ਟਰੈਕਟਰ ਪਰੇਡ ਤੋਂ ਪਰਤਦਿਆਂ 7 ਕਿਸਾਨ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ, ਰਿਹਾਅ ਕਰਨ ਦੀ ਮੰਗ

01/30/2021 8:55:14 AM

ਰਾਮਾਂ ਮੰਡੀ (ਪਰਮਜੀਤ) : ਸਥਾਨਕ ਸ਼ਹਿਰ ਅਧੀਨ ਪੈਂਦੇ ਪਿੰਡ ਬੰਗੀ ਨਿਹਾਲ ਦੇ ਨੌਜਵਾਨ ਕਿਸਾਨਾਂ ਨੂੰ ਟਰੈਕਟਰ ਪਰੇਡ ਤੋਂ ਪਰਤਦੇ ਸਮੇਂ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਨੌਜਵਾਨ ਕਿਸਾਨਾਂ ਦੀ ਪਛਾਣ ਲਖਵੀਰ ਸਿੰਘ ਪੁੱਤਰ ਮਿੱਠੂ ਸਿੰਘ, ਗੁਰਬਿੰਦਰ ਸਿੰਘ ਬੁੱਟਰ ਪੁੱਤਰ ਬੂਟਾ ਸਿੰਘ, ਸੰਦੀਪ ਸਿੰਘ ਸਿੱਧੂ ਪੁੱਤਰ ਮੱਖਣ ਸਿੰਘ, ਮੱਖਣ ਸਿੰਘ ਪੁੱਤਰ ਬਿੰਦਰ ਸਿੰਘ, ਜਗਸੀਰ ਸਿੰਘ ਪੁੱਤਰ ਨਛੱਤਰ ਸਿੰਘ, ਸਿਮਰਜੀਤ ਪੁੱਤਰ ਗੁਰਲਾਲ ਸਿੰਘ, ਵੀਰਇੰਦਰ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਪਿੰਡ ਬੰਗੀ ਨਿਹਾਲ ਵੱਜੋਂ ਹੋਈ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਚੰਡੀਗੜ੍ਹ 'ਚ ਇਸ ਵਾਰ ਨਹੀਂ ਹੋਵੇਗਾ 'ਰੋਜ਼ ਫੈਸਟੀਵਲ', ਦੇਖਣ ਨੂੰ ਨਹੀਂ ਮਿਲੇਗੀ ਰੌਣਕ

ਦਿੱਲੀ ਪੁਲਸ ਵੱਲੋਂ ਉਕਤ ਕਿਸਾਨਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਰਜਿੰਦਰ ਸਿੰਘ ਖਾਲਸਾ, ਮਾਲਵਾ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ 23 ਜਨਵਰੀ ਨੂੰ ਪਿੰਡ ਬੰਗੀ ਨਿਹਾਲ ਤੋਂ 24 ਕਿਸਾਨਾਂ ਦਾ ਜੱਥਾ 6 ਟਰੈਕਟਰਾਂ ’ਤੇ ਦਿੱਲੀ ਰਵਾਨਾ ਹੋਇਆ ਸੀ। 26 ਜਨਵਰੀ ਦੀ ਟਰੈਕਟਰ ਪਰੇਡ ਤੋਂ ਬਾਅਦ ਟਿੱਕਰੀ ਬਾਰਡਰ ਅੰਦੋਲਨ ਤੋਂ ਪਰਤਦੇ ਸਮੇਂ ਦਿੱਲੀ ਪੁਲਸ ਨੇ ਬਾਰਡਰ ’ਤੇ ਪਿੰਡ ਦੇ 7 ਕਿਸਾਨਾਂ ਨੂੰ ਹਿਰਾਸਤ ’ਚ ਲੈ ਲਿਆ।

ਇਹ ਵੀ ਪੜ੍ਹੋ : ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ SC ਕਮਿਸ਼ਨ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

ਉਕਤ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਜ਼ਮਾਨਤ ਕਰਵਾਉਣ ਲਈ ਪਿੰਡ ਦੇ 8 ਵਿਅਕਤੀ ਸਾਰੇ ਦਸਤਾਵੇਜ਼ ਤਿਆਰ ਕਰਵਾ ਕੇ ਦਿੱਲੀ ਗਏ ਹਨ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੁੱਖ ਸਕੱਤਰ ਜਰਨਲ ਰਾਮਕਰਨ ਸਿੰਘ ਰਾਮਾਂ ਨੇ ਕਿਹਾ ਕਿ ਜੋ ਦਿੱਲੀ ਪੁਲਸ ਵੱਲੋਂ ਨੌਜਵਾਨ ਕਿਸਾਨਾਂ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ, ਉਹ ਬਿਲਕੁਲ ਝੂਠਾ ਹੈ, ਜਦੋਂ ਕਿ ਉਕਤ ਕਿਸਾਨ ਦਿੱਲੀ ਪੁਲਸ ਵੱਲੋਂ ਦਿੱਤੇ ਰੂਟ ਮੁਤਾਬਕ ਗਏ ਅਤੇ ਟਰੈਕਟਰ ਪਰੇਡ ਤੋਂ ਬਾਅਦ ਵਾਪਸ ਪਰਤ ਰਹੇ ਸਨ।

ਇਹ ਵੀ ਪੜ੍ਹੋ : ਸਮਰਾਲਾ 'ਚ ਵਾਪਰਿਆ ਰੂਹ ਕੰਬਾਊ ਹਾਦਸਾ, ਮੋਟਰਸਾਈਕਲ ਸਵਾਰਾਂ ਨੂੰ ਘੜੀਸਦੀ ਲੈ ਗਈ ਗੱਡੀ

ਉਨ੍ਹਾਂ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਤੋਂ ਮੰਗ ਕੀਤੀ ਕਿ ਦਿੱਲੀ ਪੁਲਸ ਵੱਲੋਂ ਜਿਹੜੇ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਨੂੰ ਬਿਨ੍ਹਾ ਸ਼ਰਤ ਤੁਰੰਤ ਰਿਹਾਅ ਕਰ ਕੇ ਮੁਕੱਦਮੇ ਰੱਦ ਕੀਤੇ ਜਾਣ।
ਨੋਟ : ਦਿੱਲੀ ਪੁਲਸ ਵੱਲੋਂ ਟਰੈਕਟਰ ਪਰੇਡ ਤੋਂ ਵਾਪਸ ਪਰਤਦੇ ਕਿਸਾਨਾਂ ਦੀ ਗ੍ਰਿਫ਼ਤਾਰੀ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਲਿਖੋ


 


Babita

Content Editor

Related News