ਪਾਕਿ 'ਚ 60 ਸਾਲਾ ਮੁਸਲਿਮ ਮਾਲਕ ਨੇ 15 ਸਾਲਾ ਈਸਾਈ ਨੌਕਰਾਣੀ ਨਾਲ ਕਰਵਾਇਆ ਨਿਕਾਹ, ਮਾਮਲਾ ਗਰਮਾਇਆ

Saturday, Feb 25, 2023 - 05:44 PM (IST)

ਪਾਕਿ 'ਚ 60 ਸਾਲਾ ਮੁਸਲਿਮ ਮਾਲਕ ਨੇ 15 ਸਾਲਾ ਈਸਾਈ ਨੌਕਰਾਣੀ ਨਾਲ ਕਰਵਾਇਆ ਨਿਕਾਹ, ਮਾਮਲਾ ਗਰਮਾਇਆ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਸ਼ਹਿਰ ਫੈਸਲਾਬਾਦ ’ਚ ਇਕ 60 ਸਾਲਾ ਮੁਸਲਿਮ ਮਾਲਕ ਵੱਲੋਂ ਆਪਣੀ ਘਰ ਦੀ 15 ਸਾਲਾ ਈਸਾਈ ਬਿਰਾਦਰੀ ਦੀ ਨੌਕਰਾਣੀ ਦਾ ਧਰਮ ਪਰਿਵਰਤਣ ਕਰਕੇ ਉਸ ਨਾਲ ਵਿਆਹ ਕਰਵਾਉਣ ਦਾ ਮਾਮਲਾ ਹੁਣ ਪਾਕਿਸਤਾਨ ’ਚ ਗੰਭੀਰ ਰੂਪ ਧਾਰਨ ਕਰ ਗਿਆ ਹੈ। ਈਸਾਈ ਬਿਰਾਦਰੀ ਦੇ ਨੇਤਾਵਾਂ ਨੇ ਇਸ ਮਾਮਲੇ ’ਚ ਪੁਲਸ ਦੀ ਭੂਮਿਕਾ ’ਤੇ ਵੀ ਕਈ ਤਰ੍ਹਾਂ ਦੇ ਇਤਰਾਜ਼ ਜਤਾਏ ਹਨ। ਸੂਤਰਾਂ ਅਨੁਸਾਰ ਇਸਲਾਮਾਬਾਦ ਨਿਵਾਸੀ ਇਕ 15 ਸਾਲਾ ਈਸਾਈ ਲੜਕੀ ਸਿਤਾਰਾ ਆਰਿਫ ਨੂੰ ਆਪਣੇ ਪਿਤਾ ਦੇ ਅਪਾਹਿਜ ਹੋਣ ਕਾਰਨ ਰਾਣਾ ਤੈਯਬ ਦੇ ਘਰ ’ਚ ਘਰੇਲੂ ਨੌਕਰਾਣੀ ਦਾ ਕੰਮ ਕਰਨਾ ਪਿਆ। ਸਿਤਾਰਾ ਦੇ ਪਿਤਾ ਆਰਿਫ ਗਿੱਲ ਦੇ ਅਨੁਸਾਰ ਉਸ ਦੀ ਲੜਕੀ ਸਿਤਾਰਾ 15 ਦਸੰਬਰ ਨੂੰ ਜਦ ਘਰ ਵਾਪਸ ਨਹੀਂ ਆਈ ਤਾਂ ਉਨ੍ਹਾਂ ਨੇ ਰਾਣਾ ਤੈਯਬ ਦੇ ਘਰ ’ਚ ਜਾ ਕੇ ਪੁੱਛਗਿਛ ਕੀਤੀ ਤਾਂ ਉੱਥੇ ਰਾਣਾ ਤੈਯਬ ਦੀ ਪਤਨੀ ਨਾਇਲਾ ਅੰਬਰੀਨ ਜੋ ਇਕ ਸਰਕਾਰੀ ਸਕੂਲ ’ਚ ਪਿ੍ੰਸੀਪਲ ਦੀ ਨੌਕਰੀ ਕਰਦੀ ਹੈ,ਇਸ ਸਬੰਧੀ ਕੋਈ ਠੋਸ ਜਵਾਬ ਨਹੀਂ ਦਿੱਤਾ ਸੀ, ਜਿਸ 'ਤੇ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। 

ਇਹ ਵੀ ਪੜ੍ਹੋ : ਨਸ਼ੇ ਨੇ ਉਜਾੜੇ ਦੋ ਪਰਿਵਾਰ, 2 ਨੌਜਵਾਨਾਂ ਦੀ ਓਵਰਡੋਜ਼ ਨਾਲ ਮੌਤ, ਖੇਤਾਂ 'ਚੋਂ ਮਿਲੀਆਂ ਸਰਿੰਜਾਂ ਲੱਗੀਆਂ ਲਾਸ਼ਾਂ

ਹੁਣ ਲਗਭਗ ਦੋ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਜਾਣ ਮਗਰੋਂ ਪੁਲਸ ਨੇ 15 ਸਾਲਾ ਸਿਤਾਰਾ ਆਰਿਫ ਅਤੇ 60 ਸਾਲਾ ਰਾਣਾ ਤੈਯਬ ਦੇ ਨਿਕਾਹ ਦਾ ਸਰਟੀਫਿਕੇਟ ਪੀੜਤਾ ਦੇ ਪਰਿਵਾਰ ਨੂੰ ਦੇ ਦਿੱਤਾ। ਜਦਕਿ ਨਾਇਲਾ ਅੰਬਰੀਨ ਨੇ ਵੀ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਸ ਦੇ ਪਤੀ ਨੇ ਉਸ ਦੀ ਮਰਜ਼ੀ ਨਾਲ ਦੂਜਾ ਨਿਕਾਹ ਕੀਤਾ ਹੈ। ਸਿਤਾਰਾ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਜਦ ਤੋਂ ਉਨ੍ਹਾਂ ਦੀ ਲੜਕੀ ਅਗਵਾ ਹੋਈ ਸੀ, ਉਦੋਂ ਤੋਂ ਹੀ ਅਸੀਂ ਪੁਲਸ ਨੂੰ ਸਿਤਾਰਾ ਨੂੰ ਬਰਾਮਦ ਕਰਨ ਦੇ ਲਈ ਮੰਗ ਕਰ ਰਹੇ ਸੀ ਪਰ ਪੁਲਸ ਨੇ ਇਕ ਵਾਰ ਵੀ ਰਾਣਾ ਤੈਯਬ ਜਾਂ ਉਸ ਦੀ ਪਤਨੀ ਨਾਇਲਾ ਨੂੰ ਪੁੱਛਗਿੱਛ ਲਈ ਪੁਲਸ ਸਟੇਸ਼ਨ ਨਹੀਂ ਬੁਲਾਇਆ, ਉਲਟਾ ਸਾਨੂੰ ਹੀ ਗਾਲਾਂ ਦੇ ਕੇ ਪੁਲਸ ਸਟੇਸ਼ਨ ਤੋਂ ਕੱਢ ਦਿੱਤਾ ਗਿਆ। ਸਿਤਾਰਾ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਸਿਤਾਰਾ ਦੀ ਉਮਰ 15 ਸਾਲ ਹੈ। ਜਦਕਿ ਪੁਲਸ ਕਹਿ ਰਹੀ ਹੈ ਕਿ ਸਿਤਾਰਾ ਦੀ ਉਮਰ 18 ਸਾਲ ਤੋਂ ਜ਼ਿਆਦਾ ਹੈ।  ਇਸ ਮਾਮਲੇ ’ਚ ਹੁਣ ਈਸਾਈ ਬਿਰਾਦਰੀ ਦੇ ਲੋਕਾਂ ਨੇ ਰੌਲਾ ਪਾਉਣਆ ਸ਼ੁਰੂ ਕਰ ਦਿੱਤਾ ਹੈ ਅਤੇ ਅੱਜ ਇਸ ਮਾਮਲੇ ਵਿਚ ਫੈਸਲਾਬਾਦ ਪੁਲਸ ਸਟੇਸ਼ਨ ਦਾ ਘਿਰਾਓ ਵੀ ਕੀਤਾ ਗਿਆ ਪਰ ਪੁਲਸ ਨੇ ਉਸ ਦੇ ਬਾਵਜੂਦ ਪਰਿਵਾਰ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਮਸੀਹ ਨੇਤਾਵਾਂ ਨੇ ਕਿਹਾ ਕਿ ਅਸੀਂ ਹੁਣ ਇਹ ਮਾਮਲਾ ਅਦਾਲਤ ਵਿਚ ਲੈ ਜਾ ਰਹੇ ਹਾਂ।  

ਇਹ ਵੀ ਪੜ੍ਹੋ : ਮੇਹਟਿਆਣਾ 'ਚ ਰੂਹ ਕੰਬਾਊ ਵਾਰਦਾਤ: ਨੌਜਵਾਨ ਦਾ ਚਾਕੂ ਮਾਰ ਕੇ ਕਤਲ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News