ਪੰਜਾਬ ਵਿਚ ਇਕ ਦਿਨ ''ਚ ਸਾਹਮਣੇ ਆਏ ਕੋਰੋਨਾ ਦੇ 676 ਮਾਮਲੇ, ਇੰਨੇ ਲੋਕਾਂ ਦੀ ਹੋਈ ਮੌਤ
Wednesday, Feb 09, 2022 - 11:09 PM (IST)
ਚੰਡੀਗੜ੍ਹ (ਬਿਊਰੋ)- ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਘੱਟ ਰਿਹਾ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ਦੌਰਾਨ 676 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ 14 ਲੋਕਾਂ ਦੀ ਇਸ ਬੀਮਾਰੀ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 12, ਲੁਧਿਆਣਾ ’ਚ 64, ਜਲੰਧਰ ’ਚ 50, ਐੱਸ. ਏ. ਐੱਸ. ਨਗਰ ’ਚ 116, ਪਠਾਨਕੋਟ ’ਚ 42, ਅੰਮ੍ਰਿਤਸਰ ’ਚ 44, ਫਤਿਹਗੜ੍ਹ ਸਾਹਿਬ ’ਚ 7, ਗੁਰਦਾਸਪੁਰ ’ਚ 22, ਹੁਸ਼ਿਆਰਪੁਰ ’ਚ 72, ਬਠਿੰਡਾ ’ਚ 33, ਰੋਪੜ ’ਚ 25, ਤਰਨਤਾਰਨ ’ਚ 14, ਫਿਰੋਜ਼ਪੁਰ ’ਚ 29, ਸੰਗਰੂਰ ’ਚ 4, ਮੋਗਾ ’ਚ 3, ਕਪੂਰਥਲਾ ’ਚ 26, ਬਰਨਾਲਾ ’ਚ 12, ਫਾਜ਼ਿਲਕਾ ’ਚ 35, ਫਰੀਦਕੋਟ 29, ਮਾਨਸਾ 5, ਮੁਕਤਸਰ ’ਚ 22 ਅਤੇ ਐੱਸ. ਬੀ. ਐੱਸ. 'ਚ 10 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਇਹ ਖ਼ਬਰ ਪੜ੍ਹੋ- CBSE ਬੋਰਡ ਨੇ 10ਵੀਂ-12ਵੀਂ ਦੇ ਲਈ ਸੈਕੰਡ ਟਰਮ ਦੀ ਪ੍ਰੀਖਿਆਵਾਂ ਦਾ ਕੀਤਾ ਐਲਾਨ
ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 753789 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 17,524 ਲੋਕਾਂ ਦੀ ਮੌਤ ਹੋ ਚੁੱਕੀ ਹੈ। 729649 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ 'ਚ ਕੋਰੋਨਾ ਮਾਮਲਿਆਂ ਦੀ ਰਫ਼ਤਾਰ ਮੱਠੀ ਪੈ ਗਈ ਹੈ ਤੇ ਸਰਕਾਰ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਤਹਿਤ ਸਰਕਾਰ ਨੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਖੋਲ੍ਹਣ ਦਾ ਕੀਤਾ ਗਿਆ ਹੈ। 6ਵੀਂ ਜਮਾਤ ਤੋਂ 12 ਜਮਾਤ ਦੇ ਵਿਦਿਆਰਥੀ ਸਕੂਲ ਜਾ ਸਕਣਗੇ। ਇਸ ਦੇ ਨਾਲ ਹੀ ਕੋਰੋਨਾ ਨੂੰ ਲੈ ਕੇ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ। ਫਿਲਹਾਲ ਪੰਜਾਬ ’ਚ ਨਾਈਟ ਕਰਫਿਊ ਜਾਰੀ ਹੈ।
ਇਹ ਖ਼ਬਰ ਪੜ੍ਹੋ- ਜੁੜਵਾ ਬੱਚਿਆਂ ਦੀ ਮਾਂ ਬਣੀ ਦੀਪਿਕਾ, 4 ਸਾਲ ਬਾਅਦ ਸਕੁਐਸ਼ ਕੋਰਟ 'ਤੇ ਕਰੇਗੀ ਵਾਪਸੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।