ਕੋਰੋਨਾ ਦਾ ਕਹਿਰ : ਬੁੱਧਵਾਰ ਨੂੰ 7 ਲੋਕਾਂ ਦੀ ਮੌਤ, 302 ਨਵੇਂ ਕੇਸ ਮਿਲੇ

03/17/2021 5:00:56 PM

ਜਲੰਧਰ (ਰੱਤਾ) : ਜ਼ਿਲੇ੍ਹ ’ਚ ਬੁੱਧਵਾਰ ਨੂੰ ਇਕ ਵਾਰ ਫਿਰ ਕੋਰੋਨਾ ਦਾ ਕਹਿਰ ਦੇਖਣ ਨੂੰ ਮਿਲਿਆ। ਇਕ ਹੀ ਦਿਨ ਵਿਚ 7 ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਅਤੇ 302 ਨਵੇਂ ਕੇਸ ਮਿਲੇ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਵੱਖ-ਵੱਖ ਲੈਬਾਰਟਰੀਆਂ ਤੋਂ ਕੁਲ 302 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ ਕੁਝ ਮਰੀਜ਼ ਦੂਜੇ ਜ਼ਿਲੇ੍ਹ ਨਾਲ ਸਬੰਧਤ ਪਾਏ ਗਏ। 

ਐਤਵਾਰ ਨੂੰ ਸੈਂਪਲ ਘੱਟ ਲਏ ਸੀ, ਇਸ ਲਈ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਘੱਟ ਰਹੀ
ਮੰਗਲਵਾਰ ਨੂੰ ਜ਼ਿਲੇ੍ਹ ’ਚ ਕੋਰੋਨਾ ਦੇ ਸਿਰਫ 180 ਕੇਸ ਮਿਲਣ ਦਾ ਮਤਲਬ ਲੋਕ ਇਹ ਨਾ ਕੱਢਣ ਕਿ ਜ਼ਿਲੇ੍ਹ ’ਚ ਕੋਰੋਨਾ ਦਾ ਕਹਿਰ ਘੱਟ ਗਿਆ ਹੈ। ਨਵੇਂ ਕੇਸ ਘੱਟ ਮਿਲਣ ਦੇ ਪਿੱਛੇ ਅਸਲੀਅਤ ਇਹ ਹੈ ਕਿ ਸਿਹਤ ਮਹਿਕਮੇ ਨੇ ਐਤਵਾਰ ਨੂੰ ਲਗਭਗ ਇਕ ਹਜ਼ਾਰ ਲੋਕਾਂ ਦੇ ਸੈਂਪਲ ਹੀ ਇਕੱਠੇ ਕੀਤੇ ਸਨ, ਜਿਸ ਕਾਰਣ ਨਵੇਂ ਕੇਸਾਂ ਦੀ ਗਿਣਤੀ ਘੱਟ ਰਹੀ।

903 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 110 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਨੂੰ ਮੰਗਲਵਾਰ 903 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 110 ਹੋਰ ਨੂੰ ਛੁੱਟੀ ਵੀ ਦੇ ਦਿੱਤੀ ਗਈ। ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 4269 ਹੋਰ ਲੋਕਾਂ ਦੇ ਸੈਂਪਲ ਲਏ ਹਨ।

ਕੁਲ ਸੈਂਪਲ - 683011
ਨੈਗੇਟਿਵ ਆਏ - 630491
ਪਾਜ਼ੇਟਿਵ ਆਏ- 24207
ਡਿਸਚਾਰਜ ਹੋਏ - 21839
ਮੌਤਾਂ ਹੋਈਆਂ - 778
ਐਕਟਿਵ ਕੇਸ - 1590

ਕੋਰੋਨਾ ਵੈਕਸੀਨੇਸ਼ਨ : 1627 ਸੀਨੀਅਰ ਨਾਗਰਿਕਾਂ ਸਮੇਤ 3047 ਨੇ ਲੁਆਇਆ ਟੀਕਾ
ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਮੰਗਲਵਾਰ ਨੂੰ ਜ਼ਿਲੇ੍ਹ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਜਿਹੜੇ 3047 ਲੋਕਾਂ ਨੇ ਟੀਕਾ ਲੁਆਇਆ, ਉਨ੍ਹਾਂ ਵਿਚ 1627 ਸੀਨੀਅਰ ਨਾਗਰਿਕ, 330 ਹੈਲਥ ਕੇਅਰ ਵਰਕਰਜ਼, 632 ਫਰੰਟਲਾਈਨ ਵਰਕਰਜ਼ ਅਤੇ 45 ਤੋਂ 59 ਸਾਲ ਉਮਰ ਦੇ 458 ਉਹ ਲੋਕ ਸਨ, ਜਿਨ੍ਹਾਂ ਨੂੰ ਸ਼ੂਗਰ ਤੇ ਬਲੱਡ ਪ੍ਰੈਸ਼ਰ ਵਰਗੀ ਕੋਈ ਹੋਰ ਬੀਮਾਰੀ ਹੈ।
 


Anuradha

Content Editor

Related News