ਵਧੇਰੇ ਮਾਤਰਾ 'ਚ ਨਸ਼ਾ ਲੈਣ ਕਾਰਨ ਹੋਈ ਨੌਜਵਾਨ ਦੀ ਮੌਤ, 7 ਗ੍ਰਿਫ਼ਤਾਰ

07/07/2020 8:37:30 PM

ਬਰਨਾਲਾ,(ਵਿਵੇਕ ਸਿੰਧਵਾਨੀ)– ਨਸ਼ੇ ਦੀ ਵਧੇਰੇ ਮਾਤਰਾ ਲੈਣ ਕਾਰਣ ਇਕ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ’ਚ ਪੁਲਸ ਨੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 280 ਗ੍ਰਾਮ ਚਿੱਟਾ ਵੀ ਬਰਾਮਦ ਕੀਤਾ ਹੈ। ਪ੍ਰੈੱਸ ਕਾਨਫਰੰਸ ਕਰਦਿਆਂ ਐੱਸ. ਐੱਸ. ਪੀ. ਸੰਦੀਪ ਗੋਇਲ ਨੇ ਦੱਸਿਆ ਕਿ 28 ਅਤੇ 29 ਜੂਨ ਦੀ ਦਰਮਿਆਨੀ ਰਾਤ ਨੂੰ ਗਗਨਦੀਪ ਸਿੰਘ ਉਰਫ ਬੱਬੂ ਵਾਸੀ ਮਹਿਲ ਕਲਾਂ ਦੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਗਈ ਸੀ। ਉਸਦੀ ਮੌਤ ਦੋਸਤਾਂ-ਮਿੱਤਰਾਂ ਨਾਲ ਰਲਕੇ ਜ਼ਿਆਦਾ ਨਸ਼ਾ ਲੈਣ ਕਰ ਕੇ ਹੋਈ ਸੀ। ਇਸ ਮਾਮਲੇ ’ਚ ਪੁਲਸ ਨੇ ਛੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਸੀ ਅਤੇ ਬਾਅਦ ’ਚ ਸੱਤ ਨਾਮਜ਼ਦ ਦੋਸ਼ੀਆਂ ਨੂੰ ਇਸ ਕੇਸ ’ਚ ਨਾਮਜ਼ਦ ਕੀਤਾ ਗਿਆ ਸੀ।

ਬੀਤੇ ਦਿਨੀਂ ਪੁਲਸ ਨੇ ਹਰਦੀਪ ਸਿੰਘ ਉਰਫ ਦੀਪਾ, ਹਰਵਿੰਦਰ ਸਿੰਘ ਉਰਫ ਲਾਡੀ, ਹਰਪ੍ਰੀਤ ਸਿੰਘ ਅਤੇ ਕੇਵਲ ਕ੍ਰਿਸ਼ਨ ਵਾਸੀਆਨ ਮਹਿਲ ਕਲਾਂ ਨੂੰ ਇਕ ਕਾਰ ’ਚੋਂ 280 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਦੋਸ਼ੀ ਹਰਦੀਪ ਸਿੰਘ ਗੈਂਗਸਰ ਕੈਟਾਗਿਰੀ ਦਾ ਹੈ। ਇਸਦੇ ਖਿਲਾਫ ਪਹਿਲਾਂ ਵੀ 22 ਦੇ ਕਰੀਬ ਨਸ਼ਾ ਵੇਚਣ ਅਤੇ ਲੜਾਈ ਝਗੜੇ ਦੇ ਮਾਮਲੇ ਦਰਜ ਹਨ। ਅੱਜ ਇਸ ਮਾਮਲੇ ’ਚ ਜਤਿੰਦਰ ਕੁਮਾਰ ਉਰਫ ਬਬਲੀ, ਰੁਪਿੰਦਰ ਕੁਮਾਰ ਉਰਫ ਸੋਨੀ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ੀ ਵਾਸੀਆਨ ਮਹਿਲ ਕਲਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਰਸ਼ਦੀਪ ਸਿੰਘ ਉਰਫ ਅਰਸ਼ੀ ਖਿਲਾਫ ਪਹਿਲਾਂ ਵੀ ਅਸਲਾ ਐਕਟ ਅਧੀਨ ਕੇਸ ਦਰਜ ਹੈ।


Bharat Thapa

Content Editor

Related News