ਕੇਂਦਰੀ ਜੇਲ੍ਹ ਚੋਂ 6 ਮੋਬਾਇਲ ਅਤੇ ਹੋਰ ਸਾਮਾਨ ਬਰਾਮਦ, 4 ਖ਼ਿਲਾਫ਼ ਮਾਮਲਾ ਦਰਜ

Monday, Oct 09, 2023 - 04:40 PM (IST)

ਕੇਂਦਰੀ ਜੇਲ੍ਹ ਚੋਂ 6 ਮੋਬਾਇਲ ਅਤੇ ਹੋਰ ਸਾਮਾਨ ਬਰਾਮਦ, 4 ਖ਼ਿਲਾਫ਼ ਮਾਮਲਾ ਦਰਜ

ਪਟਿਆਲਾ (ਬਲਜਿੰਦਰ) : ਕੇਂਦਰੀ ਜੇਲ੍ਹ ਪਟਿਆਲਾ ’ਚੋਂ 6 ਮੋਬਾਇਲ ਫੋਨ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਇਸ ਸਬੰਧੀ ਥਾਣਾ ਤ੍ਰਿਪੜੀ ਦੀ ਪੁਲਸ ਨੇ 4 ਕੇਸ ਦਰਜ ਕੀਤੇ ਹਨ। ਪਹਿਲੇ ਕੇਸ ’ਚ ਸਹਾਇਕ ਜੇਲ੍ਹ ਸੁਪਰਡੈਂਟ ਜਗਜੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ 42 ਅਤੇ 52 ਏ ਪ੍ਰਿਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜੇਲ੍ਹ ਪ੍ਰਸ਼ਾਸਨ ਮੁਤਾਬਕ ਚੱਕੀ ਨੰ: 5 ਦੇ ਬਾਥਰੂਮ ਦੀ ਸੀਟ ਦੇ ਅੰਦਰੋਂ 1 ਮੋਬਾਇਲ ਬਿਨ੍ਹਾਂ ਸਿਮ ਕਾਰਡ ਤੋਂ ਬਰਾਮਦ ਹੋਇਆ ਹੈ।

ਦੂਜੇ ਕੇਸ ’ਚ ਜੇਲ੍ਹ ਦੇ ਸਹਾਇਕ ਜੇਲ੍ਹ ਸੁਪਰਡੈਂਟ ਕਰਨੈਲ ਸਿੰਘ ਦੀ ਸ਼ਿਕਾਇਤ ’ਤੇ ਹਵਾਲਾਤੀ ਰਿੰਕੂ ਪੁੱਤਰ ਗੋਲੂ ਰਾਮ ਵਾਸੀ ਬਲਦੇਵ ਨਗਰ ਅੰਬਾਲਾ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ 52 ਏ ਪ੍ਰਿਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਮੁਤਾਬਕ ਰਿੰਕੂ ਦੀ ਜਿਸਮਾਨੀ ਤਲਾਸ਼ੀ ਲੈਣ ’ਤੇ ਉਸ ਤੋਂ ਇਕ ਮੋਬਾਇਲ ਬਰਾਮਦ ਹੋਇਆ, ਜਦੋਂ ਕਿ ਹਾਤਾ ਨੰਬਰ 5-6 ਦੀ ਅਚਨਚੇਤ ਤਲਾਸ਼ੀ ਕਰਨ ’ਤੇ ਜ਼ਮੀਨ ’ਚ ਦੱਬਿਆ ਮੋਬਾਇਲ ਬਰਾਮਦ ਹੋਇਆ।

ਇਹ ਵੀ ਪੜ੍ਹੋ : ਟਰੱਸਟ ਦੀਆਂ 'ਇੰਪਰੂਵਮੈਂਟ' ਸਕੀਮਾਂ ਨੂੰ ਲੱਗਾ ਵੱਡਾ ਝਟਕਾ, ਅਦਾ ਕਰਨੀ ਪਵੇਗੀ ਵੱਡੀ ਰਕਮ

ਤੀਜੇ ਕੇਸ ’ਚ ਸਹਾਇਕ ਜੇਲ੍ਹ ਸੁਪਰਡੈਂਟ ਹਰਬੰਸ ਸਿੰਘ ਦੀ ਸ਼ਿਕਾਇਤ ’ਤੇ ਹਵਾਲਾਤੀ ਲਵਪ੍ਰੀਤ ਸਿੰਘ ਪੁੱਤਰ ਰੋਸਾ ਗਿਰ ਵਾਸੀ ਪਿੰਡ ਸਾਹਿਬ ਨਗਰ ਥੇਹੜੀ ਥਾਣਾ ਅਰਬਨ ਅਸਟੇਟ ਪਟਿਆਲਾ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ 42, 52 ਪ੍ਰਿਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਮੁਤਾਬਕ ਹਵਾਲਾਤੀ ਲਵਪ੍ਰੀਤ ਸਿੰਘ ਦੀ ਜਿਸਮਾਨੀ ਤਲਾਸ਼ੀ ਕਰਨ ’ਤੇ ਇਕ ਮੋਬਾਇਲ ਬਰਾਮਦ ਹੋਇਆ। ਜਦੋਂ ਕਿ ਭੱਠਾ ਬੈਰਕ ’ਚ ਇਕ ਵਿਅਕਤੀ ਵੱਲੋਂ ਪੈਕਟ ਬਾਹਰ ਤੋਂ ਸੁੱਟਿਆ ਗਿਆ। ਜਦੋਂ ਉਸ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਸ ’ਚੋਂ 10 ਜਰਦੇ ਦੀਆਂ ਪੁੜੀਆਂ ਅਤੇ 1 ਮੋਬਾਇਲ ਬਰਾਮਦ ਕੀਤਾ ਗਿਆ।

ਇਹ ਵੀ ਪੜ੍ਹੋ : ਆਨਲਾਈਨ ਕੈਸਿਨੋ ਖੇਡਣ ਵਾਲੇ ਹੋ ਜਾਣ ਸਾਵਧਾਨ, ਲੁੱਟੀ ਜਾ ਰਹੀ ਹੈ ਤੁਹਾਡੀ ਮਿਹਨਤ ਦੀ ਕਮਾਈ

ਇਕ ਹੋਰ ਕੇਸ ’ਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਬੰਸ ਸਿੰਘ ਦੀ ਸ਼ਿਕਾਇਤ ’ਤੇ ਕੈਦੀ ਜਸਵੀਰ ਸਿੰਘ ਪੁੱਤਰ ਸ਼ਿਵਦੇਵ ਸਿੰਘ ਵਾਸੀ ਹੁਲਕਾ ਥਾਣਾ ਬਨੂੜ ਖਿਲਾਫ਼ 52 ਏ ਪ੍ਰਿਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜੇਲ ਪ੍ਰਸ਼ਾਸਨ ਮੁਤਾਬਕ ਕੈਦੀ ਜਸਵੀਰ ਸਿੰਘ ਦੀ ਜਿਸਮਾਨੀ ਤਲਾਸ਼ੀ ਕਰਨ ’ਤੇ 1 ਮੋਬਾਇਲ ਬਰਾਮਦ ਹੋਇਆ।

ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ 'ਚ ਜ਼ਰਦੇ ਦੀਆਂ ਪੁੜੀਆਂ ਨੂੰ ਲੈ ਕੇ ਭਿੜੇ ਕੈਦੀ, ਇਕ-ਦੂਜੇ 'ਤੇ ਕੀਤਾ ਪੱਥਰਾਂ ਨਾਲ ਹਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News