6 ਟਰਾਂਸਫਾਰਮਰਾਂ ਦੀ ਭੰਨ-ਤੋੜ, ਤੇਲ ਤੇ ਤਾਂਬਾ ਚੋਰੀ

Wednesday, Feb 07, 2018 - 04:35 AM (IST)

6 ਟਰਾਂਸਫਾਰਮਰਾਂ ਦੀ ਭੰਨ-ਤੋੜ, ਤੇਲ ਤੇ ਤਾਂਬਾ ਚੋਰੀ

ਤਪਾ ਮੰਡੀ, (ਸ਼ਾਮ,ਗਰਗ)— ਬੀਤੇ ਦਿਨੀਂ ਚੋਰਾਂ ਦੇ ਗਿਰੋਹ ਨੇ ਮਹਿਤਾ-ਰੂੜੇਕੇ ਕਲਾਂ ਰੋਡ 'ਤੇ ਸਥਿਤ ਖੇਤਾਂ 'ਚ ਲੱਗੇ ਬਿਜਲੀ ਦੇ 6 ਟਰਾਂਸਫਾਰਮਰਾਂ ਦੀ ਇਕੋ ਰਾਤ ਭੰਨ-ਤੋੜ ਕਰ ਕੇ ਤੇਲ, ਤਾਂਬਾ ਚੋਰੀ ਕਰ ਲਿਆ, ਜਿਸ ਕਾਰਨ ਕਿਸਾਨਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਪੀੜਤ ਕਿਸਾਨਾਂ ਨੇ ਦੱਸਿਆ ਕਿ ਚੋਰਾਂ ਨੇ ਰਾਤ ਸਮੇਂ ਪਹਿਲਾਂ ਇਕ ਲਾਈਨ 'ਤੇ ਲੱਗੇ ਮੇਨ ਸਵਿੱਚ ਨੂੰ ਕੱਟ ਕੇ 6 ਟਰਾਂਸਫਾਰਮਰਾਂ ਨੂੰ ਕਟਰ, ਲੋਹੇ ਦੀ ਆਰੀ ਨਾਲ ਕੱਟ ਕੇ ਚੋਰੀ ਨੂੰ ਅੰਜਾਮ ਦਿੱਤਾ ਗਿਆ। ਪੀੜਤ ਕਿਸਾਨਾਂ ਨੇ ਦੱਸਿਆ ਕਿ ਇਸ ਕਹਿਰ ਦੀ ਠੰਡ 'ਚ ਇਕ ਤਾਂ ਬੇਸਹਾਰਾ ਪਸ਼ੂ ਉਨ੍ਹਾਂ ਦੀ ਖੜ੍ਹੀ ਫਸਲ ਨੂੰ ਬਰਬਾਦ ਕਰ ਰਹੇ ਹਨ ਅਤੇ ਦੂਜੇ ਪਾਸੇ ਚੋਰ ਖੰਭਿਆਂ 'ਤੇ ਲੱਗੇ ਟਰਾਂਸਫਾਰਮਰਾਂ ਦੀ ਭੰਨ-ਤੋੜ ਕਰ ਕੇ ਤੇਲ, ਤਾਂਬਾ ਚੋਰੀ ਕਰ ਕੇ ਖਾਲੀ ਖੋਲ੍ਹ ਕਣਕ ਦੀ ਫਸਲ 'ਚ ਸੁੱਟ ਕੇ ਚਲੇ ਗਏ। ਇਨ੍ਹਾਂ ਟਰਾਂਸਫਾਰਮਰਾਂ ਦੀ ਚੋਰੀ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। 
ਇਸ ਮੌਕੇ ਪੀੜਤ ਕਿਸਾਨਾਂ ਲੀਲਾ ਸਿੰਘ, ਗੁਰਮੀਤ ਸਿੰਘ, ਜਰਨੈਲ ਸਿੰਘ, ਪਾਲ ਸਿੰਘ, ਹਰਦੇਵ ਸਿੰਘ, ਦਰਸ਼ਨ ਸਿੰਘ, ਭੋਲਾ ਸਿੰਘ, ਜੱਸਾ ਸਿੰਘ, ਤੇਜਾ ਸਿੰਘ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਚੋਰ ਗਿਰੋਹ ਨੂੰ ਜਲਦੀ ਤੋਂ ਜਲਦੀ ਕਾਬੂ ਕਰ ਕੇ ਕਿਸਾਨਾਂ ਨੂੰ ਇਨਸਾਫ ਦਿੱਤਾ ਜਾਵੇ।
ਥਾਣਾ ਮੁਖੀ ਇੰਸਪੈਕਟਰ ਮਨਜੀਤ ਸਿੰਘ ਨੇ ਕਿਹਾ ਕਿ ਚੋਰੀ ਹੋਏ ਟਰਾਂਸਫਾਰਮਰਾਂ ਸਬੰਧੀ ਸ਼ਿਕਾਇਤ ਮਿਲ ਗਈ ਹੈ। ਪੁਲਸ ਵੱਡੇ ਪੱਧਰ 'ਤੇ ਚੋਰਾਂ ਦੀ ਭਾਲ ਕਰ ਰਹੀ ਹੈ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।


Related News