆ ਕੇ ਬੈਠ ਗਈਆਂ। ਦਾਦਾ ਮੋਟਰ ਦੇ ਨੇੜੇ ਕਾਰ ਬੰਦ ਟਰਾਲੇ ਨਾਲ ਜਾ ਟਕਰਾਈ। ਹਾਦਸੇ ਵਿਚ ਕੰਡਕਟਰ ਸਾਈਡ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਮਾਂ ਦੇ ਨਾਲ ਉਸ ਦੀ ਗੋਦੀ ਵਿਚ ਬੈਠੀ ਜਾਨਵੀ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਤੁਰੰਤ ਇਲਾਜ ਲਈ ਨੇੜੇ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ ਜਦਕਿ ਉਸ ਦੀ ਮਾਂ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤੀ ਹੈ ਅਤੇ ਮਨਦੀਪ ਦੇ ਬਿਆਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। 


Related News