ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਦੇ 67 ਹੋਰ ਨਵੇਂ ਮਾਮਲੇ ਪਾਜ਼ੇਟਿਵ, 1 ਦੀ ਮੌਤ

Sunday, Dec 06, 2020 - 11:45 PM (IST)

ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਦੇ 67 ਹੋਰ ਨਵੇਂ ਮਾਮਲੇ ਪਾਜ਼ੇਟਿਵ, 1 ਦੀ ਮੌਤ

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ 67 ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਪ੍ਰਾਪਤ 1975 ਦੇ ਕਰੀਬ ਰਿਪੋਰਟਾਂ ’ਚੋਂ 67 ਕੋਵਿਡ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਪਾਜ਼ੇਟਿਵ ਕੇਸਾਂ ਦੀ ਗਿਣਤੀ 14,932 ਹੋ ਗਈ ਹੈ। ਜ਼ਿਲੇ ਦੇ 55 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ, ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 14,109 ਹੋ ਗਈ ਹੈ।

ਡਾ. ਮਲਹੋਤਰਾ ਨੇ ਦੱਸਿਆ ਕਿ ਇਨ੍ਹਾਂ 67 ਕੇਸਾਂ ’ਚੋਂ ਪਟਿਆਲਾ ਸ਼ਹਿਰ ਤੋਂ 40, ਰਾਜਪੁਰਾ ਤੋਂ 1, ਨਾਭਾ ਤੋਂ 4, ਸਮਾਣਾ ਤੋਂ 4, ਬਲਾਕ ਭਾਦਸੋਂ ਤੋਂ 2, ਬਲਾਕ ਕੌਲੀ ਤੋਂ 6, ਬਲਾਕ ਕਾਲੋਮਾਜਰਾ ਤੋਂ 2 ਅਤੇ ਬਲਾਕ ਹਰਪਾਲਪੁਰ 2, ਬਲਾਕ ਦੁੱਧਣ ਸਾਧਾਂ 3, ਬਲਾਕ ਸ਼ੁਤਰਾਣਾ ਤੋਂ 3 ਕੇਸ ਰਿਪੋਰਟ ਹੋਏ ਹਨ। ਉਨ੍ਹਾਂ ਦੱਸਿਆ ਕਿ ਅੱਜ ਪਟਿਆਲਾ ਦੇ ਅਲੀਪੁਰ ਜੱਟਾਂ ਦੀ ਰਹਿਣ ਵਾਲੀ 69 ਸਾਲਾ ਔਰਤ ਦੀ ਮੌਤ ਹੋਈ ਹੈ, ਜੋ ਕਿ ਹਾਈਪਰਟੈਂਸ਼ਨ ਅਤੇ ਸ਼ੂਗਰ ਦੀ ਮਰੀਜ਼ ਸੀ, ਨਿੱਜੀ ਹਸਪਤਾਲ ’ਚ ਦਾਖਲ ਸੀ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ 500 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਵੀ ਲਏ ਗਏ ਹਨ।

ਕੁੱਲ ਪਾਜ਼ੇਟਿਵ 14932

ਤੰਦਰੁਸਤ ਹੋਏ 14109

ਐਕਟਿਵ 480

ਮੌਤਾਂ 443


author

Bharat Thapa

Content Editor

Related News