ਕੌਮੀ ਲੋਕ ਅਦਾਲਤ ''ਚ 669 ਕੇਸਾਂ ਦਾ ਨਿਪਟਾਰਾ

Wednesday, Feb 14, 2018 - 07:14 AM (IST)

ਕੌਮੀ ਲੋਕ ਅਦਾਲਤ ''ਚ 669 ਕੇਸਾਂ ਦਾ ਨਿਪਟਾਰਾ

ਤਰਨਤਾਰਨ,   (ਆਹਲੂਵਾਲੀਆ)-  ਮਾਣਯੋਗ ਨੈਸ਼ਨਲ ਲੀਗਲ ਸਰਵਿਸ ਅਥਾਰਿਟੀ ਦਿੱਲੀ ਦੇ ਨਿਰਦੇਸ਼ਾਂ ਤਹਿਤ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਹਰਪ੍ਰੀਤ ਕੌਰ ਰੰਧਾਵਾ ਇੰਚਾਰਜ, ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨਤਾਰਨ ਨੇ ਦੱਸਿਆ ਕਿ ਇਹ ਲੋਕ ਅਦਾਲਤ ਦੇਸ਼ ਦੀ ਹਰੇਕ ਤਹਿਸੀਲ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਲਾਈ ਗਈ ਹੈ। 
ਇਸ ਮੌਕੇ ਜ਼ਿਲਾ ਕਚਹਿਰੀ ਤਰਨਤਾਰਨ ਵਿਖੇ ਕੋਰਟ ਦੇ 4 ਬੈਂਚਾਂ ਨੇ ਕੇਸਾਂ ਦਾ ਨਿਪਟਾਰਾ ਕੀਤਾ, ਜਿਨ੍ਹਾਂ 'ਚ ਪਹਿਲਾ ਬੈਂਚ ਐਡੀਸ਼ਨਲ ਸੈਸ਼ਨ ਜੱਜ ਕ੍ਰਿਸ਼ਨ ਕਾਂਤ, ਦੂਜਾ ਬੈਂਚ ਸੀ. ਜੇ. ਐੱਮ. ਸੁਮਿਤ ਭੱਲਾ, ਤੀਜਾ ਬੈਂਚ ਵਧੀਕ ਸਿਵਲ ਜੱਜ ਮਿਸ ਅਨੁਰਾਧਾ, ਚੌਥਾ ਬੈਂਚ ਸਿਵਲ ਜੱਜ ਮਿਸ ਵਿਸ਼ਵ ਜੋਤੀ ਸਮੇਤ ਵਕੀਲ ਤੇ ਮੈਂਬਰਜ਼। ਇਸ ਤੋਂ ਇਲਾਵਾ ਪੱਟੀ ਵਿਖੇ 3 ਬੈਂਚਾਂ ਦਾ ਗਠਨ ਕੀਤਾ ਗਿਆ, ਜਿਸ 'ਚ ਪਹਿਲਾ ਬੈਂਚ ਐਡੀਸ਼ਨਲ ਸਿਵਲ ਜੱਜ ਕੰਵਲਜੀਤ ਸਿੰਘ ਧਾਲੀਵਾਲ, ਦੂਜਾ ਬੈਂਚ ਐਡੀਸ਼ਨਲ ਸਿਵਲ ਜੱਜ ਅਮਨਦੀਪ ਸਿੰਘ ਘੁੰਮਣ ਅਤੇ ਤੀਜਾ ਬੈਂਚ ਐਡੀਸ਼ਨਲ ਸਿਵਲ ਜੱਜ ਮਿਸ ਪਰਵਿੰਦਰ ਕੌਰ ਸਮੇਤ ਵਕੀਲ ਅਤੇ ਮੈਂਬਰਜ਼। ਇਸੇ ਤਰ੍ਹਾਂ ਇਕ ਬੈਂਚ ਖਡੂਰ ਸਾਹਿਬ ਵਿਖੇ ਗਠਨ ਕੀਤਾ ਗਿਆ, ਜਿਸ ਵਿਚ ਐਡੀਸ਼ਨਲ ਸਿਵਲ ਜੱਜ ਅਜੀਤਪਾਲ ਸਿੰਘ ਸਣੇ ਵਕੀਲ ਅਤੇ ਸਰਪੰਚ ਪਰਮਜੀਤ ਕੌਰ ਮੈਂਬਰ ਦਾ ਬਣਿਆ ਜਿਸ ਵਿਚ ਜੱਜ ਸਾਹਿਬਾਨ ਨੇ ਆਪਣੇ ਪੱਧਰ ਤੇ ਕੇਸਾਂ ਦਾ ਨਿਪਟਾਰਾ ਕੀਤਾ। ਇਨ੍ਹਾਂ ਲੋਕ ਅਦਾਲਤਾਂ ਦੌਰਾਨ 2001 ਕੇਸਾਂ ਨੂੰ ਲਿਆਂ ਗਿਆ, ਜਿਨ੍ਹਾਂ 'ਚੋਂ 669 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 33661578/ ਰੁਪਏ ਦੀ ਰਿਕਵਰੀ ਕੀਤੀ ਗਈ। ਇਸ ਮੌਕੇ ਸੀ. ਜੇ. ਐੱਮ. ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨਤਾਰਨ ਰਮਨ ਕੁਮਾਰ ਸ਼ਰਮਾ ਮੌਜੂਦ ਸਨ।


Related News