7 ਭਗੌੜੇ ਗ੍ਰਿਫ਼ਤਾਰ

07/22/2017 1:29:53 AM

ਹੁਸ਼ਿਆਰਪੁਰ, (ਅਸ਼ਵਨੀ)- ਜ਼ਿਲੇ 'ਚ ਭਗੌੜੇ ਐਲਾਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪੁਲਸ ਨੇ ਇਕ ਔਰਤ ਸਮੇਤ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਜੇ. ਏਲੀਚੇਲਿਅਨ ਨੇ ਦੱਸਿਆ ਕਿ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਡਰੱਗਜ਼ ਦੀ ਸਮੱਗਲਿੰਗ ਦੇ ਦੋਸ਼ 'ਚ 2 ਫਰਵਰੀ 2015 ਨੂੰ ਦਰਜ ਕੇਸ ਵਿਚ ਕੁਲਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਮੁਰਾਦਪੁਰ ਗੁਰੂ ਕਾ ਥਾਣਾ ਬੁੱਲ੍ਹੋਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਿਟੀ ਪੁਲਸ ਨੇ ਸਾਲ 2002 ਵਿਚ ਹੇਰਾਫੇਰੀ ਦੇ ਦੋਸ਼ 'ਚ ਧਾਰਾ 406, 420 ਤਹਿਤ ਦਰਜ ਕੇਸ ਵਿਚ ਹਰਦਿਆਲ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਪਿੰਡ ਰਾਮਪੁਰ ਬਿੱਲੜੋਂ ਥਾਣਾ ਗੜ੍ਹਸ਼ੰਕਰ ਨੂੰ ਗ੍ਰਿਫ਼ਤਾਰ ਕੀਤਾ ਹੈ। 
ਇਸੇ ਤਰ੍ਹਾਂ ਥਾਣਾ ਟਾਂਡਾ ਦੀ ਪੁਲਸ ਨੇ ਬਲਵੀਰ ਕੌਰ ਪਤਨੀ ਉਜਾਗਰ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਨਿਊ ਮਾਡਲ ਟਾਊਨ ਫਗਵਾੜਾ ਨੂੰ ਹੇਰਾ-ਫੇਰੀ ਤੇ ਜਾਅਲਸਾਜ਼ੀ ਦੇ ਦੋਸ਼ 'ਚ ਧਾਰਾ 467, 420, 468, 471 ਤਹਿਤ ਸਾਲ 2006 ਵਿਚ ਦਰਜ ਕੇਸ ਦੇ ਸਬੰਧ 'ਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚੱਬੇਵਾਲ ਥਾਣੇ ਦੀ ਪੁਲਸ ਨੇ ਭਗੌੜੇ ਚੱਲ ਰਹੇ ਇਕ ਦੋਸ਼ੀ ਜੌਨੀ ਪੁੱਤਰ ਸਤਪਾਲ ਉਰਫ ਸੱਤੂ ਵਾਸੀ ਲਹਿਰਾਗਾਗਾ ਜ਼ਿਲਾ ਸੰਗਰੂਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲਾ ਪੁਲਸ ਮੁਖੀ ਅਨੁਸਾਰ ਹਾਜੀਪੁਰ ਪੁਲਸ ਨੇ ਜਬਰ-ਜ਼ਨਾਹ ਦੀ ਘਟਨਾ ਸਬੰਧੀ 26 ਮਈ 2016 ਨੂੰ ਦਰਜ ਕੇਸ ਵਿਚ ਧਾਰਾ 376, 506 ਤਹਿਤ ਰਾਕੇਸ਼ ਕੁਮਾਰ ਉਰਫ ਸੋਨੂੰ ਪੁੱਤਰ ਸਤਪਾਲ ਵਾਸੀ ਪਿੰਡ ਝਰੇੜੀਆਂ ਨੂੰ ਕਾਬੂ ਕੀਤਾ ਹੈ। ਇਕ ਸੜਕ ਹਾਦਸੇ ਦੇ ਸਬੰਧ 'ਚ 7 ਜੁਲਾਈ 2001 ਨੂੰ ਦਰਜ ਕੇਸ ਵਿਚ ਰਣਧੀਰ ਸਿੰਘ ਪੁੱਤਰ ਮੰਗਤ ਸਿੰਘ ਵਾਸੀ ਖੈਰਾਬਾਦ ਥਾਣਾ ਦਸੂਹਾ ਹਾਲ ਵਾਸੀ ਧਾਰੀਵਾਲ ਜ਼ਿਲਾ ਗੁਰਦਾਸਪੁਰ ਨੂੰ ਕਾਬੂ ਕੀਤਾ ਹੈ।


Related News