ਸ਼ੈਲਰ ''ਚੋਂ 60 ਗੱਟੇ ਝੋਨਾ ਚੋਰੀ

Monday, Oct 30, 2017 - 06:55 AM (IST)

ਸ਼ੈਲਰ ''ਚੋਂ 60 ਗੱਟੇ ਝੋਨਾ ਚੋਰੀ

ਗੁਰੂਹਰਸਹਾਏ, (ਆਵਲਾ)- ਨਜ਼ਦੀਕੀ ਗੁੱਦੜਢੰਡੀ ਸੜਕ 'ਤੇ ਸਥਿਤ ਕਿਸਾਨ ਫੂਡਸ ਸ਼ੈਲਰ 'ਚੋਂ ਬੀਤੀ ਰਾਤ 60 ਗੱਟੇ ਝੋਨਾ ਚੋਰੀ ਹੋ ਗਿਆ ਹੈ। ਜਾਣਕਾਰੀ ਦਿੰਦੇ ਸ਼ੈਲਰ ਦੇ ਮਾਲਕ ਦੀਪਕ ਆਵਲਾ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਸ਼ੈਲਰ ਅੰਦਰ ਜਾ ਕੇ ਦੇਖਿਆ ਤਾਂ ਝੋਨੇ ਦੇ ਗੱਟੇ ਗਾਇਬ ਸਨ ਤੇ ਗਿਣਤੀ ਕਰਨ 'ਤੇ 60 ਝੋਨੇ ਦੇ ਗੱਟੇ ਘੱਟ ਪਾਏ ਗਏ। ਦੀਪਕ ਆਵਲਾ ਨੇ ਦੱਸਿਆ ਕਿ ਚੋਰੀ ਹੋਏ ਝੋਨੇ ਦੀ ਕੀਮਤ ਕਰੀਬ 40 ਹਜ਼ਾਰ ਰੁਪਏ ਬਣਦੀ ਹੈ ਤੇ ਇਸ ਚੋਰੀ ਸਬੰਧੀ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਜਲਦ ਚੋਰਾਂ ਨੂੰ ਫੜਿਆ ਜਾਵੇ ਤੇ ਚੋਰੀ ਕੀਤਾ ਝੋਨਾ ਬਰਾਮਦ ਕਰਵਾਇਆ ਜਾਵੇ।
ਵਰਨਣਯੋਗ ਹੈ ਕਿ ਗੁਰੂਹਰਸਹਾਏ ਤੇ ਆਸ-ਪਾਸ ਦੇ ਇਲਾਕੇ 'ਚ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਿਨੋਂ-ਦਿਨ ਵੱਧ ਰਹੀਆਂ ਹਨ ਤੇ ਲੋਕਾਂ ਨੂੰ ਹਰ ਵਕਤ ਚੋਰਾਂ ਦਾ ਡਰ ਬਣਿਆ ਰਹਿੰਦਾ ਹੈ। 


Related News