ਪਠਾਨਕੋਟ 'ਚ ਦੇਖੇ ਗਏ 6 ਹਥਿਆਰਬੰਦ ਸ਼ੱਕੀ ਵਿਅਕਤੀ

Friday, Nov 23, 2018 - 11:00 PM (IST)

ਪਠਾਨਕੋਟ 'ਚ ਦੇਖੇ ਗਏ 6 ਹਥਿਆਰਬੰਦ ਸ਼ੱਕੀ ਵਿਅਕਤੀ

ਪਠਾਨਕੋਟ/ਭੋਆ,(ਅਰੁਣ,ਵਿਨੋਦ,ਸ਼ਾਰਧਾ)— ਭੋਆ ਹਲਕੇ ਅਧੀਨ ਆਉਂਦੇ ਮਹੱਤਵਪੂਰਨ ਵਪਾਰਕ ਕਸਬੇ ਤਾਰਾਗੜ੍ਹ ਨਾਲ ਲੱਗਦੇ ਪਿੰਡ ਸ਼ਾਦੀਪੁਰ ਵਾਸੀ ਇਕ ਕਿਸਾਨ ਵਲੋਂ ਪਿੰਡ 'ਚ ਅੱਧਾ ਦਰਜਨ ਸ਼ੱਕੀ ਵਿਅਕਤੀ ਦੇਖੇ ਗਏ। ਜਿਸ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ। ਕਿਸਾਨ ਕਾਕਾ ਮੁਤਾਬਕ ਜਦੋਂ ਉਹ ਰਾਤ ਨੂੰ ਖੇਤਾਂ 'ਚ ਟਰੈਕਟਰ 'ਤੇ ਕੰਮ ਕਰ ਰਿਹਾ ਸੀ ਤਾਂ ਉਸ ਨੇ 6 ਹੱਥਿਆਰਬੰਦ ਸ਼ੱਕੀ ਵਿਅਕਤੀਆਂ ਨੂੰ ਫੌਜੀ ਵਰਦੀ 'ਚ ਦੇਖਿਆ। ਸ਼ੱਕੀਆਂ ਦੀ ਜਾਣਕਾਰੀ ਹੋਣ 'ਤੇ ਉਹ ਭੱਜ ਕੇ ਪਿੰਡ 'ਚ ਆ ਗਿਆ ਅਤੇ ਉਸ ਨੇ ਪੁਲਸ ਨੂੰ ਸੂਚਿਤ ਕੀਤਾ।

PunjabKesariਸੂਚਨਾ ਮਿਲਣ 'ਤੇ ਤਾਰਾਗੜ੍ਹ ਥਾਣੇ ਦੇ ਮੁਖੀ ਵਿਸ਼ਵਨਾਥ ਭਾਰੀ ਪੁਲਸ ਨਾਲ ਗੰਨੇ ਦੇ ਖੇਤ 'ਚ ਪੁੱਜੇ ਅਤੇ ਖੇਤਰ ਦੀ ਘੇਰਾਬੰਦੀ ਕਰ ਕੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ।ਪਠਾਨਕੋਟ ਦੇ ਨੇੜਲੇ ਇਲਾਕਿਆਂ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਪੁਲਸ ਵਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਹੈ। ਪੁਲਸ ਪਾਰਟੀ ਆਪਣੇ ਵਾਹਨਾਂ ਅਤੇ ਟਰੈਕਟਰਾਂ ਦੀਆਂ ਲਾਈਟਾਂ ਨਾਲ ਖੇਤ 'ਤੇ ਰੌਸ਼ਨੀ ਸੁੱਟ ਰਹੀ ਸੀ ਪਰ ਦੇਰ ਰਾਤ ਸਮਾਚਾਰ ਲਿਖੇ ਜਾਣ ਤੱਕ ਉਥੇ ਕਿਸੇ ਸ਼ੱਕੀ ਵਿਅਕਤੀ ਦੀ ਹਰਕਤ ਨਹੀਂ ਦੇਖੀ ਗਈ ਹੈ। ਬਾਵਜੂਦ ਇਸ ਦੇ ਪੁਲਸ ਚੌਕਸ ਹੋ ਕੇ ਸਰਚ ਕਰਨ 'ਚ ਜੁਟੀ ਹੋਈ ਹੈ।

PunjabKesari

 


Related News