ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਕਾਰਣ 7 ਦੀ ਮੌਤ, 94 ਪਾਜ਼ੇਟਿਵ
Thursday, Sep 10, 2020 - 02:14 AM (IST)
ਕਪੂਰਥਲਾ/ਭੁਲੱਥ/ਫਗਵਾੜਾ,(ਰਜਿੰਦਰ, ਮਹਾਜਨ, ਹਰਜੋਤ)- ਬੁੱਧਵਾਰ ਦਾ ਦਿਨ ਜ਼ਿਲਾ ਵਾਸੀਆਂ ਦੇ ਲਈ ਖੌਫ ਭਰਿਆ ਰਿਹਾ। ਜਿਥੇ ਇਕ ਪਾਸੇ ਜ਼ਿਲੇ ’ਚ ਕੋਰੋਨਾ ਕਾਰਣ 7 ਲੋਕਾਂ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦਾ ਅੰਕਡ਼ਾ 83 ਤੱਕ ਪਹੁੰਚ ਗਈ, ਉੱਥੇ ਇਕ ਵਾਰ ਫਿਰ ਨਵਾਂ ਰਿਕਾਰਡ ਬਣਾਉਂਦੇ ਹੋਏ ਜ਼ਿਲੇ ’ਚ ਕੋਰੋਨਾ ਦੇ 94 ਨਵੇਂ ਮਾਮਲੇ ਸਾਹਮਣੇ ਆਏ ਹਨ। ਇੰਨੀ ਵੱਡੀ ਗਿਣਤੀ ’ਚ ਪਾਜ਼ੇਟਿਵ ਮਰੀਜ਼ ਪਾਏ ਜਾਣ ਨਾਲ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਨ੍ਹਾਂ ਅੰਕਡ਼ਿਆਂ ਨੂੰ ਦੇਖਦੇ ਹੋਏ ਹੁਣ ਜ਼ਿਲਾ ਕਪੂਰਥਲਾ ਵੀ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਆਦਿ ਜ਼ਿਲਿਆਂ ਦੀ ਤਰ੍ਹਾਂ ਕੋਰੋਨਾ ਦੇ ਕਾਰਨ ਸੁਰਖੀਆਂ ’ਚ ਰਹਿਣ ਲੱਗਾ ਹੈ। ਦੂਜੇ ਪਾਸੇ ਕੋਰੋਨਾ ਪੀਡ਼ਤ ਚੱਲ ਰਹੇ ਮਰੀਜ਼ਾਂ ’ਚੋਂ 33 ਲੋਕਾਂ ਨੇ ਕੋਰੋਨਾ ਨੂੰ ਹਰਾਇਆ, ਜਿਨ੍ਹਾਂ ਸਿਹਤ ਵਿਭਾਗ ਦੀ ਟੀਮ ਨੇ ਆਪਣੇ-ਆਪਣੇ ਘਰਾਂ ’ਚ ਭੇਜ ਦਿੱਤਾ।
ਬੁੱਧਵਾਰ ਨੂੰ ਕੋਰੋਨਾ ਦੇ ਕਾਰਨ ਜ਼ਿਲੇ ’ਚ ਮਰਨ ਵਾਲਿਆਂ 7 ਮਰੀਜ਼ਾਂ ’ਚੋਂ 6 ਕਪੂਰਥਲਾ ਨਾਲ ਸਬੰਧਤ ਹੈ। ਇਕ ਹੋਰ ਮਰੀਜ਼ ਫਗਵਾਡ਼ਾ ਨਾਲ ਸਬੰਧਤ ਹੈ। ਭੁਲੱਥ ਤੇ ਬੇਗੋਵਾਲ ਇਲਾਕੇ ਵਿਚ ਚਾਰ ਮੌਤਾਂ ਹੋਈਆਂ ਹਨ। ਜਿਨ੍ਹਾਂ ਵਿਚੋਂ ਦੋ ਮੌਤਾਂ ਭੁਲੱਥ ਤੇ ਇਕ ਬੇਗੋਵਾਲ ਦੇ ਸ਼ਹਿਰੀ ਇਲਾਕੇ ਵਿਚ ਹੋਈ ਹੈ, ਜਦਕਿ ਚੌਥੀ ਮੌਤ ਭੁਲੱਥ ਦੇ ਪੇਂਡੂ ਇਲਾਕੇ ਨਾਲ ਸੰਬੰਧਤ ਹੈ।
