ਕੇਂਦਰੀ ਜੇਲ੍ਹ ’ਚੋਂ 6 ਮੋਬਾਇਲ ਫੋਨ ਬਰਾਮਦ, ਮਾਮਲਾ ਦਰਜ

Friday, Jul 12, 2024 - 03:42 PM (IST)

ਕੇਂਦਰੀ ਜੇਲ੍ਹ ’ਚੋਂ 6 ਮੋਬਾਇਲ ਫੋਨ ਬਰਾਮਦ, ਮਾਮਲਾ ਦਰਜ

ਫਿਰੋਜ਼ਪੁਰ (ਪਰਮਜੀਤ ਸੋਢੀ) : ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਤਲਾਸ਼ੀ ਦੌਰਾਨ 6 ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਸਬੰਧ 'ਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਤਿੰਨ ਹਵਾਲਾਤੀਆਂ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 6680 ਰਾਹੀਂ ਸੁਖਜਿੰਦਰ ਸਿੰਘ ਸਹਾਇਕ ਸੁਪਰੀਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 10 ਜੁਲਾਈ 2024 ਨੂੰ ਉਹ ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਸਮੇਤ ਸਾਥੀ ਕਰਮਚਾਰੀਆਂ ਦੇ ਤਲਾਸ਼ੀ ਲੈ ਰਹੇ ਸਨ।

ਤਲਾਸ਼ੀ ਦੌਰਾਨ ਦੋਸ਼ੀਅਨ ਸੁਖਦੇਵ ਸਿੰਘ ਪੁੱਤਰ ਰਾਮ ਸਿੰਘ ਵਾਸੀ ਗੁਲਾਮੀ ਵਾਲਾ, ਪ੍ਰੇਮ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਨੇੜੇ ਦਾਣਾ ਮੰਡੀ ਗੱਟੀ ਕੇ ਅਤੇ ਹਰੀਸ਼ ਕੁਮਾਰ ਪੁੱਤਰ ਸ਼ਿੰਦਰਪਾਲ ਵਾਸੀ ਮੁਹੱਲਾ ਬਾਹਰਲਾ ਵਿਹੜਾ ਗੁਰੂਹਰਸਹਾਏ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਕੋਲੋਂ 3 ਮੋਬਾਇਲ ਫੋਨ ਬਰਾਮਦ ਹੋਏ।

ਜਾਂਚਕਰਤਾ ਨੇ ਦੱਸਿਆ ਕਿ ਇਕ ਹੋਰ ਪੱਤਰ ਨੰਬਰ 6738 ਰਾਹੀਂ ਰਿਸ਼ਵਪਾਲ ਗੋਇਲ ਸਹਾਇਕ ਸੁਪਰੀਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 11 ਜੁਲਾਈ, 2024 ਨੂੰ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਤਲਾਸ਼ੀ ਕੀਤੀ ਗਈ ਅਤੇ ਤਲਾਸ਼ੀ ਦੌਰਾਨ ਦੋਸ਼ੀ ਪਤਰਸ ਉਰਫ਼ ਰਾਹੁਲ ਪੁੱਤਰ ਅਜੀਤ ਮਸੀਹ ਉਰਫ਼ ਜੀਤੂ ਵਾਸੀ ਸਿਆਲ ਹਾਲ ਪ੍ਰਵੀਨ ਭੱਠਾ ਪਿੰਡ ਛੀਹਾ ਪਾਣੀ ਕੋਲੋਂ ਇਕ ਮੋਬਾਇਲ ਫੋਨ ਬਰਾਮਦ ਹੋਇਆ ਅਤੇ ਵੱਖ-ਵੱਖ ਥਾਵਾਂ ਤੋਂ 2 ਮੋਬਾਇਲ ਫੋਨ ਲਾਵਾਰਿਸ ਬਰਾਮਦ ਹੋਏ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News