ਤਰਨਤਾਰਨ 'ਚ ਕੋਰੋਨਾ ਨੇ ਫੜੀ ਰਫਤਾਰ, 7 ਹੋਰ ਨਵੇਂ ਕੇਸ ਆਏ ਸਾਹਮਣੇ

Thursday, Apr 30, 2020 - 12:31 PM (IST)

ਤਰਨਤਾਰਨ (ਰਮਨ, ਰਾਜੂ) : ਜ਼ਿਲ੍ਹੇ ਅੰਦਰ ਅੱਜ 7 ਹੋਰ ਨਵੇਂ ਕੋਰੋਨਾ ਪੀੜਤ ਮਰੀਜ਼ਾਂ ਦੇ ਕੇਸ ਸਾਹਮਣੇ ਆਉਣ ਦਾ ਪਤਾ ਲੱਗਣ 'ਤੇ ਜ਼ਿਲ੍ਹੇ 'ਚ ਅਫਰਾ-ਤਫਰੀ ਮਚ ਗਈ ਹੈ। ਸਿਵਲ ਸਰਜਨ ਡਾ. ਅਨੂਪ ਕੁਮਾਰ ਵਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਜ਼ਿਲ੍ਹੇ ਅੰਦਰ ਹੁਣ ਤੱਕ 15 ਕੋਰੋਨਾ ਦੇ ਕੁੱਲ ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਦੀ ਪੁਸ਼ਟੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸੱਬਰਵਾਲ ਵੱਲੋਂ ਵੀ ਕਰ ਦਿੱਤੀ ਗਈ ਹੈ। ਜਿਨ੍ਹਾਂ ਨੂੰ ਤਰਨ ਤਾਰਨ ਦੇ ਸਰਕਾਰੀ ਹਸਪਤਾਲ 'ਚ ਸਥਿਤ ਆਈਸੋਲੇਸ਼ਨ ਵਾਰਡ ਅੰਦਰ ਦਾਖਲ ਕੀਤਾ ਜਾ ਰਿਹਾ ਹੈ। ਇਹ ਸਾਰੇ 7 ਨਵੇਂ ਕੋਰੋਨਾ ਮਰੀਜ਼ ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹਨ। ਪਾਜ਼ੇਟਿਵ ਪਾਏ ਗਏ ਕੇਸ ਪੇੱਟੀ ਸ਼ਹਿਰ, ਸੁਰ ਸਿੰਘ, ਪਿੰਡ ਠੱਠਾ (ਸਰਹਾਲੀ) ਅਤੇ ਦਿਲਾਵਲਪੁਰ ਦੇ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ : Breaking : ਅੰਮ੍ਰਿਤਸਰ 'ਚ 'ਕੋਰੋਨਾ' ਦਾ ਵੱਡਾ ਬਲਾਸਟ : ਨਾਂਦੇੜ ਤੋਂ ਪਰਤੇ 23 ਸ਼ਰਧਾਲੂ ਨਿਕਲੇ ਪਾਜ਼ੇਟਿਵ 

ਪੰਜਾਬ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 432 ਤੱਕ ਪਹੁੰਚਿਆ
ਪੰਜਾਬ 'ਚ ਕੋਰੋਨਾ ਵਾਇਰਸ ਦੇ ਕੁੱਲ 432 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੇ ਜਲੰਧਰ 'ਚ ਕੋਰੋਨਾ ਵਾਇਰਸ ਦੇ 89, ਮੋਹਾਲੀ 'ਚ 84, ਪਠਾਨਕੋਟ 'ਚ 25, ਨਵਾਂਸ਼ਹਿਰ 'ਚ 22, ਲੁਧਿਆਣਾ 'ਚ 33, ਅੰਮ੍ਰਿਤਸਰ 'ਚ 37, ਮਾਨਸਾ 'ਚ 13, ਪਟਿਆਲਾ 'ਚ 63, ਹੁਸ਼ਿਆਰਪੁਰ 'ਚ 11, ਤਰਨਾਰਨ 15, ਮੋਗਾ 'ਚ 4, ਮੁਕਤਸਰ 'ਚ 4, ਸੰਗਰੂਰ 'ਚ 4, ਗਰਦਾਸਪੁਰ 'ਚ 4, ਰੋਪੜ 'ਚ 3, ਫਰੀਦਕੋਟ 'ਚ 5, ਬਰਨਾਲਾ 'ਚ 2, ਫਗਵਾੜਾ 3 ਕਪੂਰਥਲਾ 5, ਫਤਿਹਗੜ੍ਹ ਸਾਹਿਬ 'ਚ 2, ਬਠਿੰਡਾ 'ਚ 2, ਮੋਗਾ 5 ਅਤੇ ਫਿਰੋਜ਼ਪੁਰ 'ਚ 1 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ ਨਹੀਂ ਰੁਕ ਰਿਹਾ ਜਲੰਧਰ 'ਚ 'ਕੋਰੋਨਾ' ਦਾ ਕਹਿਰ, 3 ਨਵੇਂ ਕੇਸ ਆਏ ਸਾਹਮਣੇ 


Anuradha

Content Editor

Related News