ਦਸਣਯੋਗ ਹੈ ਕਿ ਭੁਲੱਥ ਸ਼ਹਿਰ ਦਾ ਕਰੀਬ 60 ਸਾਲਾਂ ਵਿਅਕਤੀ ਬਲਦੇਵ ਸਿੰਘ ਜੋ ਕਿ ਹਾਰਟ ਦਾ ਮਰੀਜ਼ ਸੀ। ਜਿਸਦਾ ਕੋਰੋਨਾ ਟੈਸਟ ਪਾਜ਼ੇਟਿਵ ਆਉਣ ’ਤੇ ਸਿਹਤ ਵਿਭਾਗ ਵਲੋਂ ਉਸ ਨੂੰ ਕਪੂਰਥਲਾ ਦੇ ਆਈਸੋਲੇਸ਼ਨ ਸੈਂਟਰ ਵਿਚ ਰੱਖਿਆ ਗਿਆ ਸੀ। ਜਿਥੇ ਬੀਤੇ ਕੱਲ੍ਹ ਉਸ ਦੀ ਸਿਹਤ ਵਿਗੜ ਗਈ ਤੇ ਉਸਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਲਈ ਰੈਫ਼ਰ ਕੀਤਾ ਗਿਆ ਪਰ ਪਰਿਵਾਰ ਵੱਲੋਂ ਉਸ ਨੂੰ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਉਸ ਦੀ ਮੌਤ ਹੋ ਗਈ।
ਇਸੇ ਤਰ੍ਹਾਂ ਕਮਰਾਏ ਇਲਾਕੇ ਦਾ ਹਕੂਮਤ ਸਿੰਘ ਜੋ ਕਿਡਨੀ ਦੀ ਸਮਸਿਆ ਤੋਂ ਪੀੜਤ ਸੀ, ਜਿਸਦੀ ਰਿਪੋਰਟ ਭੁਲੱਥ ਹਸਪਤਾਲ ਵਿਚ ਪਾਜ਼ੇਟਿਵ ਆਈ ਸੀ। ਪਰ ਉਕਤ ਵਿਅਕਤੀ ਦੀ ਡਾਇਲਸਿਸ ਹੁੰਦੀ ਸੀ ਤੇ ਘਰ ਵਿਚ ਹੀ ਉਸਦੀ ਮੌਤ ਹੋ ਗਈ। ਪਿੰਡ ਮਕਸੂਦਪੁਰ ਦੀ 71 ਸਾਲਾਂ ਔਰਤ ਅਮਰਜੀਤ ਕੌਰ ਦੀ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਮੌਤ ਹੋਈ ਹੈ ਉਕਤ ਔਰਤ ਸਾਹ ਦੀ ਸਮੱਸਿਆ ਤੋਂ ਪੀੜਤ ਸੀ ਤੇ ਇਸ ਸਮੇਂ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਸੀ ਜਿਥੇ ਕਿ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਬੇਗੋਵਾਲ ਸ਼ਹਿਰ ਦੇ ਵਾਰਡ ਨੰਬਰ 10 ਦਾ 54 ਸਾਲਾਂ ਵਿਅਕਤੀ ਸੁਰੇਸ਼ ਚੰਦਰ ਜੋ ਠੀਕ ਨਾ ਹੋਣ ਕਰ ਕੇ ਬੇਗੋਵਾਲ ਦੇ ਸਰਕਾਰੀ ਹਸਪਤਾਲ ਵਿਚ ਆਇਆ ਜਿਥੇ ਉਸ ਦਾ ਰੈਪਿਡ ਕੋਰੋਨਾ ਟੈਸਟ ਕੀਤਾ ਗਿਆ ਜੋ ਕਿ ਪਾਜ਼ੇਟਿਵ ਪਾਇਆ ਗਿਆ ਇਸ ਦੌਰਾਨ ਉਕਤ ਵਿਅਕਤੀ ਨੂੰ ਆਕਸੀਜਨ ਲਗਾ ਕੇ ਕਪੂਰਥਲਾ ਆਈਸੋਲੇਸ਼ਨ ਸੈਂਟਰ ਲਈ ਰੈਫਰ ਕੀਤਾ ਜਾ ਰਿਹਾ ਸੀ ਕਿ ਉਸ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਸਰਕਾਰੀ ਹਸਪਤਾਲ ਬੇਗੋਵਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਕਿਰਨਪ੍ਰੀਤ ਕੌਰ ਸੇਖੋਂ ਨੇ ਕੀਤੀ।
ਪਾਜ਼ੇਟਿਵ ਆਏ ਮਰੀਜ਼ਾਂ ਦੀ ਸੂਚੀ
ਪਾਜ਼ਟਿਵ ਪਾਏ ਗਏ ਮਰੀਜ਼ਾਂ ’ਚ 48 ਸਾਲਾ ਪੁਰਸ਼ ਸ਼ੇਖੂਪੁਰ, 43 ਸਾਲਾ ਪੁਰਸ਼ ਅਰਬਨ ਅਸਟੇਟ ਕਪੂਰਥਲਾ, 39 ਸਾਲਾ ਔਰਤ ਅਰਬਨ ਅਸਟੇਟ, 23 ਸਾਲਾ ਪੁਰਸ਼ ਸਰਕੁਲਰ ਰੋਡ ਕਪੂਰਥਲਾ, 39 ਸਾਲਾ ਔਰਤ ਗ੍ਰੀਨ ਐਵੀਨਿਊ ਕਪੂਰਥਲਾ, 40 ਸਾਲਾ ਔਰਤ ਮਾਡਲ ਟਾਊਨ ਕਪੂਰਥਲਾ, 47 ਸਾਲਾ ਔਰਤ ਅਰਬਨ ਅਸਟੇਟ ਕਪੂਰਥਲਾ, 57 ਸਾਲਾ ਪੁਰਸ਼ ਆਰ. ਸੀ. ਐੱਫ., 51 ਸਾਲਾ ਪੁਰਸ਼ ਅਮਰੀਕ ਨਗਰ ਪਿੰਡ ਸੈਦੋ ਭੁਲਾਣਾ, 60 ਸਾਲਾ ਪੁਰਸ਼ ਠੱਟਾ ਨਵਾਂ, 58 ਸਾਲਾ ਔਰਤ ਠੱਟਾ ਨਵਾਂ ਸੁਲਤਾਨਪੁਰ ਲੋਧੀ, 60 ਸਾਲਾ ਮਹਿਲਾ ਪਿੰਡ ਦੰਦੂਪੁਰ ਸੁਲਤਾਨਪੁਰ ਲੋਧੀ, 32 ਸਾਲਾ ਔਰਤ ਪਿੰਡ ਡੌਲਾ ਸੁਲਤਾਨਪੁਰ, 29 ਸਾਲਾ ਪੁਰਸ਼ ਪਿੰਡ ਤਲਵੰਡੀ ਚੌਧਰੀਆਂ, 42 ਸਾਲਾ ਔਰਤ ਪਿੰਡ ਪੱਡੇ ਬੇਟ, 15 ਸਾਲਾ ਲਡ਼ਕੀ ਪਿੰਡ ਪੱਡੇ ਬੇਟ, 43 ਸਾਲਾ ਔਰਤ ਕਪੂਰਥਲਾ, 20 ਸਾਲਾ ਲਡ਼ਕਾ ਕਾਲਾ ਸੰਘਿਆਂ, 23 ਸਾਲਾ ਲਡ਼ਕੀ ਕਾਲਾ ਸੰਘਿਆਂ, 20 ਸਾਲਾ ਲਡ਼ਕਾ ਕਾਲਾ ਸੰਘਿਆਂ, 45 ਸਾਲਾ ਪੁਰਸ਼ ਕਾਲਾ ਸੰਘਿਆਂ, 34 ਸਾਲਾ ਪੁਰਸ਼ ਪਿੰਡ ਮਾਧੋਪੁਰ ਢਿਲਵਾ, 50 ਸਾਲਾ ਪੁਰਸ਼ ਐੱਸ. ਡੀ. ਐੱਚ. ਭੁਲੱਥ, 50 ਸਾਲਾ ਪੁਰਸ਼ ਐੱਸ. ਡੀ. ਐੱਚ. ਭੁਲੱਥ, 55 ਸਾਲਾ ਪੁਰਸ਼ ਐੱਸ. ਡੀ. ਐੱਚ. ਭੁਲੱਥ, 58 ਸਾਲਾ ਪੁਰਸ਼ ਪਿੰਡ ਬੱਸੀ ਬੇਗੋਵਾਲ, 27 ਸਾਲਾ ਪੁਰਸ਼ ਪਿੰਡ ਚਕੋਕੀ ਬੇਗੋਵਾਲ, 19 ਸਾਲਾ ਲਡ਼ਕਾ ਪਿੰਡ ਬੇਗੋਵਾਲ, 24 ਸਾਲਾ ਪੁਰਸ਼ ਪਿੰਡ ਨਡਾਲਾ, 35 ਸਾਲਾ ਪੁਰਸ਼ ਪਿੰਡ ਖੱਸਣ ਬੇਗੋਵਾਲ, 53 ਸਾਲਾ ਪੁਰਸ਼ ਥਾਣਾ ਸਦਰ ਕਪੂਰਥਲਾ, 25 ਸਾਲਾ ਪੁਰਸ਼ ਥਾਣਾ ਸਦਰ ਕਪੂਰਥਲਾ, 26 ਸਾਲਾ ਲਡ਼ਕਾ ਮੁਹੱਲਾ ਮਲਕਾਨਾ, 62 ਸਾਲਾ ਔਰਤ ਮੁਹੱਲਾ ਜੱਟਪੁਰਾ, 51 ਸਾਲਾ ਪੁਰਸ਼ ਆਰ. ਸੀ. ਐੱਫ., 27 ਸਾਲਾ ਔਰਤ ਸੀ. ਐੱਚ. ਕਪੂਰਥਲਾ, 12 ਸਾਲਾ ਲਡ਼ਕੀ ਮੁਹੱਲਾ ਸੀਨਪੁਰਾ, 5 ਸਾਲਾ ਲਡ਼ਕਾ ਮੁਹੱਲਾ ਸੀਨਪੁਰਾ, 50 ਸਾਲਾ ਪੁਰਸ਼ ਬੇਗੋਵਾਲ, 66 ਸਾਲਾ ਪੁਰਸ਼ ਮਾਡਲ ਟਾਊਨ ਕਪੂਰਥਲਾ, 29 ਸਾਲਾ ਪੁਰਸ਼ ਆਰ. ਸੀ. ਐੱਫ, 53 ਸਾਲਾ ਮਹਿਲਾ ਆਰ. ਸੀ. ਐੱਫ. ਕਪੂਰਥਲਾ, 47 ਸਾਲਾ ਪੁਰਸ਼ ਮਾਡਲ ਟਾਊਨ ਕਪੂਰਥਲਾ, 51 ਸਾਲਾ ਪੁਰਸ਼ ਹਰਨਾਮ ਨਗਰ ਕਪੂਰਥਲਾ, 64 ਸਾਲਾ ਮਹਿਲਾ ਮਾਡਲ ਟਾਊਨ ਕਪੂਰਥਲਾ, 56 ਸਾਲਾ ਪੁਰਸ਼ ਪਿੰਡ ਮੋਠਾਂਵਾਲ, 50 ਸਾਲਾ ਔਰਤ ਮਹਿਤਾਬਗਡ਼੍ਹ ਕਪੂਰਥਲਾ, 58 ਸਾਲਾ ਪੁਰਸ਼ ਕਪੁੂਰਥਲਾ, 50 ਸਾਲਾ ਔਰਤ ਪਿੰਡ ਲੱਖਵਰਿਆਂ ਸੁਲਤਾਨਪੁਰ ਲੋਧੀ, 48 ਸਾਲਾ ਔਰਤ ਸੁਲਤਾਨਪੁਰ ਲੋਧੀ, 16 ਸਾਲਾ ਲਡ਼ਕੀ ਸੁਲਤਾਨਪੁਰ ਲੋਧੀ, 30 ਸਾਲਾ ਪੁਰਸ਼ ਸੁਲਤਾਨਪੁਰ ਲੋਧੀ, 68 ਸਾਲਾ ਔਰਤ ਪਿੰਡ ਡੁਮੇਲੀ ਕਪੂਰਥਲਾ, 48 ਸਾਲਾ ਪੁਰਸ਼ ਪਿੰਡ ਢੁੱਡੀਆਂਵਾਲ, 56 ਸਾਲਾ ਪੁਰਸ਼ ਗ੍ਰੀਨ ਪਾਰਕ ਕਪੂਰਥਲਾ, 28 ਸਾਲਾ ਔਰਤ ਕਪੂਰਥਲਾ, 46 ਸਾਲਾ ਪੁਰਸ਼ ਪਿੰਡ ਅਵਾਣਾ ਕਪੂਰਥਲ ਤੇ 58 ਸਾਲਾ ਪੁਰਸ਼ ਇਬਰਾਹਿਮਵਾਲ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 28 ਮਰੀਜ਼ ਫਗਵਾਡ਼ਾ ਨਾਲ ਸਬੰਧਤ ਹਨ।
33 ਲੋਕਾਂ ਨੇ ਕੋਰੋਨਾ ਨੂੰ ਹਰਾਇਆ
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਬੁੱਧਵਾਰ ਨੂੰ 33 ਲੋਕਾਂ ਨੇ ਕੋਰੋਨਾ ਨੂੰ ਹਰਾਇਆ। ਇਸ ਤੋਂ ਇਲਾਵਾ ਰਿਕਾਰਡ ਤੋਡ਼ 94 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਤੱਕ ਜ਼ਿਲੇ ’ਚ ਕੁੱਲ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 1800 ਤੱਕ ਪਹੁੰਚ ਗਈ ਹੈ। ਜਿਨ੍ਹਾਂ ’ਚੋਂ 1206 ਠੀਕ ਹੋ ਚੁੱਕੇ ਹਨ ਤੇ 395 ਕੇਸ ਐਕਟਿਵ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ 562 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਨ੍ਹਾਂ ’ਚ ਆਰ. ਸੀ. ਐੱਫ. ਤੋਂ 44, ਕਪੂਰਥਲਾ ਤੋਂ 93, ਕਾਲਾ ਸੰਘਿਆਂ ਤੋਂ 50, ਟਿੱਬਾ ਤੋਂ 45, ਫੱਤੂਢੀਂਗਾ ਤੋਂ 58, ਭੁਲੱਥ ਤੋਂ 7, ਬੇਗੋਵਾਲ ਤੋਂ 63, ਢਿਲਵਾਂ ਤੋਂ 38, ਫਗਵਾਡ਼ਾ ਤੋਂ 33, ਸੁਲਤਾਨਪੁਰ ਲੋਧੀ ਤੋਂ 14 ਤੇ ਪਾਂਛਟਾ ਤੋਂ 117 ਲੋਕਾਂ ਦੀ ਸੈਂਪਲਿੰਗ ਕੀਤੀ ਗਈ।