ਪ੍ਰਾਈਵੇਟ ਲੈਬਾਰਟਰੀਆਂ ’ਚ 7 ਕਮੇਟੀਆਂ ਕੋਵਿਡ -19 ਟੈਸਟ ਰਿਪੋਰਟਾਂ ਦਾ ਕਰਨਗੀਆਂ ਨਿਰੀਖਣ : ਡਿਪਟੀ ਕਮਿਸ਼ਨਰ

Saturday, Aug 22, 2020 - 03:15 PM (IST)

ਪ੍ਰਾਈਵੇਟ ਲੈਬਾਰਟਰੀਆਂ ’ਚ 7 ਕਮੇਟੀਆਂ ਕੋਵਿਡ -19 ਟੈਸਟ ਰਿਪੋਰਟਾਂ ਦਾ ਕਰਨਗੀਆਂ ਨਿਰੀਖਣ : ਡਿਪਟੀ ਕਮਿਸ਼ਨਰ

ਜਲੰਧਰ (ਚੋਪੜਾ) – ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕੋਵਿਡ-19 ਮਹਾਮਾਰੀ ਦੀ ਜਾਂਚ ਕਰਨ ਵਾਲੀਆਂ ਪ੍ਰਾਈਵੇਟ ਲੈਬਾਰਟਰੀਆਂ ’ਤੇ ਰੋਜ਼ਾਨਾ ਨਿਗਰਾਨੀ ਰੱਖਣ ਲਈ ਸਿਵਲ ਅਧਿਕਾਰੀਆਂ ਅਤੇ ਡਾਕਟਰਾਂ ਦੀਆਂ 7 ਟੀਮਾਂ ਦਾ ਗਠਨ ਕੀਤਾ ਹੈ, ਜੋ ਕੋਰੋਨਾ ਵਾਇਰਸ ਟੈਸਟ ਬਾਰੇ ਆਉਣ ਵਾਲੀਆਂ ਪਾਜ਼ੇਟਿਵ ਤੇ ਨੈਗੇਟਿਵ ਰਿਪੋਰਟਾਂ ਪੇਸ਼ ਕਰਨਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਥਿਤ ਲੈਬਾਰਟਰੀਆਂ ਦੀ ਜਾਂਚ ਦਾ ਕੰਮ ਸੌਂਪਿਆ ਗਿਆ ਹੈ। ਇਹ ਟੀਮਾਂ ਕੋਵਿਡ-19 ਦੀ ਜਾਂਚ ਲਈ ਆਉਣ ਵਾਲੇ ਵਿਅਕਤੀਆਂ ਦੀ ਰਿਪੋਰਟ ਦੇ ਨਾਲ ਹੀ ਲੈਬਾਰਟਰੀ ਵਿਚ ਆਉਣ ਵਾਲੇ ਟੈਸਟਾਂ ਦੀ ਜਾਂਚ ਬਾਰੇ ਦਫਤਰ ਵਿਚ ਰਿਪੋਰਟ ਵੀ ਪੇਸ਼ ਕਰਨਗੀਆਂ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੀਨੀਅਰ ਮੈਡੀਕਲ ਅਧਿਕਾਰੀ ਡਾ. ਪ੍ਰਿਤਪਾਲ ਸਿੰਘ ਦੇ ਨਾਲ ਐੱਸ. ਡੀ. ਓ. ਮਿੱਟੀ ਸੁਰੱਖਿਆ ਲੁਪਿੰਦਰ ਕੁਮਾਰ ਲਾਲ ਪੈਥ ਲੈਬ ਅਤੇ ਕੋਰ ਡਾਇਗਨਾਸਟਿਕ ਦੀ ਜਾਂਚ ਕਰਨਗੇ। ਡਾ. ਮੁਕੇਸ਼ ਕੁਮਾਰ ਅਤੇ ਸਹਾਇਕ ਕਿਰਤ ਕਮਿਸ਼ਨਰ ਜਤਿੰਦਰਪਾਲ ਸਿੰਘ ਸੋਹਲ, ਐੱਸ. ਆਰ. ਐੱਲ. ਲੈਬਸ, ਐੱਸ. ਐੱਮ. ਓ. ਡਾ. ਕੁਲਦੀਪ ਸਿੰਘ ਅਤੇ ਜ਼ਿਲਾ ਭਲਾਈ ਅਫਸਰ ਰਾਜਿੰਦਰ ਸਿੰਘ ਓਂਕੋਕਵੈਸਟ ਅਤੇ ਟੈਗੋਰ ਹਸਪਤਾਲ ਦਾ ਦੌਰਾ ਕਰਨਗੇ। ਇਸੇ ਤਰ੍ਹਾਂ ਐੱਸ. ਐੱਮ. ਓ ਡਾ. ਅਸ਼ੋਕ ਕੁਮਾਰ ਅਤੇ ਜੀ. ਐੱਮ. ਜ਼ਿਲਾ ਉਦਯੋਗ ਕੇਂਦਰ (ਡੀ. ਆਈ. ਸੀ.) ਸੁਖਪਾਲ ਸਿੰਘ ਲੈਬਾਰਟਰੀਆਂ ਦਾ ਨਿਰੀਖਣ ਕਰਨਗੇ। ਡਾ. ਪਰਮਜੀਤ ਸਿੰਘ ਅਤੇ ਜ਼ਿਲਾ ਸਮਾਜਿਕ ਸੁਰੱਖਿਆ ਅਧਿਕਾਰੀ ਵਰਿੰਦਰ ਸਿੰਘ ਮੈਟਰੋਪੋਲਿਸ ਦਾ ਦੌਰਾ ਕਰਨਗੇ। ਡਾ. ਰਾਜਿੰਦਰਪਾਲ ਬੈਂਸ ਅਤੇ ਡਿਸਟ੍ਰਿਕਟ ਟਾਊਨ ਪਲਾਨਰ ਨਵਲ ਕਿਸ਼ੋਰ ਪਟੇਲ ਹਸਪਤਾਲ ਅਤੇ ਡਾ. ਰਾਜੀਵ ਸ਼ਰਮਾ ਦੇ ਨਾਲ ਉਪ-ਨਿਦੇਸ਼ਕ ਪਸ਼ੂ ਪਾਲਣ ਡਾ. ਮਹਿੰਦਰਪਾਲ ਦੇ ਨਾਲ ਸ਼੍ਰੀਮਨ ਹਸਪਤਾਲ ਦੀ ਜਾਂਚ ਕਰਨਗੇ। ਡਿਪਟੀ ਕਮਿਸ਼ਨਰ ਨੇ ਕਿਹਾ ਿਕ ਪ੍ਰਸ਼ਾਸਨ ਵੱਡੇ ਪੱਧਰ ’ਤੇ ਸੰਪਰਕ ਟਰੇਸਿੰਗ ’ਤੇ ਜ਼ੋਰ ਦੇ ਰਿਹਾ ਹੈ ਜੋ ਕੇਸ ਫੈਟਿਲਟੀ ਰੇਟ (ਸੀ. ਐੱਫ. ਆਰ.) ਨੂੰ ਹੇਠਾਂ ਲਿਆਉਣ ਵਿਚ ਮਦਦ ਕਰੇਗਾ।


author

Harinder Kaur

Content Editor

Related News