622 ਸ਼ਰਾਬ ਦੀਆਂ ਪੇਟੀਆਂ ਸਮੇਤ ਦੋ ਕਾਬੂ

Monday, Apr 02, 2018 - 06:53 AM (IST)

ਈਸੜੂ/ਬੀਜਾ, (ਬੈਨੀਪਾਲ/ ਬਿਪਨ)- ਥਾਣਾ ਸਦਰ ਦੀ ਪੁਲਸ ਵਲੋਂ ਅੱਜ ਇਕ ਗੋਦਾਮ ਵਿਚੋਂ 633 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ ਗਈਆਂ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਖੰਨਾ ਦੇ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਚੌਕੀ ਇੰਚਾਰਜ ਈਸੜੂ ਬਲਵੀਰ ਸਿੰਘ, ਥਾਣੇਦਾਰ ਅਵਤਾਰ ਸਿੰਘ, ਹੌਲਦਾਰ ਅਮਰ ਸਿੰਘ, ਹੌਲਦਾਰ ਮੇਜਰ ਸਿੰਘ ਟੀ-ਪੁਵਾਇੰਟ ਚਕੋਹੀ ਵਿਖੇ ਲਗਾਏ ਗਏ ਨਾਕੇ ਦੌਰਾਨ ਮੌਜੂਦ ਸਨ, ਇਸ ਦੌਰਾਨ ਇਕ ਮੁਖਬਰ ਨੇ ਇਤਲਾਹ ਦਿੱਤੀ ਕਿ ਨਸਰਾਲੀ ਪੈਟਰੋਲ ਪੰਪ ਦੇ ਪਿੱਛੇ ਬਣੇ ਇਕ ਗੋਦਾਮ 'ਚ ਭਾਰੀ ਮਾਤਰਾ 'ਚ ਸ਼ਰਾਬ ਪਈ ਹੈ। ਪੁਲਸ ਨੇ ਜਾ ਕੇ ਜਦੋਂ ਗੋਦਾਮ ਦੀ ਤਲਾਸ਼ੀ ਲਈ ਤਾਂ ਮੌਕੇ ਤੋਂ 622 ਪੇਟੀਆਂ ਸ਼ਰਾਬ (ਰਸੀਲਾ ਸੰਤਰਾ 183 ਪੇਟੀਆਂ, ਸੌਂਫੀਆ 90 ਪੇਟੀਆਂ, ਰਸਭਰੀ 349 ਪੇਟੀਆਂ) ਬਰਾਮਦ ਕੀਤੀਆਂ। ਪੁਲਸ ਨੇ ਇਸ ਮਾਮਲੇ 'ਚ ਗੁਰਜੰਟ ਸਿੰਘ ਪੁੱਤਰ ਦਿਲਬਾਗ ਸਿੰਘ ਅਤੇ ਅਮਰੀਕ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਪੰਜਰੁੱਖਾਂ ਨੂੰ ਕਾਬੂ ਕਰਕੇ ਐਕਸਾਈਜ਼ ਐਕਟ ਅਧੀਨ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


Related News