60 ਬੋਤਲ ਨਜਾਇਜ਼ ਸ਼ਰਾਬ ਸਣੇ 1 ਕਾਬੂ

Saturday, Aug 12, 2017 - 05:44 PM (IST)

60 ਬੋਤਲ ਨਜਾਇਜ਼ ਸ਼ਰਾਬ ਸਣੇ 1 ਕਾਬੂ


ਮਲੋਟ(ਗੋਇਲ) - ਹਰਿਆਣਾ ਤੋ ਸ਼ਰਾਬ ਲਿਆ ਕੇ ਪੰਜਾਬ ਖੇਤਰ 'ਚ ਵੇਚਣ ਵਾਲੇ ਲੋਕਾਂ ਖਿਲਾਫ ਮਲੋਟ ਪੁਲਸ ਵੱਲੋਂ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਅਧੀਨ ਮਲੋਟ ਪੁਲਸ ਨੇ 1 ਵਿਅਕਤੀ ਨੂੰ ਹਰਿਆਣੇ ਦੀ ਸ਼ਰਾਬ ਸਣੇ ਕਾਬੂ ਕੀਤਾ ਗਿਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਹੈਡ ਕਾਂਸਟੇਬਲ ਕੁਲਦੀਪ ਸਿੰਘ ਜਦੋ ਹੈਡ ਕਾਂਸਟੇਬਲ ਮਨਿੰਦਰ ਸਿੰਘ, ਕਾਂਸਟੇਬਲ ਗਗਨਦੀਪ ਸਿੰਘ ਅਤੇ ਹੋਮ ਗਾਰਡ ਜਵਾਨ ਜਗਸੀਰ ਸਿੰਘ ਸਮੇਤ ਗਸ਼ਤ ਕਰ ਰਹੇ ਸਨ ਅਤੇ ਇਹ ਪੁਲਸ ਪਾਰਟੀ ਪਿੰਡ ਦਾਨੇਵਾਲਾ ਚੌਂਕ ਕੋਲ ਮੋਜੂਦ ਸੀ ਤਾਂ ਮੁੱਖਬਰ ਨੇ ਸੂਚਨਾ ਦਿੱਤੀ ਕਿ ਪੂਰਨ ਚੰਦ ਪੁੱਤਰ ਕਾਂਸੀ ਰਾਮ ਜੋ ਕਿ ਦੂਜੇ ਸ਼ਹਿਰਾ ਤੋਂ ਸਸਤੀ ਸ਼ਰਾਬ ਲਿਆ ਕੇ ਮਲੋਟ ਸ਼ਹਿਰ ਵਿਖੇ ਵੇਚਣ ਦਾ ਕੰਮ ਕਰਦਾ ਹੈ, ਸ਼ਰਾਬ ਸਣੇ ਪਿੰਡ ਦਾਨੇਵਾਲਾ ਵਿਖੇ ਮੋਜੂਦ ਹੈ। ਪੁਲਸ ਪਾਰਟੀ ਨੇ ਇਸ ਸੂਚਨਾ ਦੇ ਆਧਾਰ 'ਤੇ ਪਿੰਡ ਦਾਨੇਵਾਲਾ ਦੇ ਫੋਕਲ ਪੁਆਇੰਟ ਕੋਲ ਛਾਪਾਮਾਰੀ ਕਰਕੇ ਉਸ ਨੂੰ 60 ਬੋਤਲਾ ਸ਼ਰਾਬ ਸਮੇਤ ਕਾਬੂ ਕਰ ਕੇਸ ਦਰਜ ਕਰ ਲਿਆ। 


Related News