ਪੀ. ਓ. ਸਟਾਫ ਵੱਲੋਂ 7 ਭਗੌੜੇ ਗ੍ਰਿਫ਼ਤਾਰ, 2 ਨੂੰ ਕੀਤਾ ਟਰੇਸ

Sunday, Feb 04, 2018 - 01:03 PM (IST)

ਪਟਿਆਲਾ (ਬਲਜਿੰਦਰ)-ਪੀ. ਓ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਏ. ਐੱਸ. ਆਈ. ਕਰਮਚੰਦ ਦੀ ਅਗਵਾਈ ਹੇਠ 7 ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ 2 ਨੂੰ ਟਰੇਸ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿਚ ਰਾਜ ਰਾਣੀ ਹਾਲ ਨਿਵਾਸੀ ਗਾਂਧੀ ਨਗਰ ਪਟਿਆਲਾ ਹੈ, ਜਿਸ ਦੇ ਖਿਲਾਫ ਥਾਣਾ ਕੋਤਵਾਲੀ ਵਿਖੇ 138 ਐੱਨ. ਆਈ. ਐਕਟ ਦੇ ਤਹਿਤ ਸ਼ਿਕਾਇਤ ਦਰਜ ਹੈ। ਰਾਜ ਰਾਣੀ ਨੂੰ ਅਦਾਲਤ ਨੇ 12 ਦਸੰਬਰ 2017 ਨੂੰ ਪੀ. ਓ. ਕਰਾਰ ਦਿੱਤਾ ਸੀ। 
ਦੂਜੇ ਕੇਸ ਵਿਚ ਰਮੇਸ਼ਵਰ ਦਾਸ ਵਾਸੀ ਡਕਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੇ ਖਿਲਾਫ ਥਾਣਾ ਪਸਿਆਣਾ ਵਿਖੇ 138 ਐੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਰਮੇਸ਼ਵਰ ਦਾਸ ਨੂੰ ਅਦਾਲਤ ਨੇ 14 ਅਪ੍ਰੈਲ 2017 ਨੂੰ ਪੀ. ਓ. ਕਰਾਰ ਦਿੱਤਾ ਸੀ। 
ਤੀਜੇ ਕੇਸ ਵਿਚ ਬਲਦੇਵ ਸਿੰਘ ਵਾਸੀ ਸ਼ਿਵ ਮੰਦਰ ਰੋਡ ਸਮਾਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੇ ਖਿਲਾਫ ਥਾਣਾ ਸਿਵਲ ਲਾਈਨ ਵਿਖੇ 138 ਐੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ, ਬਲਦੇਵ ਸਿੰਘ ਨੂੰ ਅਦਾਲਤ ਨੇ 1 ਜਨਵਰੀ 2018 ਨੂੰ ਪੀ. ਓ. ਕਰਾਰ ਦਿੱਤਾ ਸੀ। 
ਚੌਥੇ ਕੇਸ ਵਿਚ ਸੁਖਬੀਰ ਸਿੰਘ ਵਾਸੀ ਰੋਜ਼ ਐਵੇਨਿਊ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਖਿਲਾਫ ਥਾਣਾ ਕੋਤਵਾਲੀ ਵਿਖੇ 138 ਐੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਸੁਖਬੀਰ ਸਿੰਘ ਨੂੰ ਅਦਾਲਤ ਨੇ 6 ਜਨਵਰੀ 2018 ਨੂੰ ਪੀ. ਓ. ਕਰਾਰ ਦਿੱਤਾ ਸੀ। 
ਪੰਜਵੇਂ ਕੇਸ ਵਿਚ ਪੁਨੀਤ ਚੌਧਰੀ ਵਾਸੀ ਜਗਤਾਰ ਨਗਰ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੇ ਥਾਣਾ ਅਨਾਜ ਮੰਡੀ ਵਿਖੇ 138 ਐੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਪੁਨੀਤ ਚੌਧਰੀ ਨੂੰ ਅਦਾਲਤ ਨੇ 30 ਅਕਤੂਬਰ 2017 ਨੂੰ ਪੀ. ਓ. ਕਰਾਰ ਦਿੱਤਾ ਸੀ। 
ਛੇਵੇਂ ਕੇਸ ਵਿਚ ਸਤਪਾਲ ਸਿੰਘ ਵਾਸੀ ਪਿੰਡ ਦੂੰਦੀਮਾਜਰਾ ਥਾਣਾ ਜੁਲਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਖਿਲਾਫ ਥਾਣਾ ਜੁਲਕਾਂ ਵਿਖੇ 138 ਐੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਸਤਪਾਲ ਸਿੰਘ ਨੂੰ ਅਦਾਲਤ ਨੇ 2 ਜਨਵਰੀ 2018 ਨੂੰ ਪੀ. ਓ. ਕਰਾਰ ਦਿੱਤਾ ਸੀ। 
ਸੱਤਵੇਂ ਕੇਸ ਵਿਚ ਹਰਬੰਸ ਸਿੰਘ ਵਾਸੀ ਪਿੰਡ ਦੂੰਦੀਮਾਜਰਾ ਥਾਣਾ ਜੁਲਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਖਿਲਾਫ ਥਾਣਾ ਜੁਲਕਾਂ ਵਿਖੇ 138 ਐੱਨ. ਆਈ. ਐਕਟ ਦੇ ਤਹਿਤ ਸ਼ਿਕਾਇਤ ਦਰਜ ਹੈ। ਹਰਬੰਸ ਸਿੰਘ ਨੂੰ ਅਦਾਲਤ ਨੇ 4 ਜੁਲਾਈ 2016 ਨੂੰ ਪੀ. ਓ. ਕਰਾਰ ਦਿੱਤਾ ਸੀ। 
ਇਸੇ ਤਰ੍ਹਾਂ ਪੀ. ਓ. ਸਟਾਫ ਦੀ ਪੁਲਸ ਨੇ 2 ਭਗੌੜਿਆਂ ਨੂੰ ਟਰੇਸ ਕੀਤਾ ਹੈ, ਜਿਨ੍ਹਾਂ ਵਿਚ ਹਰਵਿੰਦਰ ਸਿੰਘ ਵਾਸੀ ਝਿੱਲ ਰੋਡ ਦੀਪ ਨਗਰ ਪਟਿਆਲਾ ਨੂੰ ਅਦਾਲਤ ਨੇ ਥਾਣਾ ਤ੍ਰਿਪੜੀ ਵਿਖੇ 420 ਆਈ. ਪੀ. ਸੀ. ਦੇ ਤਹਿਤ ਦਰਜ ਕੇਸ ਵਿਚ 30 ਅਕਤੂਬਰ 2017 ਨੂੰ ਪੀ. ਓ. ਕਰਾਰ ਦਿੱਤਾ ਸੀ। ਜੋ ਕਿ ਇਸ ਸਮੇਂ 506 ਅਤੇ ਆਰਮਜ਼ ਐਕਟ ਤਹਿਤ ਥਾਣਾ ਤ੍ਰਿਪੜੀ ਵਿਖੇ ਦਰਜ ਕੇਸ ਵਿਚ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਹੈ। 
ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਉਰਫ ਪ੍ਰੀਤੀ ਉਰਫ ਹੈਪੀ ਵਾਸੀ ਪਿੰਡ ਕਿਲਾ ਭਰੀਆਂ ਜ਼ਿਲਾ ਸੰਗਰੂਰ ਨੂੰ ਅਦਾਲਤ ਨੇ ਥਾਣਾ ਸਦਰ ਸਮਾਣਾ ਵਿਚ ਦਰਜ 379 ਆਈ. ਪੀ. ਸੀ. ਤੇ 136 ਇਲੈਕਟ੍ਰੀਸਿਟੀ ਐਕਟ ਦੇ ਤਹਿਤ ਦਰਜ ਕੇਸ ਵਿਚ 30 ਜਨਵਰੀ 2017 ਨੂੰ ਪੀ. ਓ. ਕਰਾਰ ਦਿੱਤਾ ਸੀ, ਗੁਰਪ੍ਰੀਤ ਇਸ ਸਮੇਂ ਜ਼ਿਲਾ ਜੇਲ ਬਰਨਾਲਾ ਵਿਚ ਥਾਣਾ ਧਨੌਲਾ ਵਿਚ ਦਰਜ 379 ਆਈ. ਪੀ. ਸੀ. ਦੇ ਤਹਿਤ ਦਰਜ ਕੇਸ ਵਿਚ ਬੰਦ ਹੈ। 
ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਹੌਲਦਾਰ ਜਸਪਾਲ ਸਿੰਘ, ਹੌਲਦਾਰ ਦਲਜੀਤ ਸਿੰਘ, ਹੌਲਦਾਰ ਬਲਦੇਵ ਸਿੰਘ ਤੇ ਹੌਲਦਾਰ ਬਲਵਿੰਦਰ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ।


Related News