65 ਸਾਲ ਪੁਰਾਣਾ 'ਰੁਸਤਮ' ਟਰੈਕਟਰ, ਟਰਾਲੀ ਨੂੰ ਲੱਗਦੇ ਹਵਾਈ ਜਹਾਜ਼ ਦੇ ਟਾਇਰ
Saturday, Aug 20, 2022 - 12:49 AM (IST)

ਰੋਪੜ (ਗੁਰਮੀਤ ਸਿੰਘ) : ਰੋਪੜ ਵਿਖੇ 65 ਸਾਲ ਪੁਰਾਣਾ ਰੁਸਤਮ ਕੰਪਨੀ ਦਾ ਇਕ ਟਰੈਕਟਰ ਮੌਜੂਦ ਹੈ। ਟਰੈਕਟਰ ਦੇ ਮਾਲਕ ਰੁਪਿੰਦਰ ਸਿੰਘ ਜੋ ਕਿ ਸਰਕਾਰੀ ਅਫ਼ਸਰ ਹਨ, ਨੇ ਦੱਸਿਆ ਕਿ ਇਹ ਟਰੈਕਟਰ ਤਕਰੀਬਨ 1965 ਸੰਨ ਦਾ ਹੈ ਅਤੇ ਇਸ ਟਰੈਕਟਰ ਨੂੰ ਉਨ੍ਹਾਂ ਦੇ ਪਿਤਾ ਵੱਲੋਂ ਲਿਆਂਦਾ ਗਿਆ ਸੀ। ਇਸ ਟਰੈਕਟਰ ਵਿੱਚ ਉਸ ਵੇਲੇ ਦੇ ਹੀ ਸਾਰੇ ਕਲ-ਪੁਰਜ਼ੇ ਲੱਗੇ ਹੋਏ ਹਨ। ਟਰੈਕਟਰ ਦੇ ਨਾਲ ਵਾਲਾ ਸਾਰਾ ਸਾਜ਼ੋ-ਸਾਮਾਨ ਮੌਜੂਦ ਹੈ।
ਟਰੈਕਟਰ ਨਾਲ ਇਕ ਛੋਟੀ ਟਰਾਲੀ ਵੀ ਹੈ, ਜਿਸ ਨੂੰ ਹਵਾਈ ਜਹਾਜ਼ ਦੇ ਟਾਇਰ ਲੱਗਦੇ ਹਨ। ਇਸ ਵੇਲੇ ਇਹ ਟਰੈਕਟਰ ਆਪਣੇ ਮਾਲਕ ਦੇ ਘਰ ਦੇ ਨਾਲ ਇਕ ਖਾਲੀ ਪਲਾਟ ਵਿੱਚ ਕਾਫੀ ਸਮੇਂ ਤੋਂ ਜਿਉਂ ਦਾ ਤਿਉਂ ਖੜ੍ਹਾ ਹੈ। ਰੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇੱਛਾ ਹੈ ਕਿ ਕਾਫੀ ਸਾਲਾਂ ਤੋਂ ਬੰਦ ਪਏ ਇਸ ਟਰੈਕਟਰ ਨੂੰ ਹੁਣ ਦੁਬਾਰਾ ਪਹਿਲੇ ਵਾਲੀ ਹਾਲਤ ਵਿੱਚ ਚਾਲੂ ਕਰਵਾਇਆ ਜਾਵੇਗਾ ਤੇ ਆਪਣੇ ਫਾਰਮ ਹਾਊਸ 'ਚ ਰੱਖਿਆ ਜਾਵੇਗਾ।
ਖ਼ਬਰ ਇਹ ਵੀ : ਸਿਮਰਨਜੀਤ ਮਾਨ ਦਾ ਹੁਣ ਜਨੇਊ ਨੂੰ ਲੈ ਕੇ ਵੱਡਾ ਬਿਆਨ, ਉਥੇ PAU ਨੂੰ ਮਿਲਿਆ ਨਵਾਂ VC, ਪੜ੍ਹੋ TOP 10
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Related News
ਹੜ੍ਹਾਂ ਦੌਰਾਨ ਪੰਜਾਬ ''ਚ ਅਨੋਖਾ ਵਿਆਹ, ਸੱਜ-ਧੱਜ ਕੇ ਲਾੜਾ ਟਰਾਲੀ ''ਚ ਬਰਾਤ ਲੈ ਕੇ ਕਾਰ ਤੱਕ ਪੁੱਜਾ, ਵੇਖਦੇ ਰਹੇ ਲੋਕ